ਕੌਮਾਂਤਰੀ ਕ੍ਰਿਕੇਟ ’ਚ ਸਮ੍ਰਿਤੀ ਦੀਆਂ 7000 ਦੌੜਾਂ ਪੂਰੀਆਂ | INDW vs SAW
- 3 ਇੱਕਰੋਜ਼ਾ ਮੈਚਾਂ ਦੀ ਲੜੀ ’ਚ ਭਾਰਤ 1-0 ਨਾਲ ਅੱਗੇ | INDW vs SAW
ਸਪੋਰਟਸ ਡੈਸਕ। ਭਾਰਤੀ ਮਹਿਲਾ ਕ੍ਰਿਕੇਟ ਟੀਮ ਤੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕੇਟ ਟੀਮ ਵਿਚਕਾਰ ਤਿੰਨ ਇੱਕਰੋਜ਼ਾ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਜਿੱਥੇ ਲੜੀ ਦਾ ਪਹਿਲਾ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤੀ ਮਹਿਲਾ ਟੀਮ ਨੇ ਅਫਰੀਕਾ ਦੀ ਮਹਿਲਾ ਟੀਮ ਨੂੰ 143 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਤੇ ਲੜੀ ’ਚ 1-0 ਦਾ ਵਾਧਾ ਕਰ ਲਿਆ। ਜਿਸ ਵਿੱਚ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਭਾਰਤ ’ਚ ਪਹਿਲਾਂ ਸੈਂਕੜਾ ਜੜਿਆ ਸ਼ਾਮਲ ਰਿਹਾ। ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਘਰੇਲੂ ਪਿੱਚ ’ਤੇ ਆਪਣਾ ਪਹਿਲਾ ਸੈਂਕੜਾ ਸ਼ਾਮਲ ਹਿਰਾ। (INDW vs SAW)
ਮੰਧਾਨਾ ਨੇ 127 ਗੇਂਦਾਂ ਦਾ ਸਾਹਮਣਾ ਕੀਤਾ ਤੇ 117 ਦੌੜਾਂ ਦੀ ਪਾਰੀ ਖੇਡੀ ਤੇ ਭਾਰਤੀ ਟੀਮ ਨੇ ਆਪਣੇ 50 ਓਵਰਾਂ ’ਚ 8 ਵਿਕਟਾਂ ਗੁਆ ਕੇ 266 ਦੌੜਾਂ ਦਾ ਸਕੋਰ ਬਣਾਇਆ, ਜਵਾਬ ’ਚ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ ਆਪਣੀਆਂ 6 ਵਿਕਟਾਂ ਸਿਰਫ 92 ਦੌੜਾਂ ’ਤੇ ਗੁਆ ਦਿੱਤੀਆਂ ਸਨ। ਸੂਨੇ ਲੂਸ ਨੇ ਸਭ ਤੋਂ ਜ਼ਿਆਦਾ 33 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਆਉਟ ਹੋਣ ਤੋਂ ਬਾਅਦ ਅਫਰੀਕਾ ਦੀ ਪੂਰੀ ਟੀਮ 122 ਦੌੜਾਂ ’ਤੇ ਆਲਆਊਟ ਹੋ ਗਈ ਤੇ ਭਾਰਤੀ ਟੀਮ ਨੇ ਇਹ ਮੈਚ 143 ਦੌੜਾਂ ਨਾਲ ਜਿੱਤ ਲਿਆ। ਭਾਰਤੀ ਮਹਿਲਾ ਟੀਮ ਲਈ ਆਸ਼ਾ ਸ਼ੋਭਾਨਾ ਨੇ 8.4 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਤੇ 2 ਓਵਰ ਮੈਡਨ ਸੁੱਟਦੇ ਹੋਏ 4 ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੂੰ 2 ਵਿਕਟਾਂ ਮਿਲੀਆਂ। (INDW vs SAW)
ਮੰਧਾਨਾ ਨੇ ਆਪਣੇ ਕਰੀਅਰ ਦਾ 6ਵਾਂ ਸੈਂਕੜਾ ਜੜਿਆ | INDW vs SAW
ਓਪਨਰ ਬੱਲੇਬਾਜ਼ ਮੰਧਾਨਾ ਨੇ 116 ਗੇਂਦਾ ’ਤੇ ਆਪਣੇ ਕਰੀਅਰ ਦਾ 6ਵਾਂ ਇੱਕਰੋਜ਼ਾ ਸੈਂਕੜਾ ਪੂਰਾ ਕੀਤਾ। 117 ਦੌੜਾਂ ਦੀ ਪਾਰੀ ’ਚ ਉਨ੍ਹਾਂ ਨੇ 12 ਚੌਕੇ ਤੇ ਇੱਕ ਛੱਕਾ ਵੀ ਜੜਿਆ। ਮੰਧਾਨਾ ਦਾ ਇਹ ਸੈਂਕੜਾ ਪੂਰੇ ਦੋ ਸਾਲਾਂ ਬਾਅਦ ਆਇਆ ਹੈ। ਉਨ੍ਹਾਂ ਨੇ ਆਖਿਰੀ ਵਾਰ ਇੱਕਰੋਜ਼ਾ ਸੈਂਕੜਾ 2022 ਵਿਸ਼ਵ ਕੱਪ ’ਚ ਵੈਸਟਇੰਡੀਜ਼ ’ਚ ਬਣਾਇਆ ਸੀ। ਉਸ ਤੋਂ ਬਾਅਦ ਮੰਧਾਨਾ 2 ਵਾਰ 90 ਦੌੜਾਂ ਤੋਂ ਪਾਰ ਗਈ ਪਰ ਆਪਣੀਆਂ 90 ਦੌੜਾਂ ਦੀ ਪਾਰੀ ਨੂੰ ਸੈਂਕੜੇ ’ਚ ਬਦਲ ਨਹੀਂ ਸਕੀ। (INDW vs SAW)