ਉਰੀ ’ਚ ਭਾਰਤੀ ਫੌਜ ਦਾ ‘ਘੁਸਪੈਠ ਵਿਰੋਧੀ ਆਪ੍ਰੇਸ਼ਨ’ ਜਾਰੀ, ਦੋ ਅੱਤਵਾਦੀ ਢੇਰ

Jammu and Kashmir

ਜੰਮੂ-ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ਦੇ ਉੜੀ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਉਸ ਦੀ ਲਾਸ਼ ਬਰਾਮਦ ਕੀਤੀ ਹੈ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵਿੱਟਰ ’ਤੇ ਇਕ ਪੋਸ਼ਟ ’ਚ ਕਿਹਾ, ‘ਉੜੀ ਸੈਕਟਰ ’ਚ 22 ਜੂਨ ਨੂੰ ਸ਼ੁਰੂ ਕੀਤੇ ਗਏ ਘੁਸਪੈਠ ਵਿਰੋਧੀ ਅਭਿਆਨ ’ਚ ਇੱਕ ਅੱਤਵਾਦੀ ਮਾਰਿਆ ਗਿਆ ਹੈ ਅਤੇ ਕਾਰਵਾਈ ਅਜੇ ਵੀ ਜਾਰੀ ਹੈ। ਸੁਰੱਖਿਆ ਬਲਾਂ ਨੇ ਸ਼ਨਿੱਚਰਵਾਰ ਨੂੰ ਉੜੀ ਸੈਕਟਰ ਦੇ ਗੋਹਲਾਨ ਖੇਤਰ ’ਚ ਕੰਟਰੋਲ ਰੇਖਾ ’ਤੇ ਦੋ ਵਿਅਕਤੀਆਂ ਦੀ ਸ਼ੱਕੀ ਗਤੀਵਿਧੀ ਦਾ ਪਤਾ ਲਾਉਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਦੋ ਅੱਤਵਾਦੀਆਂ ਦੇ ਮਾਰੇ ਜਾਣ ਦਾ ਅੰਦਾਜਾ ਹੈ। ਪਰ ਫਿਲਹਾਲ ਸੁਰੱਖਿਆ ਕਰਮੀਆਂ ਨੇ ਸਿਰਫ ਇੱਕ ਅੱਤਵਾਦੀ ਦੀ ਲਾਸ਼ ਹੀ ਬਰਾਮਦ ਕੀਤੀ ਹੈ। (Jammu and Kashmir)

ਇਹ ਵੀ ਪੜ੍ਹੋ : Crime: ਬਰਨਾਲਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਅਕਾਲੀ ਆਗੂ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਗੋਲੀ ਮਾਰ ਕੀਤੀ ਖੁਦਕੁ…

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਫੌਜ ਦੇ ਜਵਾਨਾਂ ਨੇ ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਦੇ ਗੋਹਲਾਨ ਇਲਾਕੇ ’ਚ ਕੰਟਰੋਲ ਰੇਖਾ ’ਤੇ ਸ਼ੱਕੀ ਗਤੀਵਿਧੀ ਦੇਖੀ। ਐੱਮ ਮੀਡੀਆ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਚੁਣੌਤੀ ਦਿੱਤੀ ਗਈ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ 2 ਅੱਤਵਾਦੀਆਂ ਦੇ ਮਾਰੇ ਜਾਣ ਦਾ ਮੰਨਿਆ ਜਾ ਰਿਹਾ ਹੈ, ਪਰ ਇਹ ਇਲਾਕਾ ਕੰਟਰੋਲ ਰੇਖਾ ’ਤੇ ਹੋਣ ਕਾਰਨ ਹੁਣ ਤੱਕ ਸਿਰਫ ਇੱਕ ਲਾਸ਼ ਹੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ, ‘ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’ (Jammu and Kashmir)