ਪੁਲਿਸ ਨੇ ਜਾਂਚ ਤੋਂ ਬਾਅਦ ਕੀਤੀ ਕਾਰਵਾਈ | Mohali News
ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹੇ ਦੇ ਜ਼ੀਰਕਪੁਰ ਸ਼ਹਿਰ ਵਿੱਚ ਇੱਕ ਬਿਲਡਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ 5 ਜੂਨ ਨੂੰ ਵਾਹਨਾਂ ‘ਤੇ ਭਾਰੀ ਬਿਲਬੋਰਡ ਡਿੱਗਣ ਸਬੰਧੀ ਦਰਜ ਕੀਤਾ ਗਿਆ ਹੈ। ਇਹ ਬਿਲਬੋਰਡ 5 ਜੂਨ ਨੂੰ ਤੂਫ਼ਾਨ ਦੌਰਾਨ ਵਾਹਨਾਂ ‘ਤੇ ਡਿੱਗ ਗਿਆ ਸੀ। ਜਿਸ ਕਾਰਨ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਕੰਪਨੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕੇਸ ਆਕਸਫੋਰਡ ਸਟਰੀਟ ਨਾਂਅ ਦੀ ਸੁਸਾਇਟੀ ਦੇ ਮਾਲਕ ਖ਼ਿਲਾਫ਼ ਦਰਜ ਕੀਤਾ ਹੈ। Mohali News
ਇਹ ਵੀ ਪੜ੍ਹੋ: ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲੇ ਦੀ ਮੁੱਖ ਮੰਤਰੀ ਮਾਨ ਨੇ ਕੀਤੀ ਨਿਖੇਧੀ
ਇਹ ਬਿਲਬੋਰਡ ਸੁਸਾਇਟੀ ਵੱਲੋਂ ਆਪਣੀ ਕੰਪਨੀ ਦੀ ਮਸ਼ਹੂਰੀ ਲਈ ਲਗਾਇਆ ਗਿਆ ਸੀ। ਪਰ ਇਸ ਦੀ ਸਥਾਪਨਾ ਲਈ ਕਿਸੇ ਕਿਸਮ ਦੀ ਕੋਈ ਤਕਨੀਕੀ ਸਹਾਇਤਾ ਨਹੀਂ ਲਈ ਗਈ। ਇਸ ਕਾਰਨ ਤੇਜ਼ ਹਵਾ ਕਾਰਨ ਇਹ ਡਿੱਗ ਗਿਆ। ਇਸ ਦੇ ਡਿੱਗਣ ਕਾਰਨ ਪੰਜ ਕਾਰਾਂ ਨੁਕਸਾਨੀਆਂ ਗਈਆਂ। ਇਨ੍ਹਾਂ ਪੰਜ ਕਾਰਾਂ ਦੇ ਮਾਲਕਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ਕਰਕੇ ਇਹ ਮਾਮਲਾ ਦਰਜ ਕਰ ਲਿਆ ਹੈ। Mohali News
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਕਸਫੋਰਡ ਪ੍ਰੋਜੈਕਟ ਦੇ ਮਾਲਕ ਨੇ ਇੱਕ ਬਹੁਤ ਉੱਚਾ ਬਿਲਬੋਰਡ ਬਣਾਇਆ ਸੀ। ਇਸ ਬਿਲਬੋਰਡ ਦੇ ਡਿੱਗਣ ਕਾਰਨ ਕਿਸੇ ਵੀ ਵਿਅਕਤੀ ਨੂੰ ਤਾਂ ਨੁਕਸਾਨ ਨਹੀਂ ਪਹੁੰਚਿਆ। ਪਰ ਪੰਜ ਵਾਹਨ ਬੁਰੀ ਤਰ੍ਹਾਂ ਟੁੱਟ ਗਏ। ਇਸ ਸਬੰਧੀ ਕਾਰ ਦੇ ਮਾਲਕਾਂ ਵਿੱਚੋਂ ਇੱਕ ਪਿੰਜੌਰ ਵਾਸੀ ਆਦਿਤਿਆ ਵਸ਼ਿਸ਼ਟ ਨੇ ਦੱਸਿਆ ਕਿ ਉਸ ਦੀ ਆਈ-20 ਕਾਰ ਬਾਹਰ ਪਾਰਕਿੰਗ ਵਿੱਚ ਖੜ੍ਹੀ ਸੀ। ਫਿਰ ਬਿਲਬੋਰਡ ਡਿੱਗਣ ਕਾਰਨ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਨੇ ਮਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 336 ਅਤੇ 427 ਤਹਿਤ ਕੇਸ ਦਰਜ ਕਰ ਲਿਆ ਹੈ। Mohali News