ਏਜੰਸੀ ਨਵੀਂ ਦਿੱਲੀ : ਸਮਾਜਿਕ ਵਰਕਰ ਮੇਧਾ ਪਾਟਕਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਰਾਹਤ ਦਿੰਦਿਆਂ ਉਨ੍ਹਾਂ ਦੇ ਅਤੇ ਕੇਵੀਆਈਸੀ ਚੇਅਰਮੈਨ ਵੀ ਕੇ ਸਕਸੈਨਾ ਵੱਲੋਂ ਇੱਕ ਦੂਜੇ ਖਿਲਾਫ਼ ਦਾਇਰ ਮਾਣਹਾਨੀ ਮਾਮਲਿਆਂ ‘ਚ ਪੇਸ਼ ਨਾ ਹੋਣ ‘ਤੇ ਉਨ੍ਹਾਂ ਖਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ ਕੀਤਾ ਪਰ ਉਨ੍ਹਾਂ ਨੂੰ ਭਵਿੱਖ ‘ਚ ਸੁਚੇਤ ਰਹਿਣ ਲਈ ਚੌਕਸ ਕੀਤਾ ਮੇਧਾ ਨੇ 29 ਮਈ ਦੇ ਆਦੇਸ਼ ਖਿਲਾਫ਼ ਅਰਜੀ ਦਾਇਰ ਕੀਤੀ ਸੀ ਜਿਸ ‘ਚ ਅਦਾਲਤ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਸਖ਼ਤ ਨਰਾਜ਼ਗੀ ਪ੍ਰਗਟਾਉਂਦਿਆਂ ਸੰਤਜਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਕਿਹਾ ਸੀ। (Defamation Case)
ਕਿ ਉਨ੍ਹਾਂ ਵੱਲੋਂ ਦੱਸੇ ਗਏ ਆਧਾਰ ਸੰਤੁਸ਼ਟੀਜਨਕ ਨਹੀਂ ਹਨ ਅਤੇ ਅਦਾਲਤ ਨੂੰ ਯਕੀਨ ਨਹੀਂ ਦਿਵਾਉਂਦੇ ਹਨ ਮੈਟਰੋਪੋਲੀਟਿਨ ਮਜਿਸਟ੍ਰੇਟ ਵਿਕਰਾਂਤ ਵੈਦ ਨੇ ਗੈਰ-ਜਮਾਨਤੀ ਵਾਰੰਟ ਰੱਦ ਕਰਨ ਦੀ ਮੇਧਾ ਦੀ ਅਪੀਲ ਸਵੀਕਾਰ ਕੀਤੀ ਅਤੇ ਮਾਣਹਾਨੀ ਮਾਮਲਿਆਂ ‘ਤੇ ਸੁਣਵਾਈ ਲਈ ਤਿੰਨ ਅਗਸਤ ਦੀ ਤਾਰੀਖ ਤੈਅ ਕੀਤੀ ਜੱਜ ਨੇ ਕਿਹਾ ਕਿ ਆਵੇਦਨ ‘ਚ ਕੀਤੀ ਗਈ ਅਪੀਲ ਅਤੇ ਮਾਮਲੇ ਦੇ ਤੱਥਾਂ ਅਤੇ ਸਥਿਤੀਆਂ ‘ਤੇ ਵਿਚਾਰ ਕਰਦਿਆਂ ਦੋਸ਼ੀ ਮੇਧਾ ਪਾਟਕਰ ਦਾ ਗੈਰ-ਜਮਾਨਤੀ ਵਾਰੰਟ ਰੱਦ ਕੀਤਾ ਜਾਂਦਾ ਹੈ। (Defamation Case)