ਨਵੀਂ ਦਿੱਲੀ (ਏਜੰਸੀ)। Government : ਸੰਸਦ ਦਾ ਬਜਟ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜ਼ੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਮਾਣਯੋਗ ਰਾਸ਼ਟਰਪਤੀ ਨੇ 22 ਜੁਲਾਈ ਤੋਂ 12 ਅਗਸਤ ਤੱਕ ਬਜਟ ਸੈਸ਼ਨ ਲਈ ਦੋਵਾਂ ਸਦਨਾਂ ਦੀਆਂ ਮੀਟਿੰਗਾਂ ਬੁਲਾਉਣ ਸਬੰਧੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਜਿਜ਼ੂ ਨੇ ਕਿਹਾ ਕਿ ਸਾਲ 2024-25 ਦਾ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਨਰਿੰਦਰ ਮੋਦੀ ਕੇਂਦਰ ’ਚ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿੱਤ ਮੰਤਰਾਲੇ ਦਾ ਚਾਰਜ ਇੱਕ ਵਾਰ ਫਿਰ ਨਿਰਮਲਾ ਸੀਤਾਰਮਨ ਨੂੰ ਸੌਂਪਿਆ ਗਿਆ ਹੈ।
ਲਗਾਤਾਰ 7ਵੀਂ ਵਾਰ ਪੇਸ਼ ਕਰਨਗੇ ਬਜਟ | Government
ਦੇਸ਼ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਨੇ ਹੁਣ ਅੰਤਰਿਮ ਬਜਟ ਸਮੇਤ ਛੇ ਬਜਟ ਪੇਸ਼ ਕੀਤੇ ਹਨ ਤੇ ਜੁਲਾਈ ਦਾ ਬਜਟ ਉਨ੍ਹਾਂ ਦਾ ਲਗਾਤਾਰ 7ਵਾਂ ਬਜਟ ਹੋਵੇਗਾ। ਇਸ ਨਾਲ ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਟੁੱਟੇਗਾ, ਜਿਨ੍ਹਾਂ ਨੇ ਸਭ ਤੋਂ ਵੱਧ ਛੇ ਵਾਰ ਬਜਟ ਪੇਸ਼ ਕੀਤਾ ਹੈ।
ਮੱਧ ਵਰਗ ਨੂੰ ਤੋਹਫ਼ੇ ਦੀ ਉਮੀਦ
ਮੱਧ ਵਰਗ ਨੂੰ ਇਸ ਆਮ ਬਜਟ ’ਚ ਵੱਡੇ ਤੋਹਫੇ ਦੀ ਉਮੀਦ ਹੈ। ਜਿੱਥੇ ਨੌਕਰੀ ਕਰਨ ਵਾਲੇ ਲੋਕ ਇਨਕਮ ਟੈਕਸ ਸਲੈਬ ’ਚ ਬਦਲਾਅ ਦੀ ਉਮੀਦ ਕਰ ਰਹੇ ਹਨ, ਉੱਥੇ ਹੀ ਸਟੈਂਡਰਡ ਡਿਡਕਸ਼ਨ ਨਾਲ ਸਬੰਧਿਤ ਰਾਹਤ ਦੇ ਸੰਕੇਤ ਵੀ ਮਿਲ ਰਹੇ ਹਨ। ਇਸ ਤੋਂ ਇਲਾਵਾ ਔਰਤਾਂ ਤੇ ਲਾਭਪਾਤਰੀ ਵਰਗ ਲਈ ਬਜਟ ’ਚ ਕਈ ਵੱਡੇ ਤੋਹਫੇ ਵੀ ਪਾਏ ਜਾ ਸਕਦੇ ਹਨ। ਹਾਲਾਂਕਿ, ਸਰਕਾਰ ਦਾ ਧਿਆਨ ਬੁਨਿਆਦੀ ਅਤੇ ਊਰਜਾ ’ਤੇ ਰਹਿਣ ਦੀ ਉਮੀਦ ਹੈ।
Also Read : ਨੇਪਾਲ ’ਚ ਸਿਆਸੀ ਅਸਥਿਰਤਾ ਅਤੇ ਭਾਰਤ ਦੇ ਹਿੱਤ