Kotakpura News: ਨਿਸ਼ਕਾਮ ਸੇਵਾ ਸੰਮਤੀ ਦੇ ਨੇਕ ਕਾਰਜ ਦੀ ਇਲਾਕੇ ‘ਚ ਹੋ ਰਹੀ ਐ ਸ਼ਲਾਘਾ

Kotkapura News

ਕੋਟਕਪੂਰਾ (ਅਜੈ ਮਨਚੰਦਾ)। Kotakpura News : ‘ਨਰ ਸੇਵਾ , ਨਾਰਾਇਣ ਸੇਵਾ’ ਤੇ ਆਧਾਰਿਤ, 21 ਸਾਲ ਤੋ ਸਮਾਜ ਦੀ ਸੇਵਾ ਵਿੱਚ ਇਲਾਕੇ ਦੀ ਸਿਰਮੌਰ ਸੰਸਥਾ ਜੋ ਕਿ ਇਲਾਕੇ ਦੀਆਂ ਵਿਧਵਾ ਤੇ ਬੇਸਹਾਰਾ ਜ਼ਰੂਰਤਮੰਦ ਔਰਤਾਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਰਸੋਈ ਦੀ ਜ਼ਰੂਰਤ ਦਾ ਸਾਰਾ ਸਾਮਾਨ ਵੰਡ ਕੇ ਉਹਨਾਂ ਲਈ ਵਰਦਾਨ ਸਿੱਧ ਹੋਈ ਹੈ । ਇਸ ਸੰਸਥਾ ਨਿਸ਼ਕਾਮ ਸੇਵਾ ਸੰਮਤੀ ਨੇ ਆਪਣਾ 253 ਵਾਂ ਰਾਸ਼ਨ ਵੰਡ ਪ੍ਰੋਗਰਾਮ ਯਸ਼ ਪਾਲ ਅਗਰਵਾਲ ਤੇ ਪ੍ਰਧਾਨ ਮਨੋਜ ਦਿਵੇਦੀ ਦੀ ਅਗਵਾਈ ਹੇਠ 07 ਜੁਲਾਈ 2024 ਦਿਨ ਐਤਵਾਰ ਨੂੰ ਟਾਊਨ ਹਾਲ , ਨਗਰ ਕੌਂਸਲ, ਕੋਟਕਪੂਰਾ ਵਿਖੇ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧਿਆ ਢੰਗ ਨਾਲ ਸੰਮਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਵਰਿੰਦਰ ਕਟਾਰੀਆ ਵੱਲੋਂ ਕੀਤੀ ਗਈ ।ਸੰਮਤੀ ਸਰਪ੍ਰਸਤ ਯਸ਼ ਪਾਲ ਅਗਰਵਾਲ ਹਾਜਰ ਮੈਂਬਰਾਂ ਨੂੰ ਦੱਸਿਆ ਕਿ ਇਸ ਵਾਰ ਸੰਮਤੀ 260 ਜ਼ਰੂਰਤਮੰਦ ਔਰਤਾਂ ਦੀ ਗਿਣਤੀ ਵਧਾ ਕੇ 350 ਜਰੂਰਮੰਦ ਔਰਤਾਂ ਨੂੰ ਰਾਸ਼ਨ ਦੇਣ ਜਾ ਰਹੀ ਹੈ । ਉਨਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਜੋਸ਼ ਭਰੇ ਵਿਚਾਰਾਂ ਨਾਲ ਸਬ ਨੂੰ ਸੰਬੋਧਿਤ ਕੀਤਾ । (Kotakpura News)

ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਮਨੋਜ ਦ੍ਵਿਵੇਦੀ ਨੇ ਦੱਸਿਆ ਕਿ ਕਿਸ ਤਰਾਂ ਸੰਮਤੀ ਆਪਣਾ ਕਾਫ਼ਿਲੇ ਚ ਹਰ ਮਹੀਨੇ ਵਾਧਾ ਕਰ ਰਹੀ ਹੈ। ਮਨੋਜ ਦੱਸਿਆ ਕੇ ਸੀਨੀਅਰ ਮੈਂਬਰ ਮਨਮੋਹਨ ਚਾਵਲਾ ਨੇ ਇਸ ਮਹੀਨੇ ਚਾਰ ਮੈਂਬਰ ਹੋਰ ਸੰਸਥਾ ਨਾਲ ਜੋੜ ਕੇ, ਆਪਣੇ 50 ਮੈਂਬਰ ਹੁਣ ਤੱਕ ਸੰਸਥਾ ਨੂੰ ਦਿੱਤੇ ਤੇ ਇਸ ਤੇ ਹਾਜ਼ਰ ਮੈਂਬਰਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ । ਸੰਮਤੀ ਦੇ ਸੀਨੀਅਰ ਮੈਂਬਰ ਟੀ.ਆਰ. ਅਰੋੜਾ ਨੇ ਇਸ ਮਹੀਨੇ ਸੰਮਤੀ ਨਾਲ ਜੋੜ ਰਹੇ 100 ਜ਼ਰੂਰਤਮੰਦ ਪਰਿਵਾਰਾ ਦੀ ਜਾਣਕਾਰੀ ਸੰਮਤੀ ਦੇ ਕੈਸ਼ੀਅਰ ਸੋਮਨਾਥ ਨਾਲ ਮਿਲ ਕੇ ਵਾਹਨ ਚਾਲਕਾਂ ਨੂੰ ਦਿੱਤੀ ਤਾਂ ਜੋ ਉਨਾਂ ਦਾ ਇਸ ਮਹੀਨੇ ਤੋਂ ਰਾਸ਼ਨ ਵੀ ਬਾਕਿਆਂ ਦੀ ਤਰ੍ਹਾਂ ਉਨਾ ਦੇ ਘਰਾਂ ਚ ਪਹੁੰਚਾਇਆ ਜਾ ਸਕੇ । ਸੰਮਤੀ ਦੇ ਪਰਿਵਾਰ ਦੇ ਮੈਂਬਰ ਮੁਕੇਸ਼ ਜਿੰਦਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।

Kotakpura News

ਇਸ ਸਮਾਗਮ ਦੀ ਮੁੱਖ ਮਹਿਮਾਨ ਸ. ਗੁਰਚਰਨ ਸਿੰਘ (ਰਿਟਾ. ਮਾਸਟਰ ) ਸਨ । ਜੋ ਕੀ ਆਪਣੀ ਪਿਆਰੀ ਬੇਟੀ ਜਸਪ੍ਰੀਤ ਕੌਰ ( ਈ. ਟੀ . ਟੀ. ) ਦੀ ਦਦੂਜੀ ਬਰਸੀ ਦੀ ਯਾਦ ਵਿੱਚ ਇਸ ਪ੍ਰੋਗਰਾਮ ਚ ਮੁੱਖ ਮਹਿਮਾਨ ਸਨ । ਸਰਦਾਰ ਗੁਰਚਰਨ ਸਿੰਘ ਜੀ ਅਪਣੀ ਮਹਰੂਮ ਬੇਟੀ ਜਸਪ੍ਰੀਤ ਕੌਰ ਨੂੰ ਯਾਦ ਕੀਤਾ ਤੇ ਸੰਮਤੀ ਵਲੋਂ ਕਿੱਤੇ ਜਾ ਰਹੇ ਨਿਸ਼ਕਾਮ ਕੰਮ ਦੀ ਸ਼ਲਾਘਾ ਕੀਤੀ ਤੇ ਬੇਟੀ ਨੂੰ ਯਾਦ ਕਰਦਿਆਂ 11000 ਜਰੂਰਤਮੰਦਾਂ ਦੇ ਰਾਸ਼ਨ ਲਈ ਸੰਮਤੀ ਦਾਨ ਦੇ ਰੂਪ ਵਿੱਚ ਦਿੱਤੇ । ਮੁੱਖ ਮਹਿਮਾਨ ਨੇ ਕਿਹਾ ਕਿ ਸੰਮਤੀ ਬਹੁਤ ਹੀ ਸੁੱਚਜੇ ਢੰਗ ਨਾਲ ਚੱਲ ਰਹੀ ਹੈ ।

Kotkapura News

ਪ੍ਰੋਗਰਾਮ ਤੇ ਆਏ ਮੁੱਖ ਮਹਿਮਾਨ ਤੇ ਮੈਬਰਾਂ ਲਈ ਚਾਹ ਦੀ ਸੇਵਾ ਇਸ ਵਾਰ ਸੰਮਤੀ ਦੇ ਦਾਨੀ ਸੱਜਣ ਕ੍ਰਿਸ਼ਨ ਮੁਨੀਮ ਨੇ ਨਿਭਾਈ । ਇੱਥੇ ਸਰਪ੍ਰਸਤ ਯਸ਼ਪਾਲ ਨੇ ਮੁੱਖ ਮਹਿਮਾਨ ਨੂੰ ਦੱਸਿਆ ਕੇ ਸੰਮਤੀ ਨੂੰ ਦਾਨ ਕਿਤੇ ਪੈਸੇ ਦੀ ਵਰਤੋ ਸਿਰਫ ਬੇਸਹਾਰਾ ਦੀ ਜਰੂਰਤ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਇਸ ਲਈ ਚਾਹ ਪਾਣੀ ਦੀ ਸੇਵਾ ਹਰ ਵਾਰ ਦੇ ਤਰ੍ਹਾਂ ਦਾਨੀ ਸੱਜਣਾ ਵਲੋਂ ਕੀਤੀ ਜਾਂਦੀ ਹੈ।

Kotakpura News

ਆਖਿਰ ‘ਚ ਮੁੱਖ ਮਹਿਮਾਨ ਨੇ ਆਪਣੇ ਪਰਿਵਾਰਕ ਮੈਂਬਰ ਪਤਨੀ ਸੁਰਜੀਤ ਕੌਰ, ਬੇਟਾ ਖੁਸ਼ਮਹਿਕ ਸਿੰਘ, ਬੇਟੀ ਸਮਤਾ ਅਤੇ ਅਸ਼ੋਕ ਕੁਮਾਰ ਨਾਲ ਮਿਲ ਕੇ ਜੁਲਾਈ ਮਹੀਨੇ ਦੀਆਂ ਰਾਸ਼ਨ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਉਪਰੰਤ ਸੰਮਤੀ ਦੇ ਮੈਂਬਰਾ ਨੇ 20 ਟੀਮਾਂ ਬਣਾ ਕੇ ਕੋਟਕਪੂਰਾ, ਜੈਤੋ ਤੇ ਇਸ ਦੇ ਨਜ਼ਦੀਕੀ 25 ਪਿੰਡਾਂ ਦੀਆਂ 350 ਵਿੱਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ਚ ਰਾਸ਼ਨ ਪਹੁਚਿਆਂ ।

Also Read : Batala News: ਕਿੱਧਰ ਨੂੰ ਜਾ ਰਿਹੈ ਪੰਜਾਬ, ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਦੀ ਮੌਤ

ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਸੀਨੀਅਰ ਮੈਂਬਰ ਟੀ. ਆਰ. ਅਰੋੜਾ, ਸੁਭਾਸ਼ ਜਰਮਨੀ, ਲੈਕਚਰਾਰ ਵਰਿੰਦਰ ਕਟਾਰੀਆ, ਕੈਸ਼ੀਅਰ ਸੋਮਨਾਥ ਗਰਗ ਅਤੇ ਰਜਿੰਦਰ ਗਰਗ, ਡਾਕਟਰ ਬਿਲਵਾ ਮੰਗਲ, ਸੁਭਾਸ਼ ਮਿੱਤਲ, ਸੁਭਾਸ਼ ਗੁਪਤਾ, ਕੁਲਦੀਪ ਖੁਰਾਣਾ, ਜਸਪਾਲ ਸਿੰਘ , ਪਵਨ ਗੋਇਲ, ਸ੍ਰੀਮਤੀ ਮਾਹੀ ਵਰਮਾ, ਸ਼੍ਰੀਮਤੀ ਸੰਤੋਸ਼ ਰਾਣੀ, ਸੰਦੀਪ ਸਚਦੇਵਾ, ਇੰਜ. ਬਲਦੇਵ ਸਿੰਘ, ਕ੍ਰਿਸ਼ਨ ਮੁਨੀਮ, ਜਸਵਿੰਦਰ ਸਿੰਘ ਢਿਲਵਾਂ, ਸੁਰਿੰਦਰ ਸਿੰਗਲਾ, ਲਲਿਤ ਬਜਾਜ, ਮੁਕੇਸ਼ ਜਿੰਦਲ, ਸੁਖਵਿੰਦਰ ਸੁੱਖੀ, ਸੁਭਾਸ਼ ਗੁਪਤਾ, ਬੰਸੀ ਲਾਲ ਧੀਂਗੜਾ, ਰਾਜਿੰਦਰ ਕੁਮਾਰ, ਸ਼ਾਮ ਲਾਲ ਸਿੰਗਲਾ, ਸੁਰਿੰਦਰ ਸਿੰਗਲਾ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ, ਸੁਭਾਸ਼ ਮਿੱਤਲ, ਸੁਭਾਸ਼ ਬਾਂਸਲ, ਸਰਦਾਰ ਬੂਟਾ ਸਿੰਘ ਪੁਰਬਾ ਆਦਿ ਪਤਵੰਤੇ ਸੱਜਣ ਹਾਜ਼ਰ ਰਹੇ।