ਮਾਨਸਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 16 ਮੋਟਰਸਾਈਕਲ ਤੇ 2 ਸਕੂਟਰੀਆਂ ਕੀਤੀਆਂ ਬਰਾਮਦ

Mansa News
ਮਾਨਸਾ : ਚੋਰੀ ਦੇ ਵਹੀਕਲਾਂ ਸਮੇਤ ਕਾਬੂ ਮੁਲਜ਼ਮ ਪੁਲਿਸ ਪਾਰਟੀ ਨਾਲ।

ਮਾਨਸਾ ਪੁਲਿਸ ਨੇ ਵਹੀਕਲ ਚੋਰਾਂ ਦੀਆਂ ਲਵਾਈਆਂ ‘ਬਰੇਕਾਂ’ | Mansa News

  • ਦੋ ਗ੍ਰਿਫ਼ਤਾਰ, 16 ਮੋਟਰਸਾਈਕਲ ਤੇ 2 ਸਕੂਟਰੀਆਂ ਕੀਤੀਆਂ ਬਰਾਮਦ | Mansa News

ਮਾਨਸਾ (ਸੁਖਜੀਤ ਮਾਨ)। ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਚਾਰਜ ਸੀਆਈਏ ਸਟਾਫ ਮਾਨਸਾ ਦੀ ਅਗਵਾਈ ਹੇਠ ਏਐੱਸਆਈ ਬਿੱਕਰ ਸਿੰਘ ਸੀਆਈਏ ਸਟਾਫ ਮਾਨਸਾ ਤੇ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਵਹੀਕਲ ਚੋਰੀ ਕਰਨ ਵਾਲੇ ਦੋ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 18 ਵਹੀਕਲ ਬਰਾਮਦ ਕਰਵਾਏ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਦੌਰਾਨ ਚੋਰੀ ਹੋਏ ਹੋਰ ਵਹੀਕਲਾਂ ਆਦਿ ਬਾਰੇ ਵੀ ਜਾਣਕਾਰੀ ਲਈ ਜਾਵੇਗੀ। (Mansa News)

ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸੂਹ ਮਿਲਣ ’ਤੇ ਨਾਕਾਬੰਦੀ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੋਹੜ ਸਿੰਘ ਵਾਸੀ ਸੇਰਖਾਵਾਲਾ। ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਬੂਟਾ ਸਿੰਘ ਵਾਸੀ ਹੋਡਲਾ ਕਲਾਂ ਨੂੰ ਕਾਬੂ ਕਰਕੇ ਚੋਰੀ ਕੀਤੇ ਦੋ ਮੋਟਰਸਾਈਕਲ ਬਰਾਮਦ ਕੀਤੇ, ਜਿੰਨ੍ਹਾਂ ’ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ। ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 68, ਧਾਰਾ 379,473,411 ਤਹਿਤ ਥਾਣਾ ਬੋਹਾ ਵਿਖੇ ਦਰਜ ਕੀਤਾ ਗਿਆ। (Mansa News)

ਇਹ ਵੀ ਪੜ੍ਹੋ : ਇਸ ਦਿਨ ਲੱਗੇਗਾ ਕਿੱਕਰਖੇੜਾ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ, ਹੁਣੇ ਵੇਖੋ

ਉਸੇ ਦਿਨ ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਗੁਰਮੀਤ ਸਿੰਘ ਉਰਫ ਗੀਤੂ ਕੋਲੋਂ ਪੁੱਛਗਿੱਛ ਕਰਕੇ ਚੋਰੀ ਕੀਤੇ ਹੋਰ 14 ਮੋਟਰਸਾਈਕਲ ਅਤੇ 2 ਐਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ ਗਈਆਂ। ਇਸ ਤਰ੍ਹਾਂ ਉਕਤ ਮੁਕੱਦਮੇ ’ਚ ਕੁੱਲ 18 ਵਹੀਕਲ , ਜਿੰਨ੍ਹਾਂ ’ਚ 16 ਮੋਟਰਸਾਈਕਲ ਅਤੇ 2 ਸਕੂਟਰੀਆਂ ਹਨ, ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਮੁਲਜਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਕੀਤੀਆਂ ਗਈਆਂ ਹੋਰ ਚੋਰੀਆਂ ਸਬੰਧੀ ਪੁੱਛਗਿੱਛ ਕਰਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਤੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ। (Mansa News)