ਜਲਦ ਸੂਬੇ ਭਰ ਦੀਆਂ ਜੇਲ੍ਹਾਂ ਦਾ ਦੌਰਾ ਕਰੇਗਾ ਮਹਿਲਾ ਕਮਿਸ਼ਨ

Women Commission

ਮਹਿਲਾ ਕੈਦੀਆਂ ਲਈ ਮਨੁੱਖੀ ਅਤੇ ਸਨਮਾਨਜਨਕ ਰਹਿਣ-ਸਹਿਣ ਨੂੰ ਯਕੀਨੀ ਬਣਾਉਣ ਦੀ ਲੋੜ : ਰਾਜ ਲਾਲੀ ਗਿੱਲ

ਚੰਡੀਗੜ (ਅਸ਼ਵਨੀ ਚਾਵਲਾ)। Women Commission : ਪੰਜਾਬ ਸਰਕਾਰ ਹਰ ਔਰਤ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਵਚਨਬੱਧਤਾ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਜਲਦ ਹੀ ਸੂਬੇ ਭਰ ਦੀਆਂ ਜੇਲ੍ਹਾਂ ਦਾ ਦੌਰਾ ਕਰੇਗਾ। ਇਸ ਪਹਿਲਕਦਮੀ ਦਾ ਉਦੇਸ਼ ਮਹਿਲਾ ਕੈਦੀਆਂ ਦੇ ਹਿੱਤਾਂ ਦਾ ਮੁਲਾਂਕਣ ਅਤੇ ਸੁਧਾਰ ਕਰਨਾ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜੇਲ੍ਹਾਂ ’ਚ ਮਹਿਲਾ ਕੈਦੀਆਂ ਲਈ ਮਨੁੱਖੀ ਅਤੇ ਸਨਮਾਨਜਨਕ ਰਹਿਣ-ਸਹਿਣ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ, ‘‘ਅਸੀਂ ਜੇਲਾਂ ਵਿੱਚ ਮਹਿਲਾ ਕੈਦੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੀ ਬਿਹਤਰੀ ਲਈ ਵਚਨਬੱਧ ਹਾਂ।’’ ਇਸ ਦੌਰੇ ਵਿੱਚ ਮੌਜ਼ੂਦਾ ਸਹੂਲਤਾਂ ਦੀ ਡੂੰਘਾਈ ਨਾਲ ਜਾਂਚ ਅਤੇ ਮਹਿਲਾ ਕੈਦੀਆਂ ਨਾਲ ਗੱਲ ਕਰਕੇ ਸਿੱਧੇ ਤੌਰ ’ਤੇ ਸਮੱਸਿਆਵਾਂ ਸੁਣਨਾ ਸ਼ਾਮਲ ਹੈ। (Women Commission)

Also Read : ਖੁਸ਼ਖਬਰੀ ! ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਦੇਵੇਗੀ 100-100 ਗਜ ਦੇ ਪਲਾਟ, ਮੁੱਖ ਮੰਤਰੀ ਦਾ ਐਲਾਨ

ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨ ਦਾ ਉਦੇਸ਼ ਜ਼ੇਲ੍ਹ ਅਥਾਰਟੀਆਂ ਨਾਲ ਤਾਲਮੇਲ ਕਰਕੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰਨਾ ਅਤੇ ਮਹਿਲਾ ਕੈਦੀਆਂ ਦੀ ਭਲਾਈ ਹਿੱਤ ਲੋੜੀਂਦੇ ਬਦਲਾਅ ਲਾਗੂ ਕਰਨਾ ਹੈ। ਇਸ ਦੌਰੇ ਦੌਰਾਨ ਤਰਜੀਹੀ ਤੌਰ ’ਤੇ ਇਸ ਸਿਹਤ ਸੰਭਾਲ, ਸਵੱਛਤਾ ਅਤੇ ਸਮੁੱਚੀਆਂ ਰਹਿਣ-ਸਹਿਣ ਸਥਿਤੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ। ਇਹ ਉਪਰਾਲਾ ਮਹਿਲਾ ਕੈਦੀਆਂ ਦੇ ਅਧਿਕਾਰਾਂ ਅਤੇ ਭਲਾਈ ਨੂੰ ਯਕੀਨੀ ਬਣਾਏ ਜਾਣ ਲਈ ਇੱਕ ਵੱਡੇ ਮਿਸ਼ਨ ਦਾ ਹਿੱਸਾ ਹੈ।