… ਆਖ਼ਰ ਕਿਉਂ ਨਹੀਂ ਮਿਲਦੇ ਅੱਜ-ਕੱਲ੍ਹ ਪੱਕੇ ਆੜੀ

Punjabi Virsa

Punjabi Virsa : ਅਸੀਂ ਅੱਜ-ਕੱਲ੍ਹ ਪੱਕੇ ਆੜੀਆਂ (ਦੋਸਤਾਂ) ਤੋਂ ਸੱਖਣੇ ਹੋ ਗਏ ਹਾਂ, ਪਰ ਇਸ ਦਾ ਅਹਿਸਾਸ ਨਹੀਂ ਹੋ ਰਿਹਾ ਅਸਲ ਵਿਚ ਮਤਲਬੀ ਦੁਨੀਆਂ ’ਚ ਦੋਸਤੀ ਜਿਹਾ ਪਵਿੱਤਰ ਰਿਸ਼ਤਾ ਵੀ ਖ਼ਤਮ ਹੁੰਦਾ ਜਾ ਰਿਹਾ ਹੈ ਜਦੋਂ ਜਿੰਦਗੀ ਵਿਚ ਦੋਸਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਇੱਕ-ਦੋ ਨਾਂਅ ਵੀ ਅਸੀਂ ਸਿਰਫ਼ ਇਕੱਲੇਪਣ ਤੋਂ ਬਚਣ ਲਈ ਬੋਲ ਦਿੰਦੇ ਹਾਂ ਕਿ ਫਲਾਣਾ ਤਾਂ ਆਪਣਾ ਪੱਕਾ ਦੋਸਤ ਹੈ, ਉਹ ਆਪਣੀ ਨਹੀਂ ਮੋੜਦਾ ਫਿਰ ਆਉਂਦਾ ਹੈ ਕਿ ਆਖ਼ਰ ਸੱਚਾ ਦੋਸਤ ਕੌਣ ਹੈ? ਮੇਰੇ ਖਿਆਲ ਨਾਲ ਜਦੋਂ ਅਸੀਂ ਮੁਸੀਬਤ ’ਚ ਹੋਈਏ ਜਿਸ ਦਾ ਨਾਂਅ ਸਭ ਤੋਂ ਪਹਿਲਾਂ ਦਿਮਾਗ ’ਚ ਆਉਂਦਾ ਹੋਵੇ, ਉਹ ਸਾਡਾ ਅਸਲ ਦੋਸਤ ਹੈ ਲੱਗਦਾ ਹੈ ਦੁਨੀਆ ਇਕੱਲੀ ਹੋ ਗਈ ਆਮ ਦੇਖਿਆ ਜਾਂਦਾ ਹੈ ਲੋਕ ਭੀੜ ’ਚ ਇਕੱਲੇ ਘੁੰਮ ਰਹੇ ਹਨ ਅਤੇ ਸਾਰਿਆਂ ਨੂੰ ਸੱਚੇ ਦੋਸਤ ਦੀ ਭਾਲ ਹੈ ਇੱਕ ਮਸ਼ਹੂਰ ਸ਼ਾਇਰ ਨੇ ਲਿਖਿਐ- (Punjabi Virsa)

ਹਰ ਪਾਸੇ, ਹਰ ਥਾਂ ਬੇਸ਼ੁਮਾਰ ਆਦਮੀ,
ਫਿਰ ਵੀ ਤਨਹਾਈਆਂ ਦਾ ਸ਼ਿਕਾਰ ਆਦਮੀ

ਅੱਜ ਕੱਲ੍ਹ ਦੀ ਦੋਸਤੀ ’ਚ ਕਿਸੇ ’ਤੇ ਵਿਸ਼ਵਾਸ ਹੀ ਨਹੀਂ ਰਿਹਾ ਦੋਸਤੀ ਤਾਂ ਫਿਰ ਹੀ ਜਦੋਂ ਅਸੀਂ ਆਪਣੀਆਂ ਨਿੱਜੀ ਗੱਲਾਂ ਵੀ ਇੱਕ-ਦੂਜੇ ਨਾਲ ਬੇਝਿਜਕ ਸਾਂਝੀਆਂ ਕਰ ਸਕੀਏ, ਪਰ ਅੱਜ-ਕੱਲ੍ਹ ਹਰ ਦੂਜੇ ਵਿਅਕਤੀ ਤੋਂ ਸਾਨੂੰ ਡਰ ਲੱਗਣ ਲੱਗਦਾ ਹੈ ਕਿਤੇ ਉਹ ਸਾਡਾ ਨਾਂਅ ਵਰਤ ਕੇ ਕੋਈ ਫਾਇਦਾ ਨਾ ਚੁੱਕ ਲਵੇ, ਸਾਡੀ ਚੁਗਲੀ ਨਾ ਕਰ ਦੇਵੇ ਜਾਂ ਸਾਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਕੀ ਬਿਡੰਵਨਾ ਹੈ ਕਿ ਜਿਸ ਨੂੰ ਅਸੀਂ ਦੋਸਤ ਕਹਿ ਰਹੇ ਹਾਂ, ਉਸ ਤੋਂ ਵੀ ਡਰ ਰਹੇ ਹਾਂ ਜਿਸ ਦੇ ਨਾਲ ਅਸੀਂ ਸਮਾਂ ਬਿਤਾ ਰਹੇ ਹਾਂ, ਉਸ ਨਾਲ ਵੀ ਅਸੀਂ ਖੁੱਲ੍ਹ ਕੇ ਗੱਲਾਂ ਨਹੀਂ ਕਰ ਸਕਦੇ ਕੁਝ ਕੁ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਦੁਸ਼ਮਣ ਜ਼ਿਆਦਾ ਭਰੋਸੇਮੰਦ ਹਨ। (Punjabi Virsa)

ਇਹ ਵੀ ਪੜ੍ਹੋ : Abohar News : ਕਿੰਨੂਆਂ ਕਰਕੇ ਕੈਲੀਫੋਰਨੀਆਂ ਅਖਵਾਉਂਦੇ ਅਬੋਹਰ ’ਚੋਂ ਬਾਗਾਂ ਦਾ ਪੁੱਟਿਆ ਜਾਣਾ ਚਿੰਤਾਜਨਕ

ਕਿਉਂਕਿ ਸਾਨੂੰ ਉਸ ਦਾ ਪਤਾ ਹੁੰਦਾ ਹੈ ਕਿ ਸਾਡਾ ਕਿੱਥੋਂ ਤੱਕ ਨੁਕਸਾਨ ਕਰ ਸਕਦਾ ਹੈ ਕਈਆਂ ਦਾ ਦਰਦ ਹੈ ਕਿ ਉਨ੍ਹਾਂ ਕੋਲ ਕੋਈ ਅਜਿਹਾ ਦੋਸਤ ਨਹੀਂ ਜਿਸ ਨਾਲ ਖੁੱਲ੍ਹ ਕੇ ਦਿਲ ਦੀ ਭੜਾਸ ਕੱਢ ਸਕਣ ਅਸਲ ’ਚ ਸਾਡੇ ਆੜੀ ਜਾਂ ਮਿੱਤਰ ਕਿਉਂ ਨਹੀਂ ਬਣ ਰਹੇ? ਇਸ ਦਾ ਵੱਡਾ ਕਾਰਨ ਹੈ ਕਿ ਸਾਡੇ ਸਮਾਜ ’ਚ ਬੱਚਿਆਂ ਨੂੰ ਸ਼ੁਰੁੁੂ ਤੋਂ ਹੀ ਸਭ ਤੋਂ ਅੱਗੇ ਰਹਿਣਾ ਸਿਖਾਇਆ ਜਾਂਦਾ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੋਂ ਇੱਕ ਕਦਮ ਅੱਗੇ ਰਹਿਣਾ ਹੈ ਫਿਰ ਕਿਉਂ ਕੋਈ ਤੁਹਾਡੇ ਬੱਚੇ ਨਾਲ ਘੁਲੇ-ਮਿਲੇਗਾ? ਜਦੋਂ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਆਪਣੇ ਦੋਸਤ ਦੀ ਤਾਰੀਫ ਕਰਦਾ ਹੈ ਤਾਂ ਇਹ ਤਾਰੀਫ਼ ਵੀ ਤੁਹਾਨੂੰ ਚੁੰਭਦੀ ਹੈ। (Punjabi Virsa)

ਜਦੋਂ ਕੋਈ ਤੁਹਾਡਾ ਬੱਚਾ ਆਪਣੇ ਦੋਸਤ ਦੇ ਕਿਸੇ ਕੰਮ ਲਈ ਚਲਾ ਜਾਂਦਾ ਹੈ ਤਾਂ ਵੀ ਤੁਸੀਂ ਮੁੂੰਹ ਬਣਾਉਂਦੇ ਹੋ ਤੇ ਉਸ ਲਈ ਉਲਟਾ ਸਵਾਲ ਕਰਦੇ ਹੋ ਕਿ ਉਹ ਤੇਰੇ ਕਿੰਨਾ ਕੁ ਕੰਮ ਆਉਂਦਾ ਹੈ? ਕੀ ਅਸੀਂ ਅੱਜ-ਕੱਲ੍ਹ ਬੱਚਿਆਂ ਦੀ ਦੋਸਤੀ ਤੋਂ ਵੀ ਫਾਇਦਾ ਲੈਣ ਦੇ ਸੰਸਕਾਰ ਨਹੀਂ ਦੇ ਰਹੇ ਹਾਂ? ਦੋਸਤੀ-ਮਿੱਤਰਤਾ ਤਾਂ ਨਿਸਵਾਰਥ ਤਿਆਗ ਮੰਗਦੀ ਹੈ, ਸਮਾਂ ਮੰਗਦੀ ਹੈ ਮਿੱਤਰਤਾ ਫਿਰ ਹੀ ਹੈ, ਜਦੋਂ ਦੂਜੇ ਨੂੰ ਲੱਗੇ ਕਿ ਤੁਸੀਂ ਉਸ ਦੀ ਫਿਕਰ ਕਰਦੇ ਹੋ ਅੱਜ ਦੇ ਸਵਾਰਥੀ ਯੁੱਗ ’ਚ ਆਮ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਨੂੰ ਕੋਈ ਤਕਲੀਫ਼ ਹੋਣ ’ਤੇ ਜਾਂ ਜ਼ਰੂਰੀ ਕੰਮ ਹੋਣ ’ਤੇ ਕੋਈ ਬਹਾਨਾ ਘੜ ਕੇ ਬਚਦੇ ਹਾਂ ਤੇ ਇਹ ਸੋਚਦੇ ਹਾਂ। (Punjabi Virsa)

ਇਹ ਵੀ ਪੜ੍ਹੋ : Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ

ਕਿ ਉਹ ਸੱਚ ਮੰਨ ਲਵੇਗਾ ਅਤੇ ਸਾਡੀ ਮਿੱਤਰਤਾ ’ਚ ਕੋਈ ਫਰਕ ਨਹੀਂ ਪਵੇਗਾ ਇਸ ਨਾਲ ਸਾਡੀ ਇਹੋ-ਜਿਹੀ ਭਾਵਨਾ ਹੀ ਸਾਡੇ ਵੱਲ ਵਾਪਸ ਪਰਤ ਕੇ ਆਉਂਦੀ ਹੈ। ਕਈ ਵਾਰ ਅਸੀਂ ਦੋਸਤੀ ਅਤੇ ਚਤੁਰਾਈ ’ਚ ਫਰਕ ਨਹੀਂ ਸਮਝਦੇ ਅਸਲ ਦੋਸਤ ਉਹ ਹੈ ਜੋ ਤੁਹਾਡੇ ਮੂੰਹ ’ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਹੈ ਅੱਜ-ਕੱਲ੍ਹ ਕਿੰਨੇ ਦੋਸਤ ਹਨ ਜੋ ਦੋਸਤ ਨੂੰ ਖੁਦ ਤੋਂ ਅੱਗੇ ਨਿੱਕਲਦਾ ਦੇਖ ਖੁਸ਼ ਹੁੰਦੇ ਹਨ? ਦੋਸਤੀ ’ਚ ਸਾਡੇ ਸੰਸਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਲੋਕ ਕਹਿੰਦੇ ਹਨ ਕਿ ਦੋਸਤੀ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਕਿਸੇ ਨਾਲ ਕੋਈ ਸਵਾਰਥ ਭਰਿਆ ਵਾਸਤਾ ਨਹੀਂ ਹੁੰਦਾ ਮੈਨੂੰ ਲੱਗਦੈ ਕਿ ਦੋਸਤੀ ਉਦੋਂ ਹੁੰਦੀ ਹੈ ਜਦੋਂ ਕੋਈ ਸੁੱਖ-ਦੁੱਖ ਦਾ ਸਾਥੀ ਬਣਦਾ ਹੈ ਜਦੋਂ ਅਸੀਂ ਇੱਕ-ਦੂਜੇ ਦੇ ਦੁੱਖ-ਤਕਲੀਫ ’ਚ ਕੰਮ ਆਉਂਦੇ ਹਾਂ। (Punjabi Virsa)

ਬਿੱਟੂ ਜਖੇਪਲ, ਸੰਗਰੂਰ
ਮੋ. 97297-82400