ਮਰੀਜ਼ ਨੂੰ ਐਂਮਰਜੈਂਸੀ ਖੂਨ ਦੀ ਪਈ ਲੋੜ ਤਾਂ ਝਟ ਪਹੁੰਚਿਆ ਡੇਰਾ ਪ੍ਰੇਮੀ

Blood Donation
ਮਰੀਜ਼ ਨੂੰ ਐਂਮਰਜੈਂਸੀ ਖੂਨ ਦੀ ਪਈ ਲੋੜ ਤਾਂ ਝਟ ਪਹੁੰਚਿਆ ਡੇਰਾ ਪ੍ਰੇਮੀ

ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ‘ਤੇ ਖੂਨ ਦਾਨ ਕਰਕੇ ਜਾਨ ਬਚਾਈ

(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨਦਾਨ ਕਰਕੇ ਜਾਨ ਬਚਾਉਣ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਟਿੰਕੂ ਇੰਸਾਂ ਅਤੇ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਜਦੋਂ ਇੱਕ ਇਲਾਜ ਅਧੀਨ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪਈ ਤਾਂ ਉਨ੍ਹਾਂ ਨੇ ਜੋਨ ਨੰਬਰ 6 ਦੇ 15 ਮੈਂਬਰ ਸੋਨੂੰ ਮਿਗਲਾਣੀ ਇੰਸਾਂ ਨਾਲ ਸੰਪਰਕ ਕੀਤਾ ਤਾਂ ਉਸਨੇ ਮਲੋਟ ਦੇ ਬਲੱਡ ਵਿੱਚ ਬਿਨਾਂ ਕਿਸੇ ਦੇਰੀ ਤੋਂ ਪਹੁੰਚ ਕੇ ਆਪਣਾ ਇੱਕ ਯੁੂਨਿਟ ਖੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾਉਣ ਵਿੱਚ ਸਹਿਯੋਗ ਕੀਤਾ। Blood Donation

ਇਹ ਵੀ ਪੜ੍ਹੋ: Malout News : ਪੂਜਨੀਕ ਗੁਰੂ ਜੀ ਦੁਆਰਾ ਸ਼ੁਰੂ ਕੀਤੀ ‘ਪੰਛੀ ਉਧਾਰ ਮੁਹਿੰਮ’ ਪੰਛੀਆਂ ਲਈ ਬਣੀ ਵਰਦਾਨ

ਸੋਨੂੰ ਮਿਗਲਾਣੀ ਇੰਸਾਂ ਨੇ ਦੱਸਿਆ ਕਿ ਉਸਨੇ ਅੱਜ 14ਵੀਂ ਵਾਰ ਖੂਨਦਾਨ ਕੀਤਾ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹੇਗਾ। Blood Donation