ਮਾਮਲਾ ਮੁੱਢਲੇ ਤਨਖਾਹ ਸਕੇਲਾਂ ਵਿੱਚ ਪਿਛਲੇ 40 ਸਾਲਾਂ ਤੋਂ ਚਲੀ ਆ ਰਹੀ ਦੀ ਬਰਾਬਰਤਾ ਭੰਗ ਹੋਣ ਦਾ | Pay Parity
ਫਰੀਦਕੋਟ (ਗੁਰਪ੍ਰੀਤ ਪੱਕਾ) Pay Parity : ਵੈਟਨਰੀ ਅਫਸਰਾਂ ਨੇ ਆਖਰਕਾਰ ਸੂਬਾ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਸੰਘਰਸ਼ ਦਾ ਰਾਹ ਅਪਣਾਉਣ ਦਾ ਐਲਾਨ ਕਰ ਦਿੱਤਾ ਹੈ । ਪਿਛਲੇ 40 ਸਾਲਾਂ ਤੋਂ ਚਲੀ ਆ ਰਹੀ ਵੈਟਨਰੀ ਅਫਸਰਾਂ ਦੀ ਮੈਡੀਕਲ ਅਤੇ ਡੈਂਟਲ ਅਫਸਰਾਂ ਦੇ ਬਰਾਬਰ ਪੇਅ-ਪੈਰਿਟੀ ਨੂੰ ਪਿਛਲੀ ਸਰਕਾਰ ਵੱਲੋਂ 4 ਜਨਵਰੀ 2021 ਦੇ ਪੱਤਰ ਰਾਹੀਂ ਵੈਟਨਰੀ ਅਫਸਰਾਂ ਨਾਲ ਧੱਕਾ ਕਰਕੇ ਭੰਗ ਕੀਤੀ ਗਈ ਸੀ । ਜਿਸ ਨਾਲ ਵੈਟਨਰੀ ਅਫਸਰਾਂ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ।
ਇਸ ਸਬੰਧੀ ਲਗਾਤਾਰ ਮੌਜੂਦਾ ਸੂਬਾ ਸਰਕਾਰ ਦੇ ਪੱਧਰ ਤੇ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ , ਪਰ ਸੂਬਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ । ਪਸੂ ਪਾਲਣ ਵਿਭਾਗ ਦੇ ਮਾਣਯੋਗ ਮੰਤਰੀਆਂ ਸ. ਕੁਲਦੀਪ ਸਿੰਘ ਧਾਲੀਵਾਲ , ਸ. ਲਾਲਜੀਤ ਸਿੰਘ ਭੁੱਲਰ ਅਤੇ ਸ. ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ । ਪਰ ਅਜੇ ਤੱਕ ਸਵਾਏ ਵਾਅਦਿਆਂ ਅਤੇ ਐਲਾਨਾਂ ਤੋਂ ਵੱਧ ਕੁੱਝ ਵੀ ਨਹੀਂ ਮਿਲਿਆ । (Pay Parity)
ਜਿਸ ਕਾਰਨ ਵੈਟਨਰੀ ਅਫਸਰਾਂ ਦੇ ਸਮੁੱਚੇ ਕੇਡਰ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ । ਹੁਣ ਤੱਕ ਵੈਟਨਰੀ ਅਫਸਰਾਂ ਨੇ ਬਹੁਤ ਹੀ ਸਬਰ ਤੋਂ ਕੰਮ ਲਿਆ ਕਿਉਂਕਿ ਮੁੱਖ ਮੰਤਰੀ ਜੀ ਕਹਿੰਦੇ ਹਨ ਕਿ ਹੜਤਾਲਾਂ ਕਰਨ ਦੀ ਬਜਾਇ ਗੱਲਬਾਤ ਨਾਲ ਮਸਲੇ ਹੱਲ ਕਰੋ । ਵੈਟਨਰੀ ਅਫਸਰਾਂ ਵੱਲੋਂ ਲਗਾਤਾਰ ਸਵਾ 2 ਸਾਲਾਂ ਤੋਂ ਗੱਲਬਾਤ ਸਰਕਾਰ ਦੇ ਮੰਤਰੀਆਂ ਨਾਲ ਕੀਤੀ ਗਈ ਹੈ ਪਰ ਕੋਈ ਵੀ ਗੱਲ ਤਣ-ਪੱਤਣ ਨਹੀਂ ਲੱਗੀ । ਸਰਕਾਰ ਵੱਲੋਂ ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਦੀ ਮੰਗ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ ।
Pay Parity
ਇਸ ਸਬੰਧੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੂੰ ਮਿਤੀ 13 ਜੂਨ 2024 ਨੂੰ ਅਗਾਊਂ ਬਕਾਇਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇ ਮਿਤੀ 24 ਜੂਨ 2024 ਤੱਕ ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਨੂੰ ਮੈਡੀਕਲ ਅਤੇ ਡੈਂਟਲ ਅਫਸਰਾਂ ਦੇ ਬਰਾਬਰ ਮੁੜ ਬਹਾਲ ਨਹੀਂ ਕੀਤਾ ਜਾਂਦਾ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਮਜਬੂਰਨ ਮਿਤੀ 25 ਜੂਨ 2024 ਤੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ, ਜਿਸ ਦੇ ਸਿੱਟੇ ਵਜੋਂ ਹੋਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ।
ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਦੀ ਮੰਗ ਨੂੰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਦੇਣ ਦਾ ਮਤਲਬ ਹੈ ਕਿ ਸਰਕਾਰ ਪਸ਼ੂ ਪਾਲਕਾਂ ਦੇ ਭਲੇ ਲਈ ਕੰਮ ਕਰਦੇ ਵੈਟਨਰੀ ਅਫਸਰਾਂ ਦੇ ਮਨੋਬਲ ਨੂੰ ਗੇਰ ਕੇ ਪਸ਼ੂ ਪਾਲਕਾਂ ਨੂੰ ਘਾਟੇ ਵੱਲ ਧੱਕਣਾ ਚਾਹੁੰਦੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਮਿਤੀ 24 ਜੂਨ 2024 ਤੱਕ ਇਸ ਵਿਸ਼ੇ ਤੇ ਕੋਈ ਵੀ ਕਾਰਵਾਈ ਨਾ ਹੋਣ ਕਰਕੇ 25 ਜੂਨ 2024 ਤੋਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ- ਪੈਰਿਟੀ ਵੱਲੋਂ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਇਆ ਜਾ ਰਿਹਾ ਹੈ ਅਤੇ ਸੰਘਰਸ਼ ਦਾ ਪਹਿਲਾ ਪੜਾਅ ਅਰੰਭ ਕੀਤਾ ਜਾ ਰਿਹਾ ਹੈ । ਜਿਸ ਵਿੱਚ ਪਸ਼ੂ ਭਲਾਈ ਕੈਂਪ , ਹੈਲਥ ਸਰਟੀਫਿਕੇਟ , ਸਕੂਲ ਲੈਕਚਰ , ਕੇ.ਸੀ.ਸੀ ਆਦਿ ਸੇਵਾਵਾਂ ਜੱਥੇਬੰਦੀ ਨੇ ਰੋਸ ਵਜੋਂ ਮੁਕੰਮਲ ਤੌਰ ਤੇ ਠੱਪ ਕਰ ਦਿਤੀਆਂ ਹਨ ।
Also Read : ਡੇਰਾ ਸ਼ਰਧਾਲੂਆਂ ਨੇ ਪੰਛੀਆਂ ਲਈ ਆਲ੍ਹਣੇ ਟੰਗ ਕੇ ਬਣਾਏ ਰੈਣ-ਬਸੇਰੇ
ਜਿਸ ਦੇ ਸਿੱਟੇ ਵਜੋਂ ਹੋਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ । ਇਸ ਸਬੰਧੀ ਲਿਖਤੀ ਪੱਤਰ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਪ੍ਰਵੀਨ ਕੁਮਾਰ ਨੂੰ ਡਾ. ਸੁਰਜੀਤ ਸਿੰਘ ਮੱਲ , ਡਾ. ਰਣਦੀਪ ਸ਼ਰਮਾ , ਡਾ. ਕਮਲਜੀਤ ਸਿੰਘ , ਡਾ. ਨਵਪ੍ਰੀਤ ਚਹਿਲ ਦੀ ਅਗਵਾਈ ਵਿੱਚ ਜੋਇੰਟ ਐਕਸ਼ਨ ਕਮੇਟੀ ਦੇ ਜਿਲਾ ਵਫਦ ਵੱਲੋਂ ਕਾਲੇ ਬਿੱਲੇ ਲਾ ਕੇ ਸੌਂਪਿਆ ਗਿਆ । ਵਫਦ ਵਿੱਚ ਡਾ. ਵਿਕਾਸ ਗੁਪਤਾ , ਡਾ. ਅਮਰਿੰਦਰ ਸਿੰਘ ਸੰਧੂ , ਡਾ. ਰੂਪਿੰਦਰਜੀਤ ਕੌਰ , ਡਾ. ਸੁਖਮੀਨ ਕੌਰ , ਡਾ. ਪੂਨਮ ਬਾਵਾ , ਡਾ. ਗੁਰਲੀਨ ਕੌਰ , ਡਾ. ਰਮਨਦੀਪ ਸਿੰਘ , ਡਾ. ਸਾਹਿਲ ਕੁਮਾਰ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ