ਚੰਡੀਗੜ੍ਹ। Weather Today : ਲੂ ਦੇ ਥਪੇੜਿਆਂ ਤੋਂ ਰਾਹਤ ਦਿੰਦਿਆਂ ਮਾਨਸੂਨ ਨੇ ਛੇ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਮਾਨਸੂਨ ਦੀ ਦਸਤਕ ਨਾਲ ਵੱਖ ਵੱਖ ਸੂਬਿਆਂ ’ਚ ਤਾਪਮਾਨ ਹੇਠਾਂ ਆ ਗਿਆ ਹੈ। ਇਸੇ ਲੜੀ ਤਹਿਤ 4 ਤੋਂ 7 ਜੁਲਾਈ ਤੱਕ 20 ਸੂਬਿਆਂ ’ਚ ਮਾਨਸੂਨ ਦਾ ਚੰਗਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਨ੍ਹਾਂ ਸੂਬਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਸਮੇਤ ਉੱਤਰ ਪੱਛਮ, ਪੂਬਰ ਤੇ ਮੱਧ ਭਾਰਤ ਦੇ ਲਗਭਗ ਸਾਰੇ ਸੂਬੇ ਸ਼ਾਮਲ ਹਨ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਮੁਤਾਬਕ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਤੇ ਪੰਜਾਬ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਕ੍ਰਮ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਲਈ 7 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਉੱਤਰਾਖੰਡ ਅਤੇ ਹਿਮਾਚਲ ਵਿੱਚ ਕਈ ਥਾਵਾਂ ’ਤੇ ਪਹਾੜ ਡਿੱਗਣ ਕਾਰਨ ਸੜਕ ਆਵਾਜਾਈ ਪ੍ਰਭਾਵਿਤ ਹੋਈ ਹੈ। (Weather Today)
Also Read : ਜਾਤੀ ਮਰਦਮਸ਼ੁਮਾਰੀ, ਰਾਖਵਾਂਕਰਨ ਤੇ ਸਿਆਸਤ
ਦਿੱਲੀ ਵਿੱਚ ਦਿਨ ਭਰ ਬੱਦਲ ਛਾਏ ਰਹੇ, ਜਿਸ ਕਾਰਨ ਸਿੱਧੀ ਧੁੱਪ ਤੋਂ ਰਾਹਤ ਮਿਲੀ। ਮੌਸਮ ਵਿੱਚ ਹੁੰਮਸ ਦੇਖਣ ਨੂੰ ਮਿਲ ਰਹੀ ਹੈ। ਪਰ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਰਾਹਤ ਮਿਲੀ ਹੈ। ਮੌਸਮ ਦੀ ਗੱਲ ਕਰੀਏ ਤਾਂ 44.1 ਡਿਗਰੀ ਦੇ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਉੱਥੇ ਹੀ ਘੱਟੋ ਘੱਟ ਤਾਪਮਾਨ ਲੁਧਿਆਣਾ ਵਿੱਚ 23.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬੀਤੀ ਰਾਤ ਤੋਂ ਲੈ ਕੇ ਪੰਜਾਬ ਤੇ ਬਹੁਤ ਜ਼ਿਲ੍ਹਿਆਂ ਵਿੱਚ ਮੀਂਹ ਪੈਂਦਾ ਰਿਹਾ। ਅੱਜ ਦਿਨ ਚੜ੍ਹਦਿਆਂ ਹੀ ਮਾਨਸਾ ਵਿੱਚ ਕਾਲੇ ਬੱਦਲ ਛਾਏ ਤੇ ਥੋੜ੍ਹੀ ਹੀ ਦੇਰ ਵਿੱਚ ਸ਼ਹਿਰ ਜਲਥਲ ਹੋ ਗਿਆ। ਲੁਧਿਆਣਾ, ਸੰਗਰੂਰ, ਬਰਨਾਲਾ ਤੇ ਮਾਨਸਾ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। (Weather Today)
ਜਿ਼ਲ੍ਹਾ ਮਾਨਸਾ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਵੇਂ ਬੱਦਲ ਹੀ ਧਰਤੀ ‘ਤੇ ਉੱਤਰ ਆਏ ਹੋਣ। ਵਰ੍ਹਦੇ ਮੀਂਹ ‘ਚ ਸੜਕਾਂ ‘ਤੇ ਭਰੇ ਪਾਣੀ ‘ਚ ਵਾਹਨ ਕੀੜੀ ਚਾਲ ਚੱਲਦੇ ਤੇ ਕਈ ਥਾਈਂ ਬੰਦ ਹੁੰਦੇ ਵੀ ਦੇਖੇ ਗਏ।