ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਅਮਰਿੰਦਰ ਸਿੰਘ ...

    ਅਮਰਿੰਦਰ ਸਿੰਘ ਨੇ ਅਫਵਾਹਾਂ ਨੂੰ ਨਕਾਰਿਆ, ਦੱਸਿਆ ਖੁਦ ਨੂੰ ਸਿਹਤਮੰਦ

    Captain Amarinder Singh

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਅਫਵਾਵਾਂ ਫੈਲ ਰਹੀਆਂ ਹਨ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਜਦੋਂ ਕਿ ਨਹੀਂ ਇਨਾ ਅਫਵਾਹਾਂ ਦੇ ਜਿਆਦਾ ਫੈਲਣ ਤੋਂ ਬਾਅਦ ਖੁਦ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਣਕਾਰੀ ਸਾਹਮਣੇ ਆਉਂਦੇ ਹੋਏ ਆਪਣੀ ਸਿਹਤ ਬਾਰੇ ਨਾ ਸਿਰਫ ਜਾਣਕਾਰੀ ਦਿੱਤੀ ਸਗੋਂ ਸਾਰੀਆਂ ਅਫਵਾਹਾਂ ਨੂੰ ਵੀ ਨਕਾਰ ਦਿੱਤਾ।

    ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਹ ਅਫਵਾਹਾਂ ਵਿੱਚ ਕੋਈ ਵੀ ਦਮ ਨਹੀਂ ਹੈ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਉਹ ਪਿਛਲੇ ਕੁਝ ਸਮੇਂ ਤੋਂ ਪੇਟ ਦੀ ਇੱਕ ਬਿਮਾਰੀ ਤੋਂ ਜੂਝ ਰਹੇ ਹਨ ਜਿਹੜੇ ਕਿ ਹੁਣ ਕਾਫੀ ਜਿਆਦਾ ਠੀਕ ਹੈ ਅਤੇ ਪਹਿਲੇ ਨਾਲੋਂ ਉਹਨਾਂ ਨੂੰ ਕਾਫੀ ਜਿਆਦਾ ਫਰਕ ਹੈ।

    Also Read : Rain: ਹਲਕੀ ਬੂੰਦਾਬਾਂਦੀ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

    ਇੱਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਚਲ ਰਹੀ ਹੈ। ਜਿਸ ਕਾਰਨ ਹੀ ਉਹ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਵੀ ਸ਼ਾਮਿਲ ਨਹੀਂ ਹੋ ਸਕੇ ਸਨ। ਇਸੇ ਦੌਰਾਨ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਅਫਵਾਹ ਫੈਲ ਗਈ ਕਿ ਉਹਨਾਂ ਦੀ ਤਬੀਅਤ ਖਰਾਬ ਹੋਣ ਦੇ ਚਲਦੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਦੇ ਫੈਲਣ ਤੋਂ ਤੁਰੰਤ ਬਾਅਦ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਕੋਲ ਫੋਨ ਘੁੰਮਣੇ ਸ਼ੁਰੂ ਹੋ ਗਏ। ਜਿਸ ਨੂੰ ਦੇਖਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਖੁਦ ਸੋਸ਼ਲ ਮੀਡੀਆ ਤੇ ਆ ਕੇ ਇਨ੍ਹਾਂ ਅਫਵਾਹਾਂ ਨੂੰ ਨਕਾਰਦੇ ਹੋਏ ਆਪਣੀ ਸਿਹਤ ਦਾ ਹਾਲ ਚਾਲ ਦੱਸਿਆ ਹੈ।

    LEAVE A REPLY

    Please enter your comment!
    Please enter your name here