ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ ਨਾਮ ਸ਼ਬਦ, ਕਿਵੇਂ ਕੰਮ ਕਰਦਾ ਹੈ ਨਾਮ ਸ਼ਬਦ, ਜਾਣੋ

Meditation
ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ ਨਾਮ ਸ਼ਬਦ, ਕਿਵੇਂ ਕੰਮ ਕਰਦਾ ਹੈ ਨਾਮ ਸ਼ਬਦ, ਜਾਣੋ

Meditation| ਅਸਟਰੇਲੀਆ, ਜਰਮਨੀ, ਇੰਗਲੈਂਡ ਦੇ ਵਿਗਿਆਨੀਆਂ ਨੇ ਇਸ ਵਿਸ਼ੇ ਸਬੰਧੀ ਲਗਭਗ 10-12 ਹਜ਼ਾਰ ਲੋਕਾਂ ’ਤੇ ਖੋਜ ਕੀਤੀ, ਜਿਸ ਵਿੱਚ ਕੁਝ ਲੋਕ ਉਹ ਸਨ ਜੋ ਭਗਵਾਨ ਨੂੰ ਨਹੀਂ ਮੰਨਦੇ ਸਨ ਤੇ ਕੁਝ ਲੋਕ ਉਹ ਸਨ ਜੋ ਭਗਵਾਨ ਨੂੰ ਮੰਨਦੇ ਸਨ ਉਨ੍ਹਾਂ ਨੇ ਉਨ੍ਹਾਂ ਲੋਕਾਂ ’ਤੇ ਸੈਂਸੀਟਿਵ ਪਿਯੂਟਰ-ਚਿਪ ਲਾਇਆ, ਇਹ ਦੇਖਣ ਲਈ ਕਿ ਫਰਕ ਕੀ ਹੈ! ਚਾਰੇ ਪਾਸੇ ਕੰਪਿਊਟਰ ਲਾਏ ਗਏ ਉਨ੍ਹਾਂ ਨੂੰ ਲਗਾਤਾਰ ਚੈੱਕ ਕੀਤਾ ਗਿਆ ਜਦੋਂ ਰਿਪੋਰਟ ਆਈ ਤਾਂ ਉਹ ਵਿਗਿਆਨੀ ਦੰਗ ਰਹਿ ਗਏ! ਉਨ੍ਹਾਂ ਨੇ ਨਤੀਜਾ ਕੱਢਿਆ ਕਿ-

ਜੋ ਲੋਕ ਮਾਲਕ ਨੂੰ ਯਾਦ ਨਹੀਂ ਕਰਦੇ| Meditation

  •  ਉਨ੍ਹਾਂ ’ਚ ਨੈਗੇਟਿਵ ਸੋਚ ਜ਼ਿਆਦਾ ਹੈ
  •  ਉਹ ਗੱਲ-ਗੱਲ ’ਤੇ ਲੜਾਈ-ਝਗੜਾ ਕਰਨਾ, ਉਨ੍ਹਾਂ ਦੀ ਆਦਤ ’ਚ ਸ਼ੁਮਾਰ ਹੁੰਦਾ ਹੈ
  •  ਅਜਿਹੇ ਲੋਕਾਂ ’ਚ ਖੁਦਕੁਸ਼ੀ ਕਰਨ ਦੇ ਵਿਚਾਰ ਆਉਂਦੇ ਹਨ

ਜੋ ਮਾਲਕ ਦਾ ਨਾਮ ਲੈਂਦੇ ਹਨ | Meditation

  •  ਸ਼ਾਂਤ ਹਨ ਉਨ੍ਹਾਂ ’ਚ ਗੁੱਸਾ ਘੱਟ ਹੈ
  •  ਝਗੜਾ ਨਹੀਂ ਕਰਦੇ
  •  ਉਨ੍ਹਾਂ ’ਚ ਖੁਦਗਰਜ਼ੀ ਨਹੀਂ ਹੁੰਦੀ ਉਹ ਸਾਰਿਆਂ ਦੇ ਭਲੇ ਦੇ ਕਾਰਜ ਕਰਦੇ ਹਨ।

ਸਭ ਤੋਂ ਵੱਡੀ ਗੱਲ ਜੋ ਇਸ ਰਿਸਰਚ ’ਚ ਨਿੱਕਲ ਕੇ ਸਾਹਮਣੇ ਆਈ ਉਹ ਇਹ ਸੀ ਕਿ ‘ਜਦੋਂ ਵੀ ਉਹ ਅਰਦਾਸ ਕਰਦੇ ਹਨ ਤਾਂ ਆਕਾਸ਼ ਤੋਂ ਕਿਰਨਾਂ ਨਿੱਕਲ ਦੇ ਆਉਂਦੀਆਂ ਹਨ ਤੇ ਉਨ੍ਹਾਂ ਦੇ ਮਾਈਂਡ ’ਚ ਦਾਖਲ ਹੋ ਜਾਂਦੀਆਂ ਹਨ, ਜਿਸ ਪਰਮਾਤਮਾ ਦਾ ਨਾਮ ਲੈਣ ਨਾਲ ਉਹ ਸ਼ਾਂਤ ਬਣੇ ਰਹਿੰਦੇ ਹਨ। ਉਨ੍ਹਾਂ ਸਾਇੰਟਿਸਟਾਂ ਨੇ ਖੂਬ ਰਿਸਰਚ ਕੀਤੀ ਇਹ ਜਾਣਨ ਲਈ ਕਿ ਆਖਿਰ ਉਹ ਕਿਰਨਾਂ ਆਉਂਦੀਆਂ ਕਿੱਥੋਂ ਹਨ ਜਦੋਂਕਿ ਸਾਡੇ ਵੇਦਾਂ ’ਚ, ਪਵਿੱਤਰ ਗ੍ਰੰਥਾਂ ’ਚ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਹੋਇਆ ਹੈ ਕਿ ਉਹ ਤਰੰਗਾਂ ਉਸ ਓਮ, ਸੁਪਰੀਮ ਪਾਵਰ ਤੋਂ ਆਉਂਦੀਆਂ ਹਨ ਤੇ ਜੋ ਸੈੱਟ ਔਨ ਹਨ, ਭਾਵ ਜੋ ਭਗਵਾਨ ਦੀ ਯਾਦ ’ਚ ਬੈਠੇ ਹਨ, ਉਹ ਤਰੰਗਾਂ ਆ ਕੇ ਉਨ੍ਹਾਂ ਦੇ ਮਾਈਂਡ ’ਚ ਦਾਖਲ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਨਾਲ ਮਾਲਾਮਾਲ ਕਰ ਦਿੰਦੀਆਂ ਹਨ।

ਸਾਇੰਟਿਸਟ ਅਜੇ ਦੋ ਸਾਲ ਪਹਿਲਾਂ ਮੰਨੇ ਹਨ, ਜਦੋਂਕਿ ਸਾਡੇ ਵੇਦਾਂ ’ਚ, ਸਾਡੇ ਧਰਮਾਂ ’ਚ ਹਜ਼ਾਰਾਂ ਸਾਲ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ‘ਉੱਥੋਂ ਇੱਕ ਰੂਹਾਨੀ ਆਵਾਜ਼, ਉਹ ਤਰੰਗ ਆਉਂਦੀ ਹੈ ਜੋ ਆਦਮੀ ਨੂੰ ਆਤਮਬਲ ਦਿੰਦੀ ਹੈ ਤੇ ਆਦਮੀ ਪੂਰੀ ਤਰ੍ਹਾਂ ਟੈਨਸ਼ਨ-ਫ੍ਰੀ ਹੋ ਜਾਂਦਾ ਹੈ

ਕਿਵੇਂ ਕੰਮ ਕਰਦਾ ਹੈ ਨਾਮ ਸ਼ਬਦ| Meditation

Meditation

ਤੁਹਾਨੂੰ, ਜਦੋਂ ਤੁਹਾਡੀ ਕਿਸੇ ਪ੍ਰੇਸ਼ਾਨੀ ਦਾ ਹੱਲ ਨਹੀਂ ਮਿਲਦਾ, ਤਾਂ ਤੁਸੀਂ ਉਸ ਬਿੰਦੂ ’ਤੇ ਵਾਰ-ਵਾਰ ਸੋਚਦੇ ਹੋ, ਜਿਸ ਕਾਰਨ ਤੁਹਾਡੀ ਉਹ ਪ੍ਰੇਸ਼ਾਨੀ ਵਧਦੀ ਜਾਂਦੀ ਹੈ। ਆਤਮਬਲ ਦੀ ਕਮੀ ਕਾਰਨ ਤੁਹਾਨੂੰ ਆਪਣੀ ਜ਼ਿੰਦਗੀ ਬੋਝ ਲੱਗਦੀ ਹੈ। ਤੁਸੀਂ ਆਪਣੇ ਦਿਮਾਗ ’ਤੇ ਜ਼ੋਰ ਦਿੰਦੇ ਹੋ, ਪਰ ਦਿਮਾਗ ਤੋਂ ਕੋਈ ਜਵਾਬ ਨਹੀਂ ਮਿਲਦਾ, ਪਰ ਉਹੀ ਦਿਮਾਗ ਤੁਹਾਨੂੰ ਉਸੇ ਪ੍ਰੇਸ਼ਾਨੀ ਦਾ ਹੱਲ ਦਿੰਦਾ ਹੈ ਜਦੋਂ ਤੁਸੀਂ ਨਾਮ ਸ਼ਬਦ ਦਾ ਜਾਪ ਕਰਦੇ ਹੋ ਤੁਹਾਡੇ ਸੋਚਣ, ਸਮਝਣ ਦੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ, Meditation

ਇਹ ਵੀ ਪੜ੍ਹੋ: ਰੂਹਾਨੀਅਤ: ਸਿਮਰਨ ਨਾਲ ਮਿਲਦੀਆਂ ਹਨ ਢੇਰਾਂ ਖੁਸ਼ੀਆਂ

ਕਿਉਂਕਿ ਨਾਮ ਸ਼ਬਦ ਦੇ ਲਗਾਤਾਰ ਜਾਪ ਨਾਲ ਆਤਮਬਲ ਚਰਮ ਸੀਮਾ ਤੱਕ ਪਹੁੰਚ ਜਾਂਦਾ ਹੈ ਆਤਮਬਲ ਜਦੋਂ ਵਧ ਜਾਂਦਾ ਹੈ ਤਾਂ ਹਾਰੀ ਹੋਈ ਬਾਜ਼ੀ ਵੀ ਲੋਕ ਜਿੱਤ ਜਾਂਦੇ ਹਨ ਅਜਿਹੇ-ਅਜਿਹੇ ਬਿਮਾਰਾਂ ਨੂੰ ਦੇਖਿਆ ਗਿਆ ਹੈ, ਜਿਨ੍ਹਾਂ ’ਤੇ ਦਵਾਈ ਸਿਰਫ 10 ਫੀਸਦੀ ਹੀ ਕੰਮ ਕਰਦੀ ਹੈ ਪਰ ਜਦੋਂ ਉਹ ਨਾਮ ਸ਼ਬਦ ਦੇ ਜਾਪ ਨਾਲ ਆਤਮਬਲ ਹਾਸਲ ਕਰ ਲੈਂਦੇ ਹਨ ਤਾਂ 10 ਦੇ ਨਾਲ ਇੱਕ ਜ਼ੀਰੋ ਲੱਗ ਜਾਂਦੀ ਹੈ, ਭਾਵ ਉਹੀ ਦਵਾਈ 100 ਫੀਸਦੀ ਕੰਮ ਕਰਨ ਲੱਗਦੀ ਹੈ।

ਪ੍ਰਾਣਾਯਾਮ | Meditation

ਹਰ ਚੀਜ਼ ਲਈ ਨਾਮ ਸ਼ਬਦ ਸਭ ਤੋਂ ਕਾਰਗਰ ਹੈ ਪ੍ਰਾਣਾਯਾਮ ਨਾਲ ਸਿਮਰਨ ਨੂੰ ਦਿਮਾਗ ਤੱਕ ਲੈ ਜਾਂਦੇ ਹੋ ਤਾਂ ਉਹ ਸਰੀਰ ’ਚ ਕੋਈ ਬਿਮਾਰੀ ਨਹੀਂ ਛੱਡਦਾ ਜਦੋਂ ਤੁਸੀਂ ਸਵਾਸ ਖਿੱਚਦੇ ਹੋ ਤਾਂ ਖਿਆਲਾਂ ਨਾਲ ਨਾਮ ਸ਼ਬਦ ਦਾ ਜਾਪ ਕਰਦੇ ਜਾਓ ਤੁਹਾਡਾ ਧਿਆਨ ਦੋਵਾਂ ਅੱਖਾਂ ਦੇ ਵਿਚਕਾਰ ਮੱਥੇ ’ਤੇ ਹੋਣਾ ਚਾਹੀਦਾ ਹੈ। ਆਪਣੇ ਸਵਾਸ ਨੂੰ ਅੰਦਰ ਭਰ ਲਓ ਤੇ ਰੋਕ ਕੇ ਰੱਖੋ ਪਹਿਲਾਂ ਕੁਝ ਸੈਕਿੰਡ ਅਜਿਹਾ ਕਰੋ, ਫਿਰ ਸਮੇਂ ਨੂੰ ਵਧਾਉਂਦੇ ਜਾਓ ਜਦੋਂ ਤੁਸੀਂ ਬਿਨਾ ਹਵਾ ਦੇ ਹੁੰਦੇ ਹੋ ਤਾਂ ਪੂਰੀਆਂ ਮਾਸਪੇਸ਼ੀਆਂ ਦਾ ਜ਼ੋਰ ਲੱਗਦਾ ਹੈ, ਪਸੀਨੇ ਨਿੱਕਲਦੇ ਹਨ, ਕਿਉਂਕਿ ਜਦੋਂ ਤੁਹਾਨੂੰ ਸਵਾਸ ਨਹੀਂ ਮਿਲਦਾ ਤਾਂ ਤੁਹਾਡਾ ਸਰੀਰ, ਤੁਹਾਡੀ ਆਤਮਾ ਸਰਗਰਮ ਹੋ ਜਾਂਦੀ ਹੈ, ਜਾਨ ਬਚਾਉਣ ਲਈ ਕਹੀਏ ਜਾਂ ਬਾਡੀ ਨੂੰ ਮੈਂਟੇਨ ਕਰਨ ਲਈ।

  •  ਜਿਵੇਂ-ਜਿਵੇਂ ਤੁਹਾਡਾ ਸਵਾਸ ਰੋਕਣ ਦਾ ਸਟੈਮਿਨਾ ਵਧਦਾ ਹੈ, ਤਿਉਂ-ਤਿਉਂ ਤੁਹਾਡੀ ਸਹਿਣਸ਼ਕਤੀ ਵਧਦੀ ਹੈ
  • ਪ੍ਰਾਣਾਯਾਮ ਨਾਲ ਨਾਮ ਸ਼ਬਦ ’ਚ ਧਿਆਨ ਜ਼ਿਆਦਾ ਲੱਗਦਾ ਹੈ
  •  ਧਿਆਨ ਨਾਲ ਪ੍ਰਾਣਾਯਾਮ ਕਰਨ ਨਾਲ ਤੁਸੀਂ ਆਪਣੇ ਗੁੱਸੇ ’ਤੇ ਕਾਬੂ ਪਾ ਸਕਦੇ ਹੋ ਤੁਹਾਡਾ ਗੱਲ-ਗੱਲ ’ਤੇ ਖਿਝਣਾ ਖਤਮ ਹੁੰਦਾ ਹੈ
  •  ਤੁਹਾਡੇ ਅੰਦਰ ਆਤਮਬਲ ਵਧਦਾ ਹੈ, ਜਿਸ ਨਾਲ ਤੁਸੀਂ ਹਰ ਵਧੀਆ ਖੇਤਰ ’ਚ ਤਰੱਕੀ ਕਰ ਸਕਦੇ ਹੋ
  •  ਲਗਾਤਾਰ ਅਭਿਆਸ ਤੁਹਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ।