(ਏਜੰਸੀ) ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਐਤਵਾਰ ਨੂੰ ਕਿਹਾ ਕਿ ਜੰਮੂ ਅਤੇ ਕਸ਼ਮੀਰ ’ਚ ਅੱਤਵਾਦ ਖਿਲਾਫ ਲੜਾਈ ਫੈਸਲਾਕੁਨ ਦੌਰ ’ਚ ਹੈ ਅਤੇ ਅੱਤਵਾਦ ਹੁਣ ਵੱਡੇ ਸੰਗਠਿਤ ਅੱਤਵਾਦੀ ਹਿਸਾਵਾਂ ਤੋਂ ਹੁਣ ਛੜਾ ਲੜਾਈ ਤੱਕ ਸਿਮਟ ਗਿਆ ਹੈ ਪਰ ਸਰਕਾਰ ਇਸ ਨੂੰ ਜੜੋਂ ਖਤਮ ਕਰਕੇ ਹਟੇਗੀ। ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ’ਚ ਵਧਦੀਆਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਐਤਵਾਰ ਨੂੰ ਇੱਕ ਹਾਈਲੇਵਲ ਦੀ ਮੀਟਿੰਗ ’ਚ ਸੀਨੀਅਰ ਅਧਿਕਾਰੀਆਂ ਨਾਲ ਕੇਂਦਰ ਸ਼ਾਸ਼ਿਤ ਪ੍ਰਦੇਸ਼ ’ਚ ਸੁਰੱਖਿਆ ਵਿਵਸਥਾ ਦੀ ਸਥਿਤੀ ਅਤੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ।
ਇਹ ਵੀ ਪੜ੍ਹੋ: ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਦੀ ਕਾਰ ’ਚ ਜਿੰਦਾ ਸੜ ਕੇ ਮੌਤ
ਗ੍ਰਹਿ ਮੰਤਰੀ (Amit Shah) ਨੇ ਏਜੰਸੀਆਂ ਨੂੰ ਜੰਮੂ ’ਚ ‘ਏਰੀਆ ਡਾਮੀਨਸ਼ਨ ਪਲਾਨ’ ਅਤੇ ‘ਜ਼ੀਰੋ ਟੇਰਰ ਪਲਾਨ’ ਰਾਹੀਂ ਕਸ਼ਮੀਰ ਘਾਟੀ ’ਚ ਹਾਸਲ ਕੀਤੀ ਗਈ ਸਫ਼ਲਤਾਵਾਂ ਨੂੰ ਦੂਹਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਵੇਂ ਤਰੀਕਿਆਂ ਨਾਲ ਅੱਤਵਾਦੀਆਂ ’ਤੇ ਕਾਰਵਾਈ ਕਰੇਕ ਮਿਸਾਲ ਬਣਾਉਣ ਲਈ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਸਾਰੀਆਂ ਏਜੰਸੀਆਂ ਨੂੰ ਮਿਸ਼ਨ ਮੋਡ ’ਚ ਕੰਮ ਕਰਨ ਅਤੇ ਤਾਲਮੇਲ ਬਣਾ ਕੇ ਤੇਜ਼ੀ ਨਾਲ ਕਰਨ ’ਤੇ ਜ਼ੋਰ ਦਿੱਤਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਲੜਾਈ ਫੈਸਲਾਕੁਨ ਮੋੜ ’ਤੇ ਹੈ ਅਸੀਂ ਅੱਤਵਾਦ ਨੂੰ ਜੜੋਂ ਖਤਮ ਕਰਾਂਗੇ। ਗ੍ਰਹਿ ਮੰਤਰੀ ਨੇ ਸਥਾਨਕ ਖੂਫੀਆਂ ਨੈਟਵਰਕ ਨੂੰ ਮਜ਼ਬੂਤ ਕਰਨ, ਸੁਰੰਗਾਂ ਦਾ ਪਤਾ ਲਗਾਉਣ ਅਤੇ ਡਰੋਨ ਦਾ ਮੁਕਾਬਲਾ ਕਰਨ ਲਈ ਆਧੁਨਿਕ ਤਕਨੀਕ ਅਪਣਾਉਣ ’ਤੇ ਜ਼ੋਰ ਦਿੱਤਾ ਅੱਤਵਾਦ ਦੇ ਸਫਾਏ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।