ਅਬੋਹਰ (ਮੇਵਾ ਸਿੰਘ)। ਅਬੋਹਰ ਸਟਲਰ ਬੈਡਮਿੰਟਨ ਅਕੈਡਮੀ ਦੇ ਕੋਚ ਅਮਨ ਤਿਵਾਰੀ ਦੀ ਚੋਣ ਮਾਲਦੀਵ ਦੇਸ਼ ਵਿੱਚ ਕੋਚਿੰਗ ਦੇਣ ਲਈ ਹੋਈ ਹੈ। ਜਾਣਕਾਰੀ ਦਿੰਦਿਆਂ ਅਬੋਹਰ ਸਟਲਰ ਬੈਡਮਿੰਟਨ ਸਪੋਰਟਸ ਐਸ਼ੋਸੀਏਸਨ ਦੇ ਪ੍ਰਧਾਨ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਕ ਛੋਟੇ ਜਿਹੇ ਸ਼ਹਿਰ ਅਬੋਹਰ ਵਿੱਚ ਪਲਿਆ, ਵੱਡਾ ਹੋਇਆ ਅਤੇ ਇਸੇ ਅਕੈਡਮੀ ਵਿੱਚ ਬਤੌਰ ਖਿਡਾਰੀ ਟ੍ਰੇਨਿੰਗ ਪ੍ਰਾਪਤ ਕੀਤੀ ਤੇ ਅਕੈਡਮੀ ਵਿੱਚ ਕੋਚਿੰਗ ਵੀ ਦਿੱਤੀ ਤੇ ਹੁਣ ਦੇਸ਼ ਤੋਂ ਬਾਹਰ ਦੂਜੇ ਦੇਸ਼ ਮਾਲਦੀਵ ’ਚ ਬਤੌਰ ਕੋਚ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ। (Abohar News)
ਇਹ ਵੀ ਪੜ੍ਹੋ : IND vs BAN: ਐਂਟੀਗੁਆ ’ਚ ਬੰਗਲਾਦੇਸ਼ ਨੇ ਜਿੱਤਿਆ ਟਾਸ, ਜਵਾਬ ‘ਚ ਭਾਰਤੀ ਟੀਮ ਦੀ ਤੇਜ਼ ਸ਼ੁਰੂਆਤ
ਅਮਨ ਤਿਵਾਰੀ ਨੇ ਖੁਦ ਵੀ ਦੱਸਿਆ ਕਿ ਉਸ ਦਾ ਅਧਾਰ ਇਸੇ ਅਕੈਡਮੀ ਵਿੱਚ ਬਣਿਆ, ਜਿਥੋਂ ਉਸਨੇ ਕੋਚਿੰਗ ਸਿੱਖੀ ਤੇ ਬਤੌਰ ਕੋਚ ਦੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਸ ਨੇ ਨੋਇਡਾ ਵਿੱਚ ਕੋਚਿੰਗ ਕੀਤੀ। ਅਮਨ ਤਿਵਾਰੀ ਦੀ ਮਾਲਦੀਵ ਵਿੱਚ ਕੋਚ ਵਜੋਂ ਸ਼ਿਲੈਕਸ਼ਨ ਹੋਣ ’ਤੇ ਅਬੋਹਰ ਦੇ ਬੈਡਮਿੰਟਨ ਪ੍ਰੇਮੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਅਬੋਹਰ ਸਟਲਰ, ਠਾਕਰ ਅਬਾਦੀ ਰੋਡ ਦੇ ਸਾਰੇ ਖਿਡਾਰੀਆਂ ਨੇ ਅਮਨ ਤਿਵਾਰੀ ਨੂੰ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਅਬੋਹਰ ਸਟਲਰ ਐਸ਼ੋਸੀਏਸ਼ਨ ਦੇ ਪ੍ਰਧਾਨ ਸਮਸ਼ੇਰ ਸਿੰਘ ਢਿੱਲੋਂ ਤੇ ਪ੍ਰਧਾਨ ਡਾ. ਅਮਨਦੀਪ ਸਿੰਘ ਅੰਚਲਾ ਵੱਲੋਂ ਅਮਨ ਤਿਵਾਰੀ ਨੂੰ ਮਮੈਂਟੋ ਦੇਕੇ ਸਨਮਾਨਿਤ ਕੀਤਾ ਗਿਆ। (Abohar News)