ਸਾਰੇ ਵਪਾਰਕ ਅਦਾਰੇ, ਮਾਲ, ਦੁਕਾਨਾਂ ਸ਼ਾਮ 7 ਵਜੇ ਹੋਣ ਬੰਦ | Government Offices
- ਪਿਛਲੇ ਸਾਲ ਜੂਨ ਮਹੀਨੇ ਦੇ ਮੁਕਾਬਲੇ ਇਸ ਸਾਲ 43 ਫੀਸਦੀ ਵਧੀ ਬਿਜਲੀ ਦੀ ਮੰਗ | Government Offices
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Government Offices : ਪੰਜਾਬ ਅੰਦਰ ਬਿਜਲੀ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਲੈ ਕੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਜੂਨ ਦੇ ਅੱਧੇ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ ਵਿੱਚ 43 ਫੀਸਦੀ ਵਾਧਾ ਹੋਇਆ ਹੈ। ਇੱਧਰ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇਸ ਦੇ ਵੱਡੀ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਚਿੱਠੀ ਲਿਖਦਿਆਂਬਿਜਲੀ ਦੀ ਖ਼ਪਤ ਨੂੰ ਕੰਟਰੋਲ ਕਰਨ ਸਬੰਧੀ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਹੀ ਨਹੀਂ ਭਾਰਤ ਵਿੱਚ ਹੀ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋ ਰਿਹਾ ਹੈ ਅਤੇ ਜਿਸ ਕਾਰਨ ਬਿਜਲੀ ਸਪਲਾਈ ਅਤੇ ਉਪਲੱਬਧਤਾ ਵਿੱਚ ਵੱਡਾ ਪਾੜਾ ਪੈ ਰਿਹਾ ਹੈ। ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇਸ ਮਾਮਲੇ ’ਤੇ ਧਿਆਨ ਦਿਵਾਉਂਦਿਆਂ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਆਖੀ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ਰਾਹੀਂ ਫੈਡਰੇਸ਼ਨ ਦੇ ਚੇਅਰਮੈਨ ਸ਼ੈਲਿੰਦਰਾ ਦੂਬੇ ਨੇ ਕਿਹਾ ਹੈ ਕਿ ਬਿਜਲੀ ਦੀ ਉਪਲੱਬਧਤਾ ਅਤੇ ਸਪਲਾਈ ਦੀ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਕਿਸੇ ਸੂਬਾ ਸਰਕਾਰ ਨੇ ਬਿਜਲੀ ਦੀ ਮੰਗ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਹਨ। ਜੇਕਰ ਸਥਿਤੀ ਇਸੇ ਤਰ੍ਹਾਂ ਚਲਦੀ ਰਹਿੰਦੀ ਹੈ, ਤਾਂ ਗਰਿੱਡ ਵਿੱਚ ਗੜਬੜੀ ਹੋਣ ਦੀ ਕਾਫ਼ੀ ਸੰਭਾਵਨਾ ਹੈ। (Government Offices)
ਏਆਈਪੀਈਐੱਫ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
ਪੰਜਾਬ ਵਿੱਚ 1 ਜੂਨ ਤੋਂ 15 ਜੂਨ 2024 ਦਰਮਿਆਨ ਬਿਜਲੀ ਦੀ ਖਪਤ 2023 ਦੀ ਇਸੇ ਮਿਆਦ ਦੇ ਮੁਕਾਬਲੇ 43 ਫੀਸਦੀ ਵਧ ਗਈ ਹੈ, ਜਦੋਂ ਕਿ ਵੱਧ ਤੋਂ ਵੱਧ ਮੰਗ ਜੂਨ 2023 ਵਿੱਚ 11309 ਮੈਗਾਵਾਟ ਸੀ ਅਤੇ ਇਹ ਜੂਨ 2024 ਵਿੱਚ ਵੱਧ ਕੇ 15775 ਮੈਗਾਵਾਟ ਹੋ ਗਈ ਹੈ। ਪੂਰੇ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਕਾਰਨ ਜੂਨ ਦੇ ਅੰਤ ਤੱਕ ਖੇਤੀ ਲੋਡ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਬਿਜਲੀ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ।
Also Read : ਇਕਲੌਤੇ ਪੁੱਤਰ ਦੀ ਕੈਨੇਡਾ ’ਚ ਮੌਤ, ਮਾਂ-ਬਾਪ ਦਾ ਰੋ-ਰੋ ਬੁਰਾ ਹਾਲ
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਰਾਹੀਂ ਆਖਿਆ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇ, ਕਿਉਂਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਪਹਿਲ ਕੀਤੀ ਗਈ ਸੀ। ਇਸ ਤੋਂ ਇਲਾਵਾ ਸਾਰੇ ਵਪਾਰਕ ਅਦਾਰੇ, ਮਾਲ, ਦੁਕਾਨਾਂ ਸ਼ਾਮ 7 ਵਜੇ ਬੰਦ ਹੋਣੀਆਂ ਚਾਹੀਦੀਆਂ ਹਨ। ਉਦਯੋਗਾਂ ’ਤੇ ਪੀਕ ਲੋਡ ਪਾਬੰਦੀਆਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਹੈ ਅਤੇ ਰਾਜ ਦੀ ਨੀਤੀ ਵਜੋਂ ਮੁਫਤ ਬਿਜਲੀ ਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਇੱਥੋਂ ਤੱਕ ਲਿਖਿਆ ਕਿ ਸਾਡੀ ਜਥੇਬੰਦੀ ਤੁਹਾਨੂੰ ਭਾਰਤ ਵਿੱਚ ਸਭ ਤੋਂ ਕੁਸ਼ਲ ਅਤੇ ਲੋਕ-ਪੱਖੀ ਮੁੱਖ ਮੰਤਰੀ ਦੇ ਤੌਰ ’ਤੇ ਮੰਨਦਾ ਹੈ ਅਤੇ ਇਸ ਚਿੱਠੀ ਰਾਹੀਂ ਬਿਜਲੀ ਦੀ ਖਪਤ ਨੂੰ ਕੰਟਰੋਲ ਕਰਨ ਲਈ ਇਹ ਢੁਕਵੀਆਂ ਪਹਿਲਕਦਮੀਆਂ ਚੁੱਕਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਇਹ ਤੁਰੰਤ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾ ਜੋ ਸਮਾਂ ਰਹਿੰਦਿਆਂ ਹੀ ਇਸ ਗੰਭੀਰ ਹੋ ਰਹੀ ਸਥਿਤੀ ਤੋਂ ਬਚਿਆ ਜਾ ਸਕੇ।
ਕੇਂਦਰੀ ਪੂਲ ਤੋਂ 1000 ਮੈਗਾਵਾਟ ਵਾਧੂ ਬਿਜਲੀ ਦਾ ਹੋਵੇ ਪ੍ਰਬੰਧ
ਉਨ੍ਹਾਂ ਪੱਤਰ ਵਿੱਚ ਆਖਿਆ ਹੈ ਕਿ ਪੰਜਾਬ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ 25 ਜੂਨ ਨੂੰ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਤਰੀਕ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਝੋਨੇ ਦੀ ਪੂਸਾ 44 ’ਤੇ ਪਾਬੰਦੀ ਲਾਈ ਜਾਵੇ ਅਤੇ 90 ਦਿਨਾਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਦੇ ਨਾਲ ਹੀ ਕੇਂਦਰੀ ਪੂਲ ਤੋਂ 1000 ਮੈਗਾਵਾਟ ਬਿਜਲੀ ਵਾਧੂ ਅਲਾਟ ਕਰਨ ਲਈ ਬਿਜਲੀ ਮੰਤਰੀ, ਭਾਰਤ ਸਰਕਾਰ ਨਾਲ ਪਹਿਲ ਦੇ ਅਧਾਰ ’ਤੇ ਸੰਪਰਕ ਕਰਨ।
ਛੁੱਟੀ ਵਾਲੇ ਦਿਨ ਵੀ ਮੰਗ 15400 ਮੈਗਾਵਾਟ ਨੂੰ ਪਾਰ
ਪੰਜਾਬ ਅੰਦਰ ਸਰਕਾਰੀ ਛੁੱਟੀ ਹੋਣ ਦੇ ਬਾਵਜ਼ੂਦ ਅੱਜ ਬਿਜਲੀ ਦੀ ਮੰਗ 15400 ਮੈਗਾਵਾਟ ਤੋਂ ਪਾਰ ਰਹੀ ਅਤੇ ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ ਹੋਰ ਵਧੇਗੀ। ਰੋਪੜ ਥਰਮਲ ਪਲਾਂਟ ਦਾ 6 ਨੰਬਰ ਯੂਨਿਟ ਜੋ ਕਿ ਬੁਆਇਲਰ ਲੀਕੇਜ਼ ਹੋਣ ਕਾਰਨ ਬੰਦ ਹੋ ਗਿਆ ਸੀ, ਉਹ ਮੁੜ ਭਖ ਗਿਆ ਹੈ। ਮੌਜੂਦਾ ਸਮੇਂ ਪਾਵਰਕੌਮ ਦੇ 15 ਯੂਨਿਟਾਂ ਚੋਂ 14 ਯੂਨਿਟ ਚੱਲ ਰਹੇ ਹਨ ਅਤੇ ਇੱਕ ਯੂਨਿਟ 2022 ਤੋਂ ਬੰਦ ਪਿਆ ਹੈ।
Also Read : ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’