ਬਰਨਾਲਾ (ਗੁਰਪ੍ਰੀਤ ਸਿੰਘ)। ਸਥਾਨਕ ਬਾਜਾਖਾਨਾ ਰੋਡ ’ਤੇ ਇੱਕ ਤੇਜ ਰਫਤਾਰ ਵਿੱਚ ਆ ਰਹੀ ਔਰਬਿਟ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਨਤੀਜਨ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਘਟਨਾ ਦੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਤੇ ਬੂਟਾ ਸਿੰਘ ਨਿਵਾਸੀ ਕਲਿਆਣ ਜਿਲ੍ਹਾ ਬਠਿੰਡਾ ਮੋਟਰਸਾਈਕਲ ਤੇ ਸਵਾਰ ਹੋ ਕੇ ਬਰਨਾਲਾ ਵੱਲ ਨੂੰ ਆ ਰਹੇ ਸੀ ਕਿ ਬਰਨਾਲਾ ਵਿਖੇ ਬਾਜਾਖਾਨਾ ਰੋਡ ‘ਤੇ ਇੱਕ ਤੇਜ ਰਫਤਾਰ ਆ ਰਹੀ ਔਰਬਿਟ ਬੱਸ ਨੇ ਇੰਨਾ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
Bus and Motorcycle Accident
ਜਿਸ ਕਾਰਨ ਮੋਟਰਸਾਈਕਲ ਸਵਾਰ ਜਗਸੀਰ ਸਿੰਘ ਦੇ ਸਿਰ ਵਿੱਚ ਅਤੇ ਛਾਤੀ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਦੀ ਹਾਲਤ ਗੰਭੀਰ ਦੇਖਦੇ ਉਸ ਨੂੰ ਫਰੀਦਕੋਟ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਜਦਕਿ ਬੂਟਾ ਸਿੰਘ ਦੀ ਇਸ ਐਕਸੀਡੈਂਟ ਵਿੱਚ ਇਕ ਲੱਤ ਟੁੱਟ ਗਈ ਤੇ ਹੋਰ ਵੀ ਸੱਟਾਂ ਲੱਗੀਆਂ। ਜਿਸ ਦਾ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਚੱਲ ਰਿਹਾ ਹੈ। ਔਰਬਿਟ ਬੱਸ ਦਾ ਕੰਡਕਟਰ ਅਤੇ ਡਰਾਈਵਰ ਬੱਸ ਨੂੰ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ।
Also Read : ਖੁਸ਼ਖਬਰੀ ! ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਦੇਵੇਗੀ 100-100 ਗਜ ਦੇ ਪਲਾਟ, ਮੁੱਖ ਮੰਤਰੀ ਦਾ ਐਲਾਨ
ਪੁਲਿਸ ਨੇ ਬੱਸ ਕਬਜੇ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਖਮੀਆਂ ਦੇ ਬਿਆਨਾਂ ਦੇ ਅਧਾਰ ’ਤੇ ਔਰਬਿਟ ਬੱਸ ਦੇ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਔਰਬਿਟ ਬੱਸ ਦੇ ਡਰਾਈਵਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।