ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News Road Accident...

    Road Accident : ਕਾਰ ਅਤੇ ਛੋਟੇ ਹਾਥੀ ਦੀ ਭਿਆਨਕ ਟੱਕਰ

    Road-Accident
    Road Accident : ਕਾਰ ਅਤੇ ਛੋਟੇ ਹਾਥੀ ਦੀ ਭਿਆਨਕ ਟੱਕਰ

    ਛੋਟੇ ਹਾਥੀ ਦੀ ਆਹਮਣੇ ਸਾਹਮਣੇ ਟੱਕਰ ਹਾਥੀ ਡਰਾਈਵਰ ਜ਼ਖਮੀ /Road Accident

    (ਰਜਿੰਦਰ)। ਅਰਨੀ ਵਾਲਾ। ਮੰਡੀ ਅਰਨੀਵਾਲਾ ਵਿਖੇ ਮਲੋਟ ਫਾਜ਼ਿਲਕਾ ਰੋਡ ’ਤੇ ਇੱਕ ਬਲੈਨੋਕਾਰ ਅਤੇ ਛੋਟਾ ਹਾਥੀ ਵਿੱਚ ਟੱਕਰ ਹੋ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਰਨੀਵਾਲਾ ਤੋਂ ਮਲੋਟ ਵਾਲੇ ਛੋਟਾ ਹਾਥੀ ਜਿਸ ਦਾ ਨੰਬਰ ਪੀ ਬੀ 04 ਏ ਈ 8537 ਮਲੋਟ ਵੱਲ ਜਾ ਰਿਹਾ ਸੀ ਬਲੈਨੋ ਕਾਰ ਜਿਸ ਦਾ ਨੰਬਰ ਪੀ ਬੀ 30 ਏ ਏ 4207 ਮਲੋਟ ਅਰਨੀਵਾਲਾ ਆ ਰਹੀ ਸੀ ਕਿ ਅਰਨੀ ਵਾਲਾ ਦੇ ਬਾਹਰ ਪਟਰੋਲ ਪੰਪ ਦੇ ਨੇੜੇ ਦੋਵੇਂ ਵਾਹਨਾਂ ਦੀ ਆਹਮਣੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਛੋਟਾ ਹਾਥੀ ਅਤੇ ਕਾਰ ਦਾ ਅਗਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। Road Accident

    Road-Accident

    ਇਹ ਵੀ ਪੜ੍ਹੋ: ADGP ਦੀ ਮੌਜੂਦਗੀ ’ਚ ਪੁਲਿਸ ਨੇ ਛਾਉਣੀ ਮੁਹੱਲਾ ਤੇ ਘੋੜਾ ਕਲੋਨੀ ਦਾ ਇਲਾਕਾ ਛਾਣਿਆ

    ਛੋਟੇ ਹਾਥੀ ਦੇ ਡਰਾਈਵਰ ਸਟੇਰਿੰਗ ਵਿੱਚ ਫਸ ਗਿਆ ਜਿਸ ਨੂੰ ਜਦੋਂ ਜਹਿਦ ਨਾਲ ਲੋਕਾਂ ਨੇ ਬਾਹਰ ਕੱਢਿਆ। ਦੂਜੇ ਪਾਸੇ ਕਾਰ ਦੇ ਏਅਰ ਬੈਗ ਖੁੱਲ ਜਾਣ ਕਾਰਨ ਡਰਾਈਵਰ ਨੂੰ ਮਮੂਲੀ ਸਿੱਟਾ ਲੱਗੀਆਂ। ਜਿਸ ਵਿੱਚ ਲੋਕਾਂ ਦਾ ਕਹਿਣਾ ਹੈ ਹਾਦਸਾ ਐਨਾ ਭਿਆਨਕ ਸੀ ਕਿ ਬਹੁਤ ਵੱਡਾ ਧਮਾਕਾ ਹੋਇਆ। ਧਮਾਕਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਕੇ ਹਾਥੀ ਦੇ ਡਰਾਈਵਰ ਨੂੰ ਬਾਹਰ ਕੱਢਿਆ। ਜਿਸ ਦੌਰਾਨ ਐਬੂਲੈਂਸ ’ਚ ਪਾ ਕੇ ਹਾਥੀ ਡਰਾਈਵਰ ਨੂੰ ਫਾਜ਼ਿਲਕਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿਸ ਦੌਰਾਨ ਘਟਨਾ ਵਾਲੀ ਥਾਂ ’ਤੇ ਥਾਣਾ ਅਰਨੀ ਵਾਲਾ ਦੀ ਐਫਐਫਐਸ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਜਿਸ ਵਿੱਚ ਪੁੱਛਗਿਛ ਪਤਾ ਲੱਗਿਆ ਛੋਟੇ ਹਾਥੀ ਦਾ ਡਰਾਈਵਰ ਮਲੋਟ ਦਾ ਰਹਿਣ ਵਾਲਾ ਹੈ ਅਤੇ ਕਾਰ ਨੇੜਲੇ ਪਿੰਡ ਮਿੱਡਾ ਦੀ ਹੈ। Road Accident

    LEAVE A REPLY

    Please enter your comment!
    Please enter your name here