ਫਰੈਂਚਾਈਜ਼ੀ ਦਿਵਾਉਣ ਦੇ ਨਾਂਅ ’ਤੇ 20.77 ਲੱਖ ਦੀ ਧੋਖਾਧੜੀ

Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਇਬਰ ਕਰਾਇਮ ਨੇ ਇੱਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਇੱਕ ਨਾ-ਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਨਾਮਜਦ ਨਾ-ਮਲੂਮ ਵਿਅਕਤੀ ’ਤੇ ਦੋਸ਼ ਹਨ ਕਿ ਉਸਨੇ ਫਰੈਂਚਾਈਜ਼ੀ ਦਿਵਾਉਣ ਦੇ ਨਾਂਅ ’ਤੇ ਇੱਕ ਵਿਅਕਤੀ ਨਾਲ 20.77 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਤਰਸੇਮ ਸਿੰਘ ਗੋਗੋਆਣੀ ਵਾਸੀ ਗੁਰੂ ਨਾਨਕ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸਨੇ ਡੌਮੀਨੋਜ਼ ਪੀਜ਼ਾ ਨਾਮ ਦੀ ਕੰਪਨੀ ਦੇ ਸਟੋਰ ਦੀ ਫਰੈਂਚਾਈਜ਼ੀ ਲੈਣ ਲਈ ਆਨ ਲਾਇਨ ਅਪਲਾਈ ਕੀਤੀ ਸੀ। ਜਿਸ ’ਚ ਉਸ ਨਾਲ 20.77 ਲੱਖ ਰੁਪਏ ਦੀ ਧੋਖਾਧੜੀ ਹੋ ਗਈ।

ਇਹ ਵੀ ਪੜ੍ਹੋ : ਸੁਫ਼ਨੇ ਵੀ ਹਕੀਕਤ ’ਚ ਬਦਲੇ ਜਾ ਸਕਦੇ ਹਨ

ਉਨ੍ਹਾਂ ਦੱਸਿਆ ਕਿ ਇੱਕ ਨਾ-ਮਲੂਮ ਵਿਅਕਤੀ ਨੇ ਆਪਣੇ ਝਾਂਸੇ ’ਚ ਲੈ ਕੇ ਉਸ ਨੂੰ ਫਰੈਂਚਾਈਜ਼ੀ ਦਿਵਾਉਣ ਲਈ ਉਸ ਪਾਸੋਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 20,77, 500 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ ਪਰ ਹਲੇ ਤੱਕ ਉਸਨੂੰ ਡੌਮੀਨੋਜ਼ ਪੀਜ਼ਾ ਨਾਮ ਦੀ ਕੰਪਨੀ ਦੇ ਸਟੋਰ ਦੀ ਫਰੈਂਚਾਈਜ਼ੀ ਨਹੀਂ ਮਿਲੀ ਅਤੇ ਨਾ ਹੀ ਨਾ- ਮਲੂਮ ਵਿਅਕਤੀ ਨੇ ਉਸ ਪਾਸੋਂ ਲਈ ਰਕਮ ਉਸਨੂੰ ਵਾਪਸ ਕੀਤੀ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਮਮਤਾ ਮਿਹਨਾਸ ਨੇ ਦੱਸਿਆ ਕਿ ਤਰਸੇਮ ਸਿੰਘ ਗੋਗੋਆਣੀ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਪੁਲਿਸ ਨੇ ਨਾ-ਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।