ਕਿਸਾਨ ਆਗੂਆਂ 6 ਕਰੋੜ ਦੇ ਆਰਥਿਕ ਤੇ ਸਮਾਜਿਕ ਨੁਕਸਾਨ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ

Farmer Leaders

ਜਗਰਾਓਂ (ਜਸਵੰਤ ਰਾਏ)। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਪਰਿਵਾਰਾਂ ਦੇ ਹੋਏ ਆਰਥਿਕ ਤੇ ਸਮਾਜਿਕ ਉਜਾੜੇ ਦੀ 6 ਕਰੋੜ ਰੁਪਏ ਦੇ ਨੁਕਸਾਨ ਰਿਪੋਰਟ ਭੇਜੀ। ਰਿਪੋਰਟ ’ਚ ਆਗੂਆਂ ਨੇ ਹੋਏ ਨੁਕਸਾਨ ਦੀ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਭਰਪਾਈ ਦੀ ਮੰਗ ਕੀਤੀ ਹੈ। (Farmer Leaders)

ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਮਿਸਤਰੀ ਮਜਦੂਰ ਨਿਰਮਾਣ ਯੂਨੀਅਨ (ਸੀਟੂ) ਦੇ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਤੇ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਭੂਰ ਸਿੰਘ ਨੇ ਦੱਸਿਆ ਕਿ ਪੀੜਤਾ ਮਨਪ੍ਰੀਤ ਕੌਰ ਅਤੇ ਸੁਰਿੰਦਰ ਕੌਰ ਦੇ ਦੋਵੇਂ ਪਰਿਵਾਰ ਦੋ ਦਹਾਕਿਆਂ ਤੋਂ ਪੁਲਿਸ ਅੱਤਿਆਚਾਰਾਂ ਖਿਲਾਫ ਨਿਆਂ ਦੀ ਲੜ੍ਹਾਈ ਲੜ ਰਹੇ ਹਨ ਅਤੇ ਲੰਘੇ 2 ਸਾਲਾਂ ਤੋਂ ਸਿਟੀ ਥਾਣੇ ਮੂਹਰੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਹਨ। (Farmer Leaders)

Also Read : ਸ਼ਹਿਰ ’ਚ ਨਾਜਾਇਜ਼ ਉਸਾਰੀਆਂ ਕਰਵਾਉਣ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ : ਧਾਲੀਵਾਲ

ਜਿਨ੍ਹਾਂ ਨੇ ਇਸ ਦੌਰਾਨ ਭਾਰੀ ਆਰਥਿਕ ਅਤੇ ਸਮਾਜਿਕ ਤਸ਼ੱਦਦ ਝੱਲਿਆ ਹੈ। ਦੱਸਣਯੋਗ ਹੈ ਕਿ ਧਰਨਾਕਾਰੀ ਜੱਥੇਬੰਦੀਆਂ ਪੀਓਏ ਰੂਲਜ਼ 1995 ਤਹਿਤ ਪੀੜ੍ਹਤ ਪਰਿਵਾਰਾਂ ਦੇ ਹੋਏ ਉਜਾੜੇ ਦਾ ਸਰਵੇ ਕਰਵਾਉਣ ਦੀ ਮੰਗ ਕਰ ਰਹੀਆਂ ਸਨ ਅਤੇ ਕੌਮੀ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਭੇਜ ਕੇ ਉਜਾੜੇ ਦਾ ਵੇਰਵਾ ਵੀ ਮੰਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਰਿਪੋਰਟ ਅਨੁਸਾਰ ਪੀੜਤਾਂ ਨਾਲ ਜਾਤੀ ਮੰਦਭਾਵਨਾ ਤਹਿਤ ਹੋਏ ਅੱਤਿਆਚਾਰਾਂ ਕਾਰਨ ਭਾਰੀ ਮਾਨਸਿਕ ਤੇ ਆਰਥਿਕ ਨੁਕਸਾਨ ਹੋਇਆ ਹੈ। ਮਾਸਟਰ ਇਕਬਾਲ ਸਿੰਘ ਨੂੰ ਝੂਠੇ ਕੇਸਾਂ ਕਾਰਨ ਆਪਣੀ ਨੌਕਰੀ ਛੱਡਣੀ ਪਈ ਅਤੇ ਆਪਣਾ ਜੱਦੀ ਘਰਬਾਰ ਵੀ ਵੇਚਣਾ ਪਿਆ।