Welcome Team India: ‘ਵਿਸ਼ਵ ਚੈਂਪੀਅਨ’ ਤੁਹਾਡਾ ਸੁਆਗਤ ਹੈ, ਬਾਰਬਾਡੋਸ ਫਤਿਹ ਕਰਕੇ ਦਿੱਲੀ ਪਹੁੰਚੀ ਰੋਹਿਤ ਦੀ ਫੌਜ

Team India

ਅੱਜ 11 ਵਜੇ PM ਮੋਦੀ ਨਾਲ ਹੈ ਮੁਲਾਕਾਤ | Team India

  • ਟੀ20 ’ਚ 17 ਸਾਲਾਂ ਬਾਅਦ ਚੈਂਪੀਅਨ ਬਣੀ ਹੈ ਭਾਰਤੀ ਟੀਮ

ਨਵੀਂ ਦਿੱਲੀ (ਏਜੰਸੀ)। ਟੀ20 ਵਿਸ਼ਵ ਕੱਪ ਜਿੱਤਣ ਤੋਂ ਤਿੰਨ ਦਿਨਾਂ ਬਾਅਦ ਬਾਰਬਾਡੋਸ ’ਚ ਫਸੀ ਭਾਰਤੀ ਟੀਮ ਵਾਪਸ ਭਾਰਤ ਪਰਤ ਚੁੱਕੀ ਹੈ। ਸਵੇਰੇ ਦਿੱਲੀ ਏਅਰਪੋਰਟ ਪਹੁੰਚਣ ਤੋਂ ਬਾਅਦ ਟੀਮ ਦਾ ਕਾਫਲਾ ਹੋਟਲ ਆਈਟੀਸੀ ਪਹੁੰਚਿਆ। ਹੋਟਲ ’ਚ ਭਾਰਤੀ ਟੀਮ ਲਈ ਸਪੈਸ਼ਲ ਕੇਕ ਬਣਾਇਆ ਗਿਆ। ਟੀਮ ਅੱਜ ਕਰੀਬ 11 ਵਜੇ ਪੀਐੱਮ ਮੋਦੀ ਦੇ ਆਵਾਸ ’ਤੇ ਪਹੁੰਚੇਗੀ। ਮੋਦੀ ਨਾਲ ਬ੍ਰੇਕਫਾਸਟ ਵੀ ਕਰੇਗੀ। ਇਸ ਤੋਂ ਬਾਅਦ ਮੁੰਬਈ ਰਵਾਨਾ ਹੋਵੇਗੀ। ਏਅਰਪੋਰਟ ’ਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਇਕ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕੱਠੇ ਹੋ ਰਹੇ ਹਨ। (Team India)

ਟੀਮ ਦੇ ਦੇਸ਼ ’ਚ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਸਵਾਗਤ 17 ਸਾਲ ਪਹਿਲਾਂ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਬ੍ਰਿਗੇਡ ਦੀ ਤਰ੍ਹਾਂ ਹੀ ਹੋਵੇਗਾ। ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਛੱਤ ਵਾਲੀ ਬੱਸ ’ਚ ਟੀਮ ਦੀ ਜਿੱਤ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ’ਚ ਨਕਦ ਇਨਾਮ ਦਿੱਤਾ ਜਾਵੇਗਾ। 2007 ’ਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ। ਤੂਫਾਨ ਕਾਰਨ ਟੀਮ ਇੰਡੀਆ ਤਿੰਨ ਦਿਨਾਂ ਤੋਂ ਬਾਰਬਾਡੋਸ ’ਚ ਫਸ ਗਈ ਸੀ। ਬੀਸੀਸੀਆਈ ਨੇ ਉਨ੍ਹਾਂ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ ਭੇਜਿਆ ਸੀ। ਇਸ ਜਹਾਜ ਨੂੰ ‘ਚੈਂਪੀਅਨਜ 24 ਵਿਸ਼ਵ ਕੱਪ’ ਦਾ ਨਾਂਅ ਦਿੱਤਾ ਗਿਆ ਸੀ। (Team India)

ਕੁਝ ਬਿੰਦੂਆਂ ਦੇ ਸ਼ਡਿਊਲ… | Team India

  • ਸਵੇਰੇ 5-6 ਵਜੇ : ਫਲਾਈਟ ਦਿੱਲੀ ਏਅਰਪੋਰਟ ’ਤੇ ਉੱਤਰੀ।
  • ਸਵੇਰੇ 11:00 ਵਜੇ : ਪ੍ਰਧਾਨ ਮੰਤਰੀ ਨਿਵਾਸ ’ਤੇ ਭਾਰਤੀ ਟੀਮ ਦਾ ਸਵਾਗਤ ਸਮਾਰੋਹ ਹੋਵੇਗਾ। ਇੱਥੇ ਖਿਡਾਰੀ ਪੀਐਮ ਮੋਦੀ ਨਾਲ ਬ੍ਰੇਕਫਾਸਟ ਕਰਨਗੇ।
  • ਦੁਪਹਿਰ 12:30 ਵਜੇ : ਸਾਰੇ ਖਿਡਾਰੀਆਂ ਨੂੰ ਚਾਰਟਰਡ ਫਲਾਈਟ ਰਾਹੀਂ ਮੁੰਬਈ ਲਿਆਂਦਾ ਜਾਵੇਗਾ। ਖਿਡਾਰੀਆਂ ਨੂੰ ਮੁੰਬਈ ਏਅਰਪੋਰਟ ਤੋਂ ਸਿੱਧਾ ਨਰੀਮਨ ਪੁਆਇੰਟ ਲਿਆਂਦਾ ਜਾਵੇਗਾ।
  • ਸ਼ਾਮ 5:00 ਵਜੇ : ਖਿਡਾਰੀਆਂ ਦੇ ਸਨਮਾਨ ’ਚ ਨਰੀਮਨ ਪੁਆਇੰਟ ਤੋਂ ਵਾਨਖੜੇ ਸਟੇਡੀਅਮ ਤੱਕ 2 ਕਿਲੋਮੀਟਰ ਦਾ ਰੋਡ ਸ਼ੋਅ ਆਯੋਜਿਤ ਕੀਤਾ ਜਾਵੇਗਾ।
  • ਸ਼ਾਮ 5:00 ਵਜੇ ਦੇ : ਵਾਨਖੇੜੇ ’ਚ ਸਨਮਾਨ ਸਮਾਰੋਹ ਹੋਵੇਗਾ। ਬੀਸੀਸੀਆਈ ਖਿਡਾਰੀਆਂ, ਕੋਚਾਂ ਤੇ ਸਪੋਰਟ ਸਟਾਫ ਨੂੰ 125 ਕਰੋੜ ਰੁਪਏ ਦਾ ਨਕਦ ਇਨਾਮ ਦੇਵੇਗਾ।

Team India

ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸੀ ਭਾਰਤ ਪਰਤ ਰਹੀ ਹੈ ਟੀਮ ਇੰਡੀਆ | Team India

ਟੀਮ ਇੰਡੀਆ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸੀ ਕਰ ਰਹੀ ਹੈ। ਟੀਮ ਨੇ ਆਪਣਾ ਪਹਿਲਾ ਖਿਤਾਬ 2007 ’ਚ ਐਮਐਸ ਧੋਨੀ ਦੀ ਕਪਤਾਨੀ ’ਚ ਜਿੱਤਿਆ ਸੀ। ਇਸ ਵਾਰ ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ। 29 ਜੂਨ ਨੂੰ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ। (Team India)

ਇਹ ਵੀ ਪੜ੍ਹੋ : ICC T20 Players Ranking 2024: ਟੀ20 ਵਿਸ਼ਵ ਕੱਪ ਤੋਂ ਬਾਅਦ ICC ਰੈਂਕਿੰਗ ਜਾਰੀ

ਧੋਨੀ ਦੀ ਜੁਬਾਨੀ : 2007 ਦੀ ਵਿਸ਼ਵ ਚੈਂਪੀਅਨ ਟੀਮ ਦਾ ਸੁਆਗਤ | Team India

ਸਾਲ 2019 ’ਚ ਸਾਬਕਾ ਭਾਰਤੀ ਕਪਤਾਨ ਐੱਮਐੱਸ ਧੋਨੀ ਨੇ ਇੱਕ ਈਵੈਂਟ ’ਚ 2007 ਦੀ ਵਿਸ਼ਵ ਚੈਂਪੀਅਨ ਟੀਮ ਦੇ ਯਾਦਗਾਰੀ ਸੁਆਗਤ ਨੂੰ ਯਾਦ ਕੀਤਾ ਸੀ। ਧੋਨੀ ਨੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ‘ਅਸੀਂ 2007 ’ਚ (ਟੀ-20) ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਆਏ ਸੀ ਤੇ ਅਸੀਂ ਇੱਕ ਖੁੱਲ੍ਹੀ ਬੱਸ ’ਚ ਸਫਰ ਕੀਤਾ ਤੇ ਅਸੀਂ ਮਰੀਨ ਡਰਾਈਵ (ਮੁੰਬਈ) ’ਤੇ ਖੜ੍ਹੇ ਰਹੇ। ਹਰ ਪਾਸੇ ਟ੍ਰੈਫਿਕ ਜਾਮ ਸੀ ਤੇ ਲੋਕ ਆਪੋ-ਆਪਣੀਆਂ ਕਾਰਾਂ ਵਿੱਚ ਸਾਡਾ ਸਵਾਗਤ ਕਰਨ ਆਏ ਸਨ। ਸਾਰਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੇਖ ਕੇ ਮੈਂ ਖੁਸ਼ ਸੀ ਕਿਉਂਕਿ ਪ੍ਰਸ਼ੰਸਕਾਂ ’ਚ ਕਈ ਅਜਿਹੇ ਲੋਕ ਹੋਣਗੇ ਜਿਨ੍ਹਾਂ ਦੀ ਫਲਾਈਟ ਮਿਸ ਹੋ ਗਈ ਹੋਵੇਗੀ, ਸ਼ਾਇਦ ਉਹ ਕਿਸੇ ਜਰੂਰੀ ਕੰਮ ਲਈ ਜਾ ਰਹੇ ਸਨ। ਇਹ ਇੱਕ ਸ਼ਾਨਦਾਰ ਸੁਆਗਤ ਸੀ। ਪੂਰਾ ਮਰੀਨ ਡਰਾਈਵ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਆ ਹੋਇਆ ਸੀ।’ (Team India)

https://twitter.com/BCCI/status/1808666655045587254