ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਮਲਟੀ-ਸਪੈਸ਼ਲਿਟੀ ਓ.ਪੀ.ਡੀ ਦੀ ਸੁਰੂਆਤ

Fortis Hospital Ludhiana
ਅਮਲੋਹ : ਡਾ. ਵਿਸ਼ਵਦੀਪ ਗੋਇਲ 'ਤੇ ਸਪੈਸਲਿਟ ਡਾਕਟਰ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਫੋਰਟਿਸ ਹਸਪਤਾਲ ਲੁਧਿਆਣਾ ਨੇ ਚੰਡੀਗੜ੍ਹ ਹਸਪਤਾਲ ਅਮਲੋਹ ਰੋਡ ਕਾਹਨਪੁਰ ਖੰਨਾ ਵਿਖੇ ਸਥਿਤ ਇੱਕ ਨਵੇਂ ਮਲਟੀ ਸਪੈਸਲਿਟੀ ਆਊਟਪੇਮੈਂਟ ਡਿਪਾਰਟਮੈਂਟ (ਓਪੀਡੀ) ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ਡਾ. ਵਿਸ਼ਵਦੀਪ ਗੋਇਲ, ਫੋਰਟਿਸ ਹਸਪਤਾਲ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਜੋਨਲ ਡਾਇਰੈਕਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। Fortis Hospital Ludhiana

ਉਦਘਾਟਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਓ.ਪੀ.ਡੀ. ਸੈਂਟਰ ਨੂੰ ਸਥਾਪਿਤ ਕਰਨ ਦਾ ਮੁੱਖ ਮੰਤਵ ਅਮਲੋਹ, ਖੰਨਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਾਸੀਆਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਨਵੀਂ ਸਹੂਲਤ ਇੱਕ ਪਹਿਲ ਹੈ ਕਿ ਅਮਲੋਹ, ਖੰਨਾ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਵਧੀਆ ਸਿਹਤ ਸੰਭਾਲ ਲਈ ਲੋਕਾਂ ਦੀ ਪਹੁੰਚ ਵਧੀਆ ਡਾਕਟਰਾਂ ਤੱਕ ਅਸਾਨੀ ਨਾਲ ਹੋ ਸਕੇ।

ਇਹ ਵੀ ਪੜ੍ਹੋ: Haryana News : ਬੀਪੀਐੱਲ ਪਰਿਵਾਰਾਂ ’ਚ ਖੁਸ਼ੀ ਦੀ ਲਹਿਰ, ਰੋਡਵੇਜ ’ਚ ਮੁਫ਼ਤ ਸਫ਼ਰ ਸਬੰਧੀ ਹੋਇਆ ਵੱਡਾ ਐਲਾਨ

Fortis Hospital Ludhiana
ਅਮਲੋਹ : ਡਾ. ਵਿਸ਼ਵਦੀਪ ਗੋਇਲ ‘ਤੇ ਸਪੈਸਲਿਟ ਡਾਕਟਰ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਸਾਡਾ ਮਿਸ਼ਨ ਵਿਸ਼ਵ ਪੱਧਰੀ ਸਿਹਤ ਸੰਭਾਲ ਨੂੰ ਸਾਰੇ ਮਰੀਜ਼ਾਂ ਦੇ ਨੇੜੇ ਲਿਆਉਣਾ ਹੈ ਅਸੀਂ ਇਸ ਵਚਨਬੱਧਤਾ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ ਅਤੇ ਮਰੀਜ਼ ਬਿਨਾਂ ਕੋਈ ਲੰਮਾ ਰਾਸਤਾ ਤਹਿ ਕੀਤੇ ਨੇੜੇ ਦੇ ਓਪੀਡੀ ’ਤੇ ਸੇਵਾਵਾਂ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਓਪੀਡੀ ਵਿੱਚ ਸਰਜੀਕਲ ਗੈਸਟ੍ਰੋਐਂਟਰੋਲੋਜੀ, ਗਾਇਨੀਕੋਲੋਜੀ ਯੂਰੋਲੋਜੀ ਅਤੇ ਓਨਕੇ ਸਰਜਰੀ ਦੇ ਮਾਹਿਰ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਡਾ. ਮੁਦਿਤ ਕੁਮਾਰ ਸਰਜੀਕਲ ਗੈਸਟ੍ਰੋਐਂਟਰਾਲੋਜੀ, ਡਾ. ਸ਼ਿਵਾਨੀ ਗਰਗ ਗਾਇਨੀਕੋਲੋਜਿਸਟ, ਡਾ. ਵਰੁਣ ਮਿੱਤਲ ਯੂਰੋਲੋਜੀ, ਡਾ. ਅਨੀਸ਼ ਭਾਟੀਆ ਓਨਕੋ ਸਰਜਰੀ ਮੌਜੂਦ ਸਨ। Fortis Hospital Ludhiana