Pension : ਕੇਂਦਰ ਸਰਕਾਰ ਲਾਂਚ ਕਰੇਗੀ ਵਿਸ਼ੇਸ਼ ਅਭਿਆਨ
ਨਵੀਂ ਦਿੱਲੀ (ਏਜੰਸੀ)। Pension : ਕੇਂਦਰ ਸਰਕਾਰ ਵੱਲੋਂ ਪਰਿਵਾਰਕ ਪੈਨਸ਼ਨਰਾਂ ਦੀ ਸ਼ਿਕਾਇਤ ਹੱਲ ਲਈ ਵਿਸ਼ੇਸ਼ ਅਭਿਆਨ ਸੋਮਵਾਰ ਨੂੰ ਲਾਂਚ ਕੀਤਾ ਜਾਵੇਗਾ। ਇਸ ਵਿਸ਼ੇਸ਼ ਅਭਿਆਨ ਦੀ ਸ਼ੁਰੂਆਤ ਕਿਰਤੀ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਤਿੰਦਰ ਸਿੰਘ ਕਰਨਗੇ। ਸਰਕਾਰ ਵੱਲੋਂ ਜਾਰੀ ਬਿਆਨ ’ਚ ਆਖਿਆ ਗਿਆ ਕਿ ਪੈਨਸ਼ਨ ਅਤੇ ਪੈਨਸ਼ਨਰ ਕਲਿਆਣ ਵਿਭਾਗ ਆਪਣੀ 100 ਰੋਜ਼ਾ ਕਾਰਜ ਯੋਜਨਾ ਤਹਿਤ 1-31 ਜੁਲਾਈ 2024 ਦੌਰਾਨ ਪਰਿਵਾਰਕ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਪ੍ਰਭਾਵੀ ਹੱਲ ਲਈ ਇੱਕ ਮਹੀਨੇ ਦੀ ਵਿਸ਼ੇਸ਼ ਮੁਹਿੰਮ ਚਲਾਵੇਗਾ। ਇਸ ’ਚ 46 ਮੰਤਰਾਲੇ/ਵਿਭਾਗ ਭਾਗ ਲੈ ਰਹੇ ਹਨ।
ਇਸ ਮੁਹਿੰਮ ਤਹਿਤ ਸਰਕਾਰ ਦਾ ਮਕਸਦ ਅਧੂਰੇ ਪਰਿਵਰਕ ਪੈਨਸ਼ਨ ਦੀ ਸ਼ਿਕਾਇਤ ’ਚ ਕਮੀ ਲਿਆਉਣਾ ਹੈ। ਬਿਆਨ ’ਚ ਅੱਗੇ ਆਖਿਆ ਗਿਆ ਕਿ ਪਰਿਵਾਰਕ ਪੈਨਸ਼ਨ ਨਾਲ ਜੁੜੇ ਮਾਮਲਿਆਂ ਦਾ ਇੱਕ ਵੱਡਾ ਹਿੱਸਾ ਔਰਤ ਪੈਨਸ਼ਨਰਾਂ ਦਾ ਹੈ। ਜ਼ਿਆਦਾਤਰ ਸ਼ਿਕਾਇਤਾਂ ਕੇਂਦਰੀ ਗ੍ਰਹਿ ਮੰਤਰਾਲੇ ਤਹਿਤ ਰੱਖਿਆ ਰੇਲਵੇ ਅਤੇ ਸੀਏਪੀਐੱਫ਼ ਪੈਨਸ਼ਨਰਾਂ ਨਾਲ ਸਬੰÇੱਤ ਹੈ। ਨਾਲ ਹੀ ਬੈਂਕ ਨਾਲ ਸਬੰਧਿਤ ਮੁੱਦਿਆਂ ਦੀ ਵੀ ਸ਼ਿਕਾਇਤਾਂ ਵੱਡੀ ਗਿਣਤੀ ’ਚ ਹਨ। (Pension)
Also Read : Top Paddy Variety: ਝੋਨੇ ਦੀਆਂ ਇਹ 4 ਕਿਸਮਾਂ ਲਾਉਣ ਨਾਲ ਕਿਸਾਨ ਹੋਣਗੇ ਅਮੀਰ!
ਕੇਂਦਰੀਕ੍ਰਿਤ ਪੈਨਸ਼ਨ, ਸ਼ਿਕਾਇਤ ਅਤੇ ਹੱਲ ਪ੍ਰਣਾਲੀ ’ਤੇ ਪ੍ਰਤੀ ਸਾਲ ਲਗਭਗ 90,000 ਮਾਮਲੇ ਦਰਜ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੁੱਲ ਸ਼ਿਕਾਇਤਾਂ ’ਚੋਂ ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਮਾਮਲੇ ਲਗਭਗ 20-25 ਫੀਸਦੀ ਹਨ। ਇਸ ਅਭਿਆਨ ਤਹਿਤ ਡੀਓਪੀਪੀਡਬਲਯੂ ਵੱਲੋਂ ਪੈਨਸ਼ਨ ਨਾਲ ਸਬੰਧਿਤ ਸ਼ਿਕਾਇਤਾਂ ਦੇ ਹੱਲ ਲਈ ਪੈਨਸ਼ਨਰਾਂ ਨੂੰ ਜ਼ਰੂਰੀ ਸਹਾਇਤਾ ਦਿੱਤੀ ਜਵੇਗੀ।