ਮੈਂ ਤੁਹਾਨੂੰ ਲਿੰਕ ਭੇਜ ਦਿੱਤਾ ਹੈ, ਤੁਸੀਂ ਇਸ ’ਤੇ ਕਲਿੱਕ ਕਰਕੇ ਬਿਜਲੀ ਦਾ ਬਿੱਲ ਭਰ ਦਿਓ, ਇਹ ਫੋਨ ਕਾਲ ਆਉਣ ਤੋਂ ਬਾਅਦ ਕਲਿੱਕ ਕਰਨ ਵਾਲਾ ਛੇ ਲੱਖ ਰੁਪਏ ਗੁਆ ਬੈਠਦਾ ਹੈ ਇਹ ਘਟਨਾ ਭਾਵੇਂ ਲੁਧਿਆਣਾ ਦੀ ਹੈ ਪਰ ਪੂਰੇ ਦੇਸ਼ ਅੰਦਰ ਅਜਿਹੀਆਂ ਠੱਗੀਆਂ ਦਾ ਬੋਲਬਾਲਾ ਹੈ ਪਤਾ ਨਹੀਂ ਰੋਜ਼ਾਨਾ ਕਿੰਨੇ ਹੀ ਲੋਕਾਂ ਨਾਲ ਨੌਕਰੀ ਦਿਵਾਉਣ ਬਦਲੇ ਠੱਗੀ ਵੱਜ ਰਹੀ ਹੈ। ਕਿੰਨੇ ਲੋਕ ਵਿਦੇਸ਼ ਜਾਣ ਖਾਤਰ ਆਪਣੀ ਜ਼ਮੀਨ -ਜਾਇਦਾਦ ਵੇਚ ਕੇ ਲੱਖਾਂ ਰੁਪਏ ਫਰਜ਼ੀ ਏਜੰਟਾਂ ਨੂੰ ਠਗਾ ਬੈਠਦੇ ਹਨ। ਪਿਛਲੇ ਸਾਲਾਂ ’ਚ ਪੰਜਾਬ ਦੀ ਇੱਕ ਲੋਕ ਸਭਾ ਮੈਂਬਰ ਨੂੰ ਕਿਸੇ ਦਾ ਫੋਨ ਆਇਆ ਐਮਪੀ ਠੱਗਾਂ ਨੂੰ ਨਾ ਸਮਝ ਸਕੀ ਤੇ ਉਸ ਦੇ 23 ਲੱਖ ਰੁਪਏ ਬੈਂਕ ’ਚੋਂ ਸਾਫ ਹੋ ਗਏ ਜ਼ਰੂਰੀ ਹੈ। (Cyber Scams)
ਇਹ ਵੀ ਪੜ੍ਹੋ : ਰੂਸ ’ਚ ਚਾਰ ਭਾਰਤੀ ਮੈਡੀਕਲ ਵਿਦਿਆਰਥੀ ਨਦੀ ’ਚ ਡੁੱਬੇ
ਪੁਲਿਸ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਭਾਵੇਂ ਪੁਲਿਸ ਢਾਂਚੇ ਅੰਦਰ ਸਾਈਬਰ ਠੱਗੀਆਂ ਲਈ ਇੱਕ ਵੱਖਰੀ ਸ਼ਾਖਾ ਬਣ ਗਈ ਹੈ ਪਰ ਸਮੱਸਿਆ ਦੀ ਜੜ੍ਹ ਨੂੰ ਕੱਟਣਾ ਵਧੇਰੇ ਸਸਤਾ, ਸੌਖਾ ਤੇ ਲਾਭਦਾਇਕ ਹੈ। ਸਾਈਬਰ ਠੱਗੀਆਂ ਸਬੰਧੀ ਜਾਗਰੂਕਤਾ ਦਾ ਘੇਰਾ ਪਿੰਡ ਦੀਆਂ ਸੱਥਾਂ ਤੱਕ ਲਿਜਾਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਪਲਸ ਪੋਲੀਓ, ਚੋਣਾਂ ਲਈ ਮਤਦਾਨ ਵਧਾਉਣ ਤੇ ਟੈ੍ਰਫਿਕ ਨਿਯਮਾਂ ਸਬੰਧੀ ਕੈਂਪ ਲਾਏ ਜਾਂਦੇ ਹਨ ਉਸੇ ਤਰਜ਼ ’ਤੇ ਸਾਈਬਰ ਅਪਰਾਧਾਂ ਬਾਰੇ ਠੋਸ ਤੇ ਭਰਪੂਰ ਜਾਣਕਾਰੀ ਸਿੱਧੇ ਤੌਰ ’ਤੇ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਸਾਈਬਰ ਠੱਗੀਆਂ ਦਾ ਜਾਲ ਬਹੁਤ ਮਜ਼ਬੂਤ ਹੈ ਜਿਸ ਨੂੰ ਕੱਟਣ ਲਈ ਜਾਗਰੂਕਤਾ ਹੀ ਇੱਕੋ-ਇੱਕ ਹਥਿਆਰ ਹੈ। (Cyber Scams)