ਵਾਰ-ਵਾਰ ਰੇਲ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ
ਭਾਰਤੀ ਰੇਲ ’ਚ ਕਈ ਵਿਕਾਸ ਕਾਰਜ ਹੋਏ ਹਨ ਪਰ ਵਾਰ-ਵਾਰ ਰੇਲ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ ਕੋਰੋਮੰਡਲ ਐਕਸਪ੍ਰੈਸ ਦੇ ਬਾਲਾਸੌਰ ਹਾਦਸੇ ਤੋਂ ਠੀਕ ਇੱਕ ਸਾਲ ਬਾਅਦ ਅਜਿਹਾ ਹੀ ਹਾਦਸਾ ਰੰਗਾਪਾਣੀ ’ਚ ਐਨਜੇਪੀ ਸਟੇਸ਼ਨ ਦੇ ਨੇੜੇ ਹੋਇਆ ਹੈ ਇਹ ਦੋਵੇਂ ਹੀ ਹਾਦਸੇ ਟੱਕਰ ਕਾਰਨ ਹੋਏ ਹਨ ਕੀ ਰੇਲਵੇ ਦੇ ਅਜਿਹੇ ਹਾਦਸੇ ਰੋਕੇ ਜਾ ਸਕਦੇ ਹਨ? ਰੰਗਾਪਾਣੀ ’ਚ ਹੋਈ ਦੋ ਗੱਡੀਆਂ ਦੀ ਟੱਕਰ ਰੇਲਵੇ ਨੂੰ ਇਹ ਧਿਆਨ ਦਿਵਾਉਂਦੀ ਹੈ ਕਿ ਰੇਲ ਹਾਦਸਿਆਂ ਨੂੰ ਰੋਕਣ ਲਈ ਤੇਜ਼ੀ ਨਾਲ ਯਤਨ ਜ਼ਰੂਰੀ ਹਨ ਅਤੇ ਕਿਸ ੂਤਰ੍ਹਾਂ ਦੇਸ਼ ਦੇ ਭੀੜ-ਭੜੱਕੇ ਭਰੇ ਰੇਲ ਮਾਰਗਾਂ ਨੂੰ ਕਵਚ ਦੇ ਅੰਤਰਗਤ ਲਿਆਂਦਾ ਜਾਵੇ ਸਾਰੇ ਜਾਣਦੇ ਹਨ। (Indian Railways)
ਦੋ ਰੇਲਗੱਡੀਆਂ ਦੀ ਟੱਕਰ ਕਰਮਚਾਰੀਆਂ ਦੀ ਨਾਕਾਮੀ ਤੇ ਕਈ ਵਾਰ ਉਪਕਰਨਾਂ ਦੀ ਨਾਕਾਮੀ ਕਾਰਨ ਹੁੰਦੀ ਹੈ
ਕਿ ਦੋ ਰੇਲਗੱਡੀਆਂ ਦੀ ਟੱਕਰ ਕਰਮਚਾਰੀਆਂ ਦੀ ਨਾਕਾਮੀ ਤੇ ਕਈ ਵਾਰ ਉਪਕਰਨਾਂ ਦੀ ਨਾਕਾਮੀ ਕਾਰਨ ਹੁੰਦੀ ਹੈ ਚੱਲਦੀ ਹੋਈ ਰੇਲਗੱਡੀ ਦੂਜੀ ਗੱਡੀ ਨੂੰ ਅੱਗੋਂ ਜਾਂ ਪਿੱਛੋਂ ਟੱਕਰ ਉਦੋਂ ਮਾਰਦੀ ਹੈ ਜਦੋਂ ਸਿਗਨਲ ਪ੍ਰਣਾਲੀ ਫੇਲ੍ਹ ਹੋ ਜਾਂਦੀ ਹੈ ਜਾਂ ਚਾਲਕ ਉਸ ਨੂੰ ਨਜ਼ਰਅੰਦਾਜ਼ ਕਰਦਾ ਹੈ ਕਵਚ ਪ੍ਰਣਾਲੀ ਤਿਆਰ ਕੀਤੀ ਗਈ ਹੈ ਪਰ ਇਹ ਬਹੁਤ ਮਹਿੰਗੀ ਹੈ ਤੇ ਪੂਰੇ ਦੇਸ਼ ’ਚ ਇਸ ਨੂੰ ਲਾਗੂ ਕਰਨ ਲਈ ਹਾਲੇ ਸਪਲਾਈ ਵੀ ਲੋੜੀਂਦੀ ਨਹੀਂ ਹੈ ਸਪੱਸ਼ਟ ਹੈ ਕਿ ਜਿਸ ਰੇਲ ਮਾਰਗ ’ਤੇ ਕੰਚਨਜੰਗਾ ਐਕਸਪ੍ਰੈਸ ਹਾਦਸਾਗ੍ਰਸਤ ਹੋਈ ਉਸ ’ਚ ਕਵਚ ਪ੍ਰਣਾਲੀ ਨਹੀਂ ਸੀ ਕਵਚ ਦਾ ਪ੍ਰੀਖਣ 2016 ’ਚ ਕੀਤਾ ਗਿਆ ਸੀ ਪਰ ਇਹ ਹੁਣ ਤੱਕ ਸਿਰਫ਼ ਰੇਲਵੇ ਦੇ 70 ਹਜ਼ਾਰ ਕਿਲੋਮੀਟਰ ਦੇ ਨੈੱਟਵਰਕ ’ਚੋਂ ਸਿਰਫ਼ 1500 ਕਿਲੋਮੀਟਰ ’ਚ ਲਿਆਂਦੀ ਗਈ ਹੈ। (Indian Railways)
ਇਸ ਦਾ ਵਿਕਾਸ ਰਿਸਰਚ ਡਿਜ਼ਾਇਨ ਐਂਡ ਸਟੈਂਡਰਡ ਆਰਗੇਨਾਈਜੇਸ਼ਨ ਨੇ ਕੀਤਾ ਹੈ ਤੇ ਇਸ ਦੇ ਕਈ ਪ੍ਰੀਖਣ ਕੀਤੇ ਗਏ ਹਨ ਅਤੇ ਇਹ ਸੁਰੱਖਿਆ ਦੇ ਉਨ੍ਹਾਂ ਮਾਪਦੰਡਾਂ ’ਤੇ ਖਰੀ ਉੱਤਰੀ ਹੈ ਕਵਚ ਵਿਸ਼ਵ ਦਾ ਸਭ ਤੋਂ ਸਸਤਾ ਰੇਲ ਕੋਲੀਜਨ ਪ੍ਰੋਟੈਕਸ਼ਨ ਸਿਸਟਮ ਹੈ ਇਸ ਪ੍ਰਣਾਲੀ ਨੂੰ ਲਾਉਣ ਲਈ ਟਾਵਰ ਲਾਉਣੇ ਪੈਣਗੇ ਨਾਲ ਹੀ ਰੇਲਵੇ ਟਰੈਕ ਦੇ ਨਾਲ ਫਾਈਬਰ ਕੇਵਲ ਅਤੇ ਰੇਡੀਓ ਫ੍ਰਿਕਵੈਂਸੀ ਟੈਗ ਲਾਉਣੇ ਪੈਣਗੇ, ਨਾਲ ਹੀ ਹਰੇਕ ਲੋਕੋਮੋਟਿਵ ’ਚ ਲੋਕੋ ਕਵਚ ਵੀ ਲਾਉਣਾ ਪਵੇਗਾ ਅਤੇ ਸਟੇਸ਼ਨ ’ਤੇ ਵੀ ਸਟੇਸ਼ਨ ਕਵਚ ਸਥਾਪਿਤ ਕਰਨੇ ਪੈਣਗੇ ਹੁਣ ਤੱਕ ਦੱਖਣੀ ਮੱਧ ਰੇਲਵੇ ਦੇ 1500 ਕਿਮੀ. ਰੇਲ ਮਾਰਗ ’ਤੇ ਅਤੇ 144 ਲੋਕੋਮੋਟਿਵ ’ਚ ਕਵਚ ਪ੍ਰਣਾਲੀ ਲਾਈ ਗਈ ਹੈ।
ਦਿੱਲੀ-ਮੁੰਬਈ ਤੇ ਦਿੱਲੀ-ਹਾਵੜਾ ਵਧੇਰੇ ਆਵਾਜਾਈ ਵਾਲੇ ਮਾਰਗ ’ਤੇ ਕਵਚ ਪ੍ਰਣਾਲੀ ਲਾਉਣ ਦਾ ਕੰਮ ਜਾਰੀ ਹੈ
ਦਿੱਲੀ-ਮੁੰਬਈ ਤੇ ਦਿੱਲੀ-ਹਾਵੜਾ ਵਧੇਰੇ ਆਵਾਜਾਈ ਵਾਲੇ ਮਾਰਗ ’ਤੇ ਕਵਚ ਪ੍ਰਣਾਲੀ ਲਾਉਣ ਦਾ ਕੰਮ ਜਾਰੀ ਹੈ ਰੇਲ ਮਾਰਗ ਅਤੇ ਸਟੇਸ਼ਨਾਂ ਦੀ ਲਾਗਤ 50 ਲੱਖ ਰੁਪਏ ਪ੍ਰਤੀ ਕਿ.ਮੀ. ਹੈ ਜਦੋਂਕਿ ਲੋਕੋਮੋਟਿਵ ’ਚ ਕਵਚ ਲਾਉਣ ਲਈ ਵਾਧੂ 70 ਲੱਖ ਰੁਪਏ ਚਾਹੀਦੇ ਹਨ ਅਕਸਰ ਭਿਆਨਕ ਹਾਦਸਿਆਂ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਨੂੰ ਉੱਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਇਸ ਸਬੰਧੀ ਕਿਹਾ ਜਾ ਰਿਹਾ ਹੈ ਕਿ ਬੁਲੇਟ ਟਰੇਨ ਤੇ ਸਟੇਸ਼ਨਾਂ ਦਾ ਸੁੰਦਰੀਕਰਨ ਯੋਜਨਾਵਾਂ ਬਾਅਦ ’ਚ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਰੇਲਵੇ ਸੁਰੱਖਿਆ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਹਾਦਸਿਆਂ ਨੂੰ ਰੋਕਣ ਲਈ ਤੇ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਪਲਾਈਕਰਤਾ ਵੱਲੋਂ ਉਤਪਾਦਨ ਵਧਾਉਣ ’ਤੇ ਧਿਆਨ ਦੇਣਾ ਹੋਵੇਗਾ ਤਾਂ ਕਿ ਕਵਚ ਪ੍ਰਣਾਲੀ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇ। (Indian Railways)
ਇਹ ਵੀ ਪੜ੍ਹੋ : ਰੂਹਾਨੀਅਤ : ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ
ਹੁਣ ਤੱਕ ਭਾਰਤੀ ਰੇਲ ਸਵਦੇਸ਼ੀ ਸਪਲਾਈਕਰਤਾਵਾਂ ’ਤੇ ਨਿਰਭਰ ਸੀ ਪਰ ਹਾਲ ਹੀ ’ਚ ਜਾਪਾਨ ਦੀ ਕਿਓਸਨ ਇਲੈਕਟ੍ਰਿਕ ਅਤੇ ਯੂਰਪ ਦੀ ਸੀਮੇਂਸ ਅਤੇ ਆਲਸਟਾਮ ਦੇ ਸਪਲਾਈਕਰਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ ਦੇਖਣਾ ਇਹ ਹੈ ਕਿ ਭਾਰਤੀ ਰੇਲ ਕਿਸ ਤਰ੍ਹਾਂ ਕਵਚ ਪ੍ਰਣਾਲੀ ਦੀ ਸ਼ੁਰੂਆਤ ਨੂੰ ਯਕੀਨੀ ਕਰਦੀ ਹੈ ਅਕਸਰ ਕਿਹਾ ਜਾਂਦਾ ਹੈ ਕਿ ਸਰਕਾਰ ਉੱਚ ਵਰਗ ਅਤੇ ਮੱਧ ਆਮਦਨ ਵਰਗ ਨੂੰ ਜਿਆਦਾ ਸੁਵਿਧਾ ਦੇਣ ’ਚ ਰੁਚੀ ਰੱਖਦੀ ਹੈ ਅਤੇ ਭਾਰਤੀ ਰੇਲ ਦੇ ਮਾਮਲੇ ’ਚ ਇਹ ਹੋਰ ਵੀ ਲੱਗਦਾ ਹੈ ਜੇਕਰ ਅਜਿਹਾ ਨਾ ਹੁੰਦਾ ਤਾਂ ਬੁਲੇਟ ਟਰੇਨ ਯੋਜਨਾ ਤੋਂ ਜਿਆਦਾ ਮਹੱਤਵ ਯਾਤਰੀ ਸੁਰੱਖਿਆ ਨੂੰ ਦਿੱਤਾ ਜਾਂਦਾ ਕਿਉਂਕਿ ਬੁਲੇਟ ਟਰੇਨ ਸਮਾਜ ਦੇ ਉੱਚ ਵਰਗਾਂ ਲਈ ਹੈ ਜੋ ਹਵਾਈ ਯਾਤਰਾ ਵੀ ਕਰ ਸਕਦੇ ਹਨ ਸਟੇਸ਼ਨਾਂ ਦੇ ਸੁੰਦਰੀਕਰਨ ਬਾਰੇ ਸਵਾਲ ਚੁੱਕੇ ਗਏ ਹਨ। (Indian Railways)
ਰੇਲਵੇ ਸਰਕਾਰ ਲਈ ਮਾਲੀਆ ਕਮਾਉਣ ਦਾ ਸਰੋਤ ਹੈ
ਪਰ ਸਾਰੇ ਜਾਣਦੇ ਹਨ ਕਿ ਇਹ ਰੇਲਵੇ ਸਰਕਾਰ ਲਈ ਮਾਲੀਆ ਕਮਾਉਣ ਦਾ ਸਰੋਤ ਹੈ ਰੇਲਵੇ ’ਚ ਕਈ ਸਮੱਸਿਆਵਾਂ ਹਨ ਸਭ ਤੋਂ ਵੱਡੀ ਸਮੱਸਿਆ ਰੇਲ ਮਾਰਗਾਂ ’ਤੇ ਵਧੇਰੇ ਆਵਾਜਾਈ ਹੈ ਭਾਰਤੀ ਰੇਲ ਦਾ ਨੈੱਟਵਰਕ ਲਗਭਗ 88 ਹਜ਼ਾਰ ਕਿਮੀ. ਹੈ ਜਿਸ ’ਚ 16 ਹਜ਼ਾਰ ਕਿਮੀ. ਮਾਰਗ ਅਜ਼ਾਦੀ ਤੋਂ ਬਾਅਦ ਬਣਾਇਆ ਗਿਆ ਹੈ ਦੇਸ਼ ਦੀ ਅਜ਼ਾਦੀ ਤੋਂ ਬਾਅਦ ਰੇਲਮਾਰਗਾਂ ਦੀ ਸਮਰੱਥਾ ਤੋਂ ਜ਼ਿਆਦਾ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ ਇਸ ਲਈ ਹਰੇਕ ਚਾਰ ਕਿਮੀ. ਤੋਂ ਬਾਅਦ ਉਸ ਰੇਲ ਮਾਰਗ ’ਤੇ ਇੱਕ ਹੋਰ ਰੇਲਗੱਡੀ ਦੇਖਣ ਨੂੰ ਮਿਲ ਜਾਂਦੀ ਹੈ ਆਵਾਜਾਈ ’ਚ ਭੀੜ-ਭੜੱਕਾ ਉਦੋਂ ਮੰਨਿਆ ਜਾਂਦਾ ਹੈ ਜਦੋਂ ਕਿਸੇ ਵਿਸ਼ੇਸ਼ ਰੇਲ ਲਾਈਨ ’ਤੇ ਉਸ ਦੀ ਸਮਰੱਥਾ ਤੋਂ 90 ਫੀਸਦੀ ਤੋਂ ਜ਼ਿਆਦਾ ਰੇਲਗੱਡੀਆਂ ਹੋਣ ਰੇਲਵੇ ’ਚ ਜਨਸ਼ਕਤੀ ਦੀ ਵੀ ਕਮੀ ਹੈ। (Indian Railways)
ਰੇਲਵੇ ’ਚ 3.20 ਲੱਖ ਅਸਾਮੀਆਂ ਖਾਲੀ ਪਈਆਂ ਹਨ
ਰੇਲਵੇ ’ਚ 3.20 ਲੱਖ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਹ ਅਸਾਮੀਆਂ ਰੇਲਵੇ ਸੁਰੱਖਿਆ, ਰੱਖ-ਰਖਾਅ, ਸਿਗਨÇਲੰਗ ਆਦਿ ਨਾਲ ਸਬੰਧਿਤ ਹਨ ਅਤੇ ਇਹ ਇੱਕ ਵੱਡੀ ਸਮੱਸਿਆ ਹੈ ਹਾਲਾਂਕਿ ਰਾਜਨੇਤਾ ਰੁਜ਼ਗਾਰ ਸਿਰਜਣ ਦੀ ਗੱਲ ਕਰਦੇ ਹਨ ਪਰ ਹੈਰਾਨੀ ਹੁੰਦੀ ਹੈ ਕਿ ਰੇਲਵੇ ’ਚ ਐਨੀ ਵੱਡੀ ਗਿਣਤੀ ’ਚ ਖਾਲੀ ਅਸਾਮੀਆਂ ਹਨ ਹਾਲ ਹੀ ’ਚ ਰੇਲਵੇ ਬੋਰਡ ਨੇ ਜਨਰਲ ਮੈਨੇਜ਼ਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸਾਰੇ ਜੋਨਾਂ ’ਚ ਲੋਕੋ ਪਾਇਲਟਾਂ ਦੀਆਂ 18799 ਭਰਤੀਆਂ ਕੀਤੀਆਂ ਜਾਣ ਰੇਲਵੇ ਜੋਨਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਫਿਰ ਵੀ ਇਸ ’ਚ ਛੇ ਮਹੀਨੇ ਤੋਂ ਜਿਆਦਾ ਦਾ ਸਮਾਂ ਲੱਗੇਗਾ ਯਾਤਰੀ ਸੁਰੱਖਿਆ ਦੇ ਨਾਲ-ਨਾਲ ਟਰੈਕ ਨਵੀਨੀਕਰਨ ਤੇ ਆਟੋਮੈਟਿਕ ਸਿਗਨÇਲੰਗ ’ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। (Indian Railways)
ਇਲੈਕਟ੍ਰਾਨਿਕ ਪ੍ਰਣਾਲੀ ’ਚ ਬਦਲਾਅ ਲਈ ਸਮੁੱਚੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ
ਸਿਗਨÇਲੰਗ ਦੇ ਮਾਮਲੇ ’ਚ ਸਮੁੱਚਾ ਰੱਖ-ਰਖਾਅ ਵੀ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਅਤੇ ਇਲੈਕਟ੍ਰਾਨਿਕ ਪ੍ਰਣਾਲੀ ’ਚ ਬਦਲਾਅ ਲਈ ਸਮੁੱਚੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਹਾਲ ਦੇ ਹਾਦਸੇ ’ਚ ਪਾਇਆ ਗਿਆ ਕਿ ਸਿਗਨਲ ਪ੍ਰਣਾਲੀ ਕੰਮ ਨਹੀਂ ਕਰ ਰਹੀ ਸੀ ਇਨ੍ਹਾਂ ਪਹਿਲੂਆਂ ਤੋਂ ਇਲਾਵਾ ਰੁੱਝੇ ਰੇਲ ਮਾਰਗਾਂ ’ਤੇ ਐਕਸਪ੍ਰੈਸ ਰੇਲਗੱਡੀਆਂ ਦੀ ਗਿਣਤੀ ਵੀ ਵਧਾਈ ਜਾਣੀ ਚਾਹੀਦੀ ਹੈ ਕਿਉਂਕਿ ਕਨਫਰਮ ਟਿਕਟ ਮਿਲਣਾ ਅਸਲ ’ਚ ਇੱਕ ਵੱਡੀ ਸਮੱਸਿਆ ਬਣ ਗਈ ਹੈ ਘੱਟ ਆਮਦਨ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਕਿ ਮੌਜ਼ੂਦਾ ਰੇਲਗੱਡੀਆਂ ’ਚ ਏਸੀ 3 ਕੋਚ ਜ਼ਿਆਦਾ ਲਾਏ ਜਾਣ। (Indian Railways)
ਤਾਂ ਕਿ ਨਿਮਨ-ਮੱਧ ਆਮਦਨ ਵਰਗ ਅਤੇ ਇੱਥੋਂ ਤੱਕ ਕਿ ਘੱਟ ਆਮਦਨ ਵਰਗ ਦੇ ਲੋਕ ਗਰਮੀਆਂ ਦੇ ਮੌਸਮ ’ਚ ਉਸ ’ਚ ਯਾਤਰਾ ਕਰ ਸਕਣ ਇੱਕ ਸਮੇਂ ’ਚ ਕਈ ਮਾਰਗਾਂ ’ਤੇ ਕਈ ਜਨ ਸ਼ਤਾਬਦੀ ਚੱਲਦੀਆਂ ਸਨ ਪਰ ਹੁਣ ਸ਼ਤਾਬਦੀ ਅਤੇ ਵੰਦੇ ਭਾਰਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਕਿਰਾਇਆ ਜ਼ਿਆਦਾ ਹੈ ਤੇ ਇਹ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹਨ ਇਸ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਲਈ ਕਿਰਾਏ ’ਚ 20 ਤੋਂ 25 ਫੀਸਦੀ ਦੀ ਛੋਟ ’ਤੇ ਆਉਣ ਵਾਲੇ ਬਜਟ ’ਚ ਹਮਦਰਦੀ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹ ਵਰਗ ਏਸੀ ਡੱਬਿਆਂ ’ਚ ਯਾਤਰਾ ਕਰ ਸਕੇ ਯਾਤਰਾ ਕਰਨ ਲਈ ਬਿਹਤਰ ਹਾਲਾਤ ਜ਼ਰੂਰੀ ਹਨ ਪਰ ਯਾਤਰੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। (Indian Railways)
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਧੁਰਜਤੀ ਮੁਖਰਜੀ