ਪਿਛਲੇ ਅੰਕ ਤੋਂ ਅੱਗੇ .. (ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)….
ਇਸ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ ’ਚ ਇਸ ਪਹਿਲੀ ਖੇਪ ਦੁਆਰਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਨੇ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਮੱਦਦ ਨਾਲ ਇੱਕ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਰਾਹਤ ਪਹੁੰਚਾਈ ਅਜੇ ਵੀ ਮੱਦਦ ਦਾ ਸਿਲਸਿਲਾ ਜਾਰੀ ਸੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੁਆਰਾ ਸਤੰਬਰ 2006 ਨੂੰ ਬਾੜਮੇਰ ’ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਠ ਕੈਂਟਰਾਂ ’ਚ ਭੇਜੀ ਗਈ ਰਾਹਤ ਸਮੱਗਰੀ 1000 ਤੋਂ ਵੀ ਜ਼ਿਆਦਾ ਪਰਿਵਾਰਾਂ ਨੂੰ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੁਆਰਾ ਵੱਖ-ਵੱਖ ਪ੍ਰਭਾਵਿਤ ਸਥਾਨਾਂ ’ਤੇ ਬਣਾਏ ਗਏ। (Saint Dr MSG)
7-8 ਸੈਂਟਰਾਂ ’ਤੇ ਖੁਦ ਪਹੁੰਚ ਕੇ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ ਵਿੱਚ ਕਣਕ ਦਾ ਆਟਾ, ਨਮਕ, ਮਿਰਚ, ਹਲਦੀ, ਆਚਾਰ, ਰਸੋਈ ਦੇ ਚਮਚ ਤੋਂ ਲੈ ਕੇ ਕੌਲੀ, ਗਲਾਸ, ਬਾਲਟੀ, ਵੱਡੇ ਪਤੀਲੇ ਤੱਕ ਸਾਰੇ ਭਾਂਡੇ, ਪਹਿਨਣ ਲਈ ਬੱਚਿਆਂ ਦੇ ਕੱਪੜੇ, ਗਰਮ ਕੰਬਲ, ਚਾਦਰਾਂ, ਕੱਪੜੇ ਧੋਣ ਵਾਲਾ ਸਾਬਣ, ਦਵਾਈਆਂ, ਤਰਪਾਲਾਂ ਆਦਿ ਸਾਮਾਨ ਸ਼ਾਮਲ ਸੀ ਨਾਲ ਹੀ ਪੂਜਨੀਕ ਗੁਰੂ ਜੀ ਨੇ ਪੀੜਤਾਂ ਨੂੰ ਆਪਣੀ ਹਮਦਰਦੀ ਭਰੇ ਬਚਨਾਂ ਨਾਲ ਹੌਂਸਲਾ ਦਿੱਤਾ ਤੇ ਰਾਮ-ਨਾਮ, ਗੁਰਮੰਤਰ ਦੁਆਰਾ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਦੀ ਭਾਵਨਾ ਕਾਇਮ ਕੀਤੀ ਤੇ ਜਿਉਣ ਦੀ ਇੱਛਾ ਪੈਦਾ ਕੀਤੀ ਜਿੱਥੇ 30-30 ਫੁੱਟ ਪਾਣੀ ਭਰ ਜਾਵੇ। (Saint Dr MSG)
ਇਹ ਵੀ ਪੜ੍ਹੋ : ਜਿਹੜੇ ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਹੋ ਜਾਓ ਸਾਵਧਾਨ, ਪੜ੍ਹ ਲਵੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਤਾਂ ਦੱਸੋ ਕੁਝ ਬਚ ਸਕੇਗਾ ਉੱਥੇ? ਪਾਲਤੂ ਪਸ਼ੂ (ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ) ਜੋ ਵੀ ਜਿਸ ਕੋਲ ਸੀ, ਕਿੱਲੇ ’ਤੇ ਬੱਝਾ ਸੀ ਤਾਂ ਬੱਝਾ ਹੀ ਰਹਿ ਗਿਆ, ਘਰ ਡੁੱਬ ਗਏ, ਕਈ ਪਿੰਡਾਂ ਦਾ ਤਾਂ ਨਾਮੋ-ਨਿਸ਼ਾਨ ਵੀ ਖ਼ਤਮ ਹੋ ਗਿਆ ਪਿੰਡਾਂ ਦੀ ਨਿਸ਼ਾਨੀ ਵੀ ਬਾਕੀ ਨਹੀਂ ਰਹਿ ਗਈ ਸੀ ਅਜਿਹੀ ਸਥਿਤੀ ’ਚ ਲੋਕ ਆਪਣੀ ਜਾਨ ਬਚਾਉਂਦੇ ਜਾਂ ਸਾਮਾਨ ਸੰਭਾਲਦੇ? ਦੇਖਦੇ-ਹੀ-ਦੇਖਦੇ ਸਭ ਕੁਝ ਉੱਜੜ ਗਿਆ ਸੀ ਜੋ ਨਿੱਕਲ ਨਹੀਂ ਸਨ ਸਕੇ ਕੁਝ ਦਿਨਾਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹੁਣ ਜੋ ਬਚ ਗਏ ਸਨ ਉਹ ਵੀ ਵਿਚਾਰੇ ਕੀ ਕਰਦੇੇ ਨਾ ਖਾਣ ਨੂੰ ਕੁਝ ਸੀ, ਨਾ ਪਹਿਨਣ ਨੂੰ ਤੇ ਤਨ ਢੱਕਣ ਨੂੰ ਤਾਂ ਬਚਣਾ ਹੀ ਕੀ ਸੀ। (Saint Dr MSG)
ਨਾ ਕੋਈ ਭਾਂਡਾ, ਨਾ ਚੁੱਲ੍ਹਾ, ਨਾ ਤਵਾ, ਨਾ ਪਰਾਂਤ, ਪਤੀਲਾ ਬਚਿਆ ਤੇ ਉੱਤੋਂ ਜਾਨ ਤੇ ਮਾਲ ਦੇ ਖਤਮ ਹੋਣ ਦਾ ਭਾਰੀ ਦੁੱਖ ਦਿਲ ’ਚ ਲਈ ਬੈਠੇ ਸਨ ਉੱਥੋਂ ਦੇ ਸਥਾਨਕ ਲੋਕ ਉਸ ਸਮੇਂ ’ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ, ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ, ਵਿਦਿਆਰਥਣਾਂ ਤੇ ਉਨ੍ਹਾਂ ਦੇ ਅਧਿਆਪਕ, ਅਧਿਆਪਕਾਵਾਂ ਨੇ ਮਾਨਵਤਾ ਹਿਤੈਸ਼ੀ ਇਸ ਪਵਿੱਤਰ ਕਾਰਜ ਲਈ ਯੋਗਦਾਨ ਦਿੱਤਾ ਰਾਹਤ ਸਮੱਗਰੀ ਦੀ ਦੂਜੀ ਖੇਪ ’ਚ ਉਨ੍ਹਾਂ ਹੜ੍ਹ ਪੀੜਤਾਂ ਲਈ ਪੱਕੇ ਮਕਾਨਾਂ ਦਾ ਪ੍ਰਬੰਧ ਕਰਨਾ ਸੀ ਜਿਨ੍ਹਾਂ ਦਾ ਸਭ ਕੁਝ ਹੜ੍ਹ ਦੀ ਭੇਂਟ ਚੜ੍ਹ ਗਿਆ ਸੀ ਤੇ ਜੋ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ ’ਚ ਬਿਲਕੁਲ ਅਸਮਰੱਥ ਸਨ।
ਇਹ ਵੀ ਪੜ੍ਹੋ : ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਨੇ ਆਪਣੇ ਪੱਧਰ ’ਤੇ ਕਰਵਾਏ ਸਰਵੇ ’ਚ ਪਿੰਡ ਲੋਪਲਨਾੜੀ ਦੇ ਅਜਿਹੇ 28 ਪਰਿਵਾਰਾਂ ਦੀ ਪਛਾਣ ਕੀਤੀ ਅਤੇ ਪੂਜਨੀਕ ਗੁਰੂ ਜੀ ਦੀ ਆਗਿਆ ਲੈ ਕੇ ਸੇਵਾਦਾਰ ਉਸ ਦਿਨ ਤੋਂ ਹੀ ਉਨ੍ਹਾਂ ਪਰਿਵਾਰਾਂ ਲਈ ਪੱਕੇ ਮਕਾਨਾਂ ਦੀ ਵਿਵਸਥਾ ’ਚ ਜੁਟ ਗਏ ਸਨ 15 ਅਕਤੂਬਰ ਤੱਕ ਤੇ ਮਕਾਨ ਨਿਰਮਾਣ ’ਚ ਵਰਤੀ ਜਾਣ ਵਾਲੀ ਹੋਰ ਸਮੱਗਰੀ ਲੋਹਾ, ਗਾਰਡਰ, ਸਰੀਆ, ਦਰਵਾਜੇ, ਖਿੜਕੀਆਂ, ਛੱਤ ਦਾ ਸਾਮਾਨ ਆਦਿ ਸਭ ਕੁਝ ਇੱਕ ਜਗ੍ਹਾ ’ਤੇ ਇਕੱਠਾ ਕਰ ਲਿਆ ਸੀ ਬੱਸ ਸਭ ਦੀ ਇੱਛਾ ਸੀ ਕਿ ਪੂਜਨੀਕ ਗੁਰੂ ਜੀ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ (ਨਵੇਂ ਸਿਰੇ ਤੋਂ ਨਿਰਮਾਣ ਕੀਤੇ ਜਾ ਰਹੇ ਪਿੰਡਾਂ ਲਈ) ਪਹਿਲੀ ਇੱਟ ਰੱਖਣ। ਚੱਲਦਾ… (Saint Dr MSG)
ਸਤਿਗੁਰੂ ਜੀ ਨੇ ਪੂਰਾ ਕੀਤਾ ਖ਼ਿਆਲ | Saint Dr MSG
ਸਰਸਾ ਸ਼ਹਿਰ ਦੀ ਇੱਕ ਭੈਣ ਲਾਜਵੰਤੀ ਆਪਣੇ ਘਰ ’ਚ ਮੱਕੀ ਦੇ ਆਟੇ ’ਚ ਗੁੜ ਪਾ ਕੇ ਮਿੱਠੀਆਂ ਰੋਟੀਆਂ ਬਣਾ ਰਹੀ ਸੀ ਉਹ ਸਤਿਗੁਰੂ ਜੀ ਦੀ ਯਾਦ ’ਚ ਮਗਨ ਸੀ ਰੋਟੀਆਂ ਬਣਾਉਂਦੇ ਸਮੇਂ ਉਸਦੇ ਦਿਲ ’ਚ ਖਿਆਲ ਆਇਆ ਕਿ ਜੇਕਰ ਪੂਜਨੀਕ ਮਸਤਾਨਾ ਜੀ ਮਹਾਰਾਜ ਮੇਰੇ ਹੱਥ ਦੀ ਬਣੀ ਹੋਈ ਰੋਟੀ ਖਾਂਦੇ ਤਾਂ ਮੇਰਾ ਨਸੀਬ ਬਣ ਜਾਂਦਾ ਅਤੇ ਅਥਾਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਪਰ ਮੇਰੀ ਅਜਿਹੀ ਚੰਗੀ ਕਿਸਮਤ ਕਿੱਥੇ? ਭੈਣ ਲਾਜਵੰਤੀ ਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਉਹ ਸ਼ਹਿਨਸ਼ਾਹ ਜੀ ਦੇ ਦਰਸ਼-ਦੀਦਾਰ ਲਈ ਅਤੇ ਸਾਧ-ਸੰਗਤ ਦੀ ਸੇਵਾ ਲਈ ਦਰਬਾਰ ’ਚ ਆ ਜਾਂਦੀ ਸੀ ਉਸ ਨੂੰ ਹਰ ਸਮੇਂ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ। (Saint Dr MSG)
ਉਸ ਦਾ ਪਤੀ ਘਰ ਦਾ ਕੰਮ ਰੁਕਣ ਦੀ ਗੱਲ ਆਖ ਕੇ ਉਸਨੂੰ ਰੋਕਦਾ ਸੀ ਉਹ ਉਦੋਂ ਵੀ ਤੁਰੰਤ ਘਰ ਦਾ ਕੰਮ ਨਿਪਟਾ ਕੇ ਦਰਬਾਰ ’ਚ ਆਉਣ ਨੂੰ ਬੇਤਾਬ ਰਹਿੰਦੀ ਸੀ ਉਸ ਦਿਨ ਪਰਿਵਾਰ ’ਚ ਜਦੋਂ ਸਾਰਿਆਂ ਨੇ ਖਾਣਾ ਖਾ ਲਿਆ ਤਾਂ ਗੁਆਂਢ ਤੋਂ ਇੱਕ ਸਤਿਸੰਗੀ ਭੈਣ ਉਨ੍ਹਾਂ ਦੇ ਘਰ ਆ ਕੇ ਕਹਿਣ ਲੱਗੀ ਕਿ ਮੈਂ ਹੁਣ ਸੱਚਾ ਸੌਦਾ ਦਰਬਾਰ ਜਾਣਾ ਚਾਹੁੰਦੀ ਹਾਂ ਪਰ ਇਕੱਲੀ ਜਾ ਨਹੀਂ ਸਕਾਂਗੀ ਤੁਸੀਂ ਲਾਜਵੰਤੀ ਨੂੰ ਮੇਰੇ ਨਾਲ ਜਾਣ ਦੀ ਆਗਿਆ ਦੇ ਦਿਓ ਮੇਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਬਹੁਤ ਇੱਛਾ ਹੈ ਭੈਣ ਲਾਜਵੰਤੀ ਦਾ ਪਤੀ ਮੰਨ ਗਿਆ ਦੋਵੇਂ ਬਹੁਤ ਖੁਸ਼ ਹੋਈਆਂ ਭੈਣ ਲਾਜਵੰਤੀ ਨੇ ਛੋਟੇ-ਛੋਟੇ ਮੱਕੀ ਦੀ ਰੋਟੀ ਦੇ ਟੁਕੜੇ ਅਤੇ ਅੱਧੀ ਬਚੀ ਹੋਈ ਰੋਟੀ ਇੱਕ ਲਿਫ਼ਾਫ਼ੇ ’ਚ ਪਾ ਲਈ।
ਤਾਂ ਕਿ ਦੋ-ਤਿੰਨ ਸਾਲ ਦਾ ਉਸ ਦਾ ਬੱਚਾ ਜੇਕਰ ਉੱਥੇ ਭੁੱਖ ਨਾਲ ਆਪਣੀ ਮਾਂ ਨੂੰ ਤੰਗ ਕਰੇ ਤਾਂ ਉਹ ਉਸ ਨੂੰ ਦੇਵੇਗੀ ਦੋਵੇਂ ਭੈਣਾਂ ਬੱਚੇ ਨੂੰ ਲੈ ਕੇ ਦਰਬਾਰ ’ਚ ਪਹੁੰਚੀਆਂ ਦਰਬਾਰ ਦੇ ਪੰਡਾਲ ’ਚ ਹੀ ਸ਼ਹਿਨਸ਼ਾਹ ਜੀ ਇੱਟਾਂ ਦੀ ਸੇਵਾ ਸਬੰਧੀ ਕੁਝ ਸੇਵਾਦਾਰ ਭਾਈ-ਭੈਣਾਂ ਨੂੰ ਨਿਰਦੇਸ਼ ਦੇ ਰਹੇ ਸਨ ਦੋਨਾਂ ਭੈਣਾਂ ਨੂੰ ਆਪ ਜੀ ਦੇ ਦਰਸ਼ਨ ਨਸੀਬ ਹੋਏ ਤੇ ਸੇਵਾ ’ਚ ਲੱਗਣ ਤੋਂ ਪਹਿਲਾਂ ਭੈਣ ਲਾਜਵੰਤੀ ਨੇ ਰੋਟੀਆਂ ਦੇ ਕੁਝ ਟੁਕੜੇ ਬੱਚੇ ਦੀ ਜੇਬ੍ਹ ’ਚ ਪਾ ਦਿੱਤੇ ਤਾਂ ਕਿ ਬੱਚਾ ਉਸ ਨੂੰ ਤੰਗ ਨਾ ਕਰੇ ਬੱਚੇ ਨੂੰ ਇਕੱਲਾ ਹੀ ਛੱਡ ਦੋਵੇਂ ਭੈਣਾਂ ਸੇਵਾ ’ਚ ਜੁਟ ਗਈਆਂ ਭੈਣ ਲਾਜਵੰਤੀ ਨੇ ਥੋੜ੍ਹੀ ਦੇਰ ਬਾਅਦ ਦੇਖਿਆ ਕਿ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਉਸ ਦੇ ਛੋਟੇ ਬੱਚੇ ਦੇ ਨਾਲ ਖੇਡ ਰਹੇ ਹਨ। (Saint Dr MSG)
ਉਹ ਬਹੁਤ ਖੁਸ਼ ਹੋਈ ਫਿਰ ਉਸ ਨੇ ਦੇਖਿਆ ਕਿ ਬਾਬਾ ਜੀ ਪ੍ਰੇਮ ਪੂਰਵਕ ਮੁਸਕਰਾਉਂਦੇ ਹੋਏ ਉਸ ਦੇ ਬੱਚੇ ਤੋਂ ਰੋਟੀ ਦਾ ਇੱਕ ਛੋਟਾ ਟੁਕੜਾ ਲੈ ਕੇ ਖਾਣ ਜਾ ਰਹੇ ਹਨ ਉਹ ਸੇਵਾ ਛੱਡ ਕੇ ਉੱਧਰ ਦੌੜ ਪਈ ਕਿ ਕਿਤੇ ਆਪ ਜੀ ਜੂਠੀ ਰੋਟੀ ਹੀ ਨਾ ਖਾ ਲੈਣ ਪਰ ਜਦੋਂ ਤੱਕ ਉਹ ਪਹੁੰਚੀ, ਆਪ ਜੀ ਨੇ ਆਪਣੇ ਪਾਵਨ ਕਰ-ਕਮਲ ’ਚ ਲਿਆ ਹੋਇਆ ਉਹ ਰੋਟੀ ਦਾ ਟੁਕੜਾ ਖਾ ਲਿਆ ਭੈਣ ਲਾਜਵੰਤੀ ਆਪ ਜੀ ਦੇ ਕੋਲ ਆਈ ਅਤੇ ਦੱਸਿਆ ਕਿ ਬਾਬਾ ਜੀ, ਰੋਟੀ ਜੂਠੀ ਸੀ ਆਪ ਜੀ ਨੇ ਮੁਸਕਰਾਉਂਦੇ ਹੋਏ ਫ਼ਰਮਾਇਆ, ‘‘ਪੁੱਟਰ ਹਮਨੇ ਤੋ ਤੇਰਾ ਖਿਆਲ ਪੂਰਾ ਕੀਆ’’।