(ਸੱਚ ਕਹੂੰ ਨਿਊਜ਼) ਮੋਗਾ। ਬਾਬਾ ਫ਼ਰੀਦ ਯੂਨੀਵਰਸਿਟੀ ਦੀ ਨਰਸਿੰਗ ਪ੍ਰਵੇਸ਼ ਪ੍ਰੀਖਿਆ ਪੀਪੀਐਮਈਟੀ ’ਚ ਪੋਟੈਂਸ਼ੀਆ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਬਾਜੀ ਮਾਰੀ ਹੈ। ਸੰਸਥਾ ਦੇ ਡਾਇਰੈਕਟਰ ਸੁਖਦਵਿੰਦਰ ਸਿੰਘ ਕੌੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ। Bsc Nursing Result
ਇਹ ਵੀ ਪੜ੍ਹੋ: Monsoon: ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਨੇ ਮਾਨਸੂਨ ਦੌਰਾਨ ਚਾੜ੍ਹੇ ਆਦੇਸ਼
ਸ੍ਰੀ ਕੌੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿੱਚ ਕੋਚਿੰਗ ਲੈਣ ਵਾਲੀ ਨਵਦੀਪ ਕੌਰ ਨੇ 99.45 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ’ਚੋਂ 72ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਪਵਨਦੀਪ ਕੌਰ, ਹਰਮਨਜੋਤ ਕੌਰ, ਐਂਜਲੀਨ ਨੇ ਕ੍ਰਮਵਹਜ 98.54, 97.26 ਅਤੇ 96.26 ਫੀਸਦੀ ਅੰਕ ਪ੍ਰਾਪਤ ਕਰਕੇ ਮੋਗੇ ਜਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਸਥਾ ਵੱਲੋਂ ਨੀਟ 2024 ਵਿੱਚੋਂ ਪਿੰਡ ਘੱਲ ਕਲਾਂ ਦੀ ਰਹਿਣ ਵਾਲੀ ਜਗਮੋਹਨ ਕੌਰ ਨੇ ਕੋਚਿੰਗ ਲੈਂਦੇ ਹੋਏ 720 ਵਿੱਚੋਂ 656 ਅੰਕ ਪ੍ਰਾਪਤ ਕਰਕੇ ਅਤੇ ਬਾਰ੍ਹਵੀਂ ਸੀਬੀਐਸਈ ਪ੍ਰੀਖਿਆ ਵਿੱਚੋਂ ਕ੍ਰਿਤਿਕਾ ਸੂਦ ਨੇ 97 ਫੀਸੀ ਅੰਕ ਹਾਸਿਲ ਕਰਕੇ ਮੋਗਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਸੀ।