ਇਮਾਨਦਾਰੀ ਦੀ ਮਿਸਾਲ: ਡੇਰਾ ਪ੍ਰੇਮੀ ਨੇ ਖਾਤੇ ’ਚ ਆਏ 3 ਲੱਖ ਤੋਂ ਵੱਧ ਰੁਪਏ ਕੀਤੇ ਵਾਪਸ

Honesty
ਫਾਜ਼ਿਲਕਾ : ਚੈੱਕ ਤੇ ਰੂਪ ਵਿੱਚ ਖਾਤੇ ਆਈ ਰਕਮ ਵਾਪਸ ਕਰਦੇ ਹੋਏ ਡੇਰਾ ਸ਼ਰਧਾਲੂ। ਤਸਵੀਰ : ਰਜਨੀਸ਼ ਰਵੀ

(ਰਜਨੀਸ਼ ਰਵੀ) ਫਾਜ਼ਿਲਕਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦਿਆਂ ਫਾਜ਼ਿਲਕਾ ਨਿਵਾਸੀ ਪ੍ਰੇਮੀ ਪਵਨ ਨਰੂਲਾ ਇੰਸਾਂ ਨੇ ਆਪਣੇ ਬੈਂਕ ਖਾਤੇ ‘ਚ ਗਲਤੀ ਨਾਲ ਜਮ੍ਹਾ ਹੋਏ 3 ਲੱਖ 8 ਹਜ਼ਾਰ ਰੁਪਏ ਉਸ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। Honesty

ਇਹ ਵੀ ਪੜ੍ਹੋ: ‘ਸੱਚ ਕਹੂੰ’ ਦੇ ਏਜੰਸੀ ਹੋਲਡਰ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ 

ਫਾਜ਼ਿਲਕਾ : ਚੈੱਕ ਤੇ ਰੂਪ ਵਿੱਚ ਖਾਤੇ ਆਈ ਰਕਮ ਵਾਪਸ ਕਰਦੇ ਹੋਏ ਡੇਰਾ ਸ਼ਰਧਾਲੂ। ਤਸਵੀਰ : ਰਜਨੀਸ਼ ਰਵੀ

ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਰਹਿਣ ਵਾਲੇ ਪ੍ਰੇਮੀ ਪਵਨ ਇੰਸਾਂ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਖਾਤੇ ‘ਚ 03 ਲੱਖ 8 ਹਜ਼ਾਰ ਰੁਪਏ ਆਏ ਸਨ। ਅੱਜ ਸਵੇਰੇ ਜਦੋਂ ਉਸ ਨੂੰ ਪਿੰਡ ਖਿਓ ਵਾਲੀ ਢਾਬ ਦੇ ਰਾਜ ਕੁਮਾਰ ਦਾ ਫੋਨ ਆਇਆ ਅਤੇ ਦੱਸਿਆ ਕਿ ਬੈਂਕ ਵਾਲਿਆਂ ਦੀ ਗਲਤੀ ਕਾਰਨ ਉਸ ਦੇ ਖਾਤੇ ’ਚ 03 ਲੱਖ 08 ਹਜ਼ਾਰ ਰੁਪਏ ਆ ਗਏ ਹਨ ਤਾਂ ਪ੍ਰੇਮੀ ਪਵਨ ਇੰਸਾਂ ਨੇ ਉਸ ਕੋਲੋਂ ਪੁੱਛ-ਪੜਤਾਲ ਕੀਤੀ। ਫਾਜ਼ਿਲਕਾ ਦੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿੱਚ ਇਸ ਦੇ ਅਸਲ ਮਾਲਕ ਨੂੰ ਪੈਸੇ ਚੈੱਕ ਦੇ ਰੂਪ ਵਿੱਚ ਵਾਪਸ ਕਰ ਦਿੱਤੇ। ਇਸ ਮੌਕੇ ਫਾਜ਼ਿਲਕਾ ਦੇ ਬਲਾਕ ਸੇਵਾਦਾਰ ਪ੍ਰੇਮੀ ਅਸ਼ੋਕ ਇੰਸਾਂ ਵੀ ਹਾਜ਼ਰ ਸਨ। ਰਾਜ ਕੁਮਾਰ ਨੇ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਡੇਰਾ ਸ਼ਰਧਾਲੂ ਦੀ ਇਮਾਨਦਾਰੀ ਸ਼ਲਾਘਾ ਕੀਤੀ। Honesty