Exit Poll Result 2024: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਅੱਜ ਨੇਪਰੇ ਚੜ੍ਹ ਗਈਆਂ। ਸਾਰੀਆਂ ਸੀਟਾ ਲਈ ਵੋਟਾਂ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਪਈਆਂ। ਦੇਸ਼ ’ਚ ਭਿਆਨਕ ਗਰਮੀ ਦੇ ਬਾਵਜ਼ੂਦ ਵੋਟਰਾਂ ਦਾ ਉਤਸ਼ਾਹ ਦੇਖਣ ਯੋਗ ਸੀ। ਇੱਕਾ ਦੁੱਕਾ ਨੂੰ ਛੱਡ ਕੇ ਸਾਰੇ ਹੀ ਬੂਥਾਂ ’ਤੇ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਉੱਥੇ ਹੀ ਵੋਟਾਂ ਖਤਮ ਹੋਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਹੁਣ ਐਗਜਿਟ ਪੋਲ ’ਤੇ ਹਨ।
ਵੋਟਿੰਗ ਖ਼ਤਮ ਹੁੰਦੇ ਹੀ ਹਰਿਆਣਾ ਦੀਆਂ ਸਾਰੀਆਂ ਸੀਟਾਂ ਦਾ ਸਟੀਕ ਅਨੁਮਾਨ ਸਾਹਮਣੇ ਆਇਆ ਹੈ। ਹਰਿਆਣਾਂ ਲੋਕ ਸਭਾ ਚੋਣਾਂ ਦੇ ਸਰਵੇ ਏਜੰਸੀ ਚਾਣਕਿਆ ਨੇ ਆਪਣਾ ਅਨੁਮਾਨ ਪੇਸ਼ ਕੀਤਾ ਹੈ। ਇਸ ’ਚ ਕਿਹਾ ਹੈ ਕਿ ਹਰਿਆਣਾ ’ਚ ਭਾਜਪਾ ਨੂੰ ਸੂਬਾ ਪੰਧਰ ’ਤੇ ਭਾਰੀ ਸੱਤਾ ਵਿਰੋਧੀ ਲਹਿਰ ਦਾ ਸਾਮਹਣਾ ਕਰਨਾ ਪੈ ਰਿਹਾ ਹੈ, ਪਰ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਇੱਥੇ ਕਾਫ਼ੀ ਹਰਮਨ ਪਿਆਰੇ ਵੀ ਹਨ। ਇਨ੍ਹਾਂ ਚੋਣਾਂ ’ਚ ਨਵੇਂ ਸਮੀਕਰਨ ਬਣੇ ਹਨ। ਅਜਿਹੇ ’ਚ ਚੋਣ ਨਤੀਜਿਆਂ ’ਚ ਇੰਡੀਆ ਗਠਜੋੜ ਨੂੰ 4 ਤੋਂ 4 ਅਤੇ ਭਾਜਪਾ ਨੂੰ 6-7 ਸੀਟਾਂ ਮਿਲ ਸਕਦੀਆਂ ਹਨ।
ਕਿਸ ਨੂੰ ਕਿੰਨੀਆਂ ਸੀਟਾਂ | Exit Poll Result 2024
ਭਾਜਪਾ 6-7
ਕਾਂਗਰਸ 3-4
ਜੇਜੇਪੀ 0
ਆਈਐਨਐਲਡੀ 0
ਕੇਰਲ (ਏਬੀਪੀ ਨਿਊਜ਼)
ਯੂਪੀਐੱਫ਼ 17-19
ਐੱਲਡੀਐੱਫ਼ 0
ਐੱਨਡੀਏ 1-3
ਹੋਰ 0
ਹਰਿਆਣਾ ਲੋਕ ਸਭਾ
ਰਿਪਬਲਿਕ ਨਿਊਜ ਦੇ ਮੈਟਰਾਈਜ ਐਗਜਿਟ ਪੋਲ ਅਨੁਸਾਰ ਐੱਨਡੀਏ ਨੂੰ ਸੱਤ ਤੋਂ ਨੌ ਸੀਟਾਂ ਮਿਲ ਰਹੀਆਂ ਹਨ ਜਦੋਂਕਿ ਇੰਡੀਆ ਗਠਜੋੜ ਨੂੰ ਇੱਕ ਤੋਂ ਤਿੰਨ ਸੀਟਾਂ ਮਿਲ ਰਹੀਆਂ ਹਨ।
ਸਕੂਲ ਆਫ਼ ਪਾਲਿਟਿਕਸ ਦੇ ਸਰਵੇ ਮੁਤਾਬਿਕ ਐੱਨਡੀਏ ਨੂੰ 49.30 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ। ਇੰਡੀਆ ਗਠਜੋੜ ਨੂੰ 38.40 ਫ਼ੀਸਦੀ ਵੋਟਾਂ ਸ਼ੇਅਰ ਅਤੇ ਹੋਰ ਨੂੰ 12.30 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ।
ਚੇਤਾਵਨੀ : ਇਹ ਅਕੰੜੇ ਵੱਖ ਵੱਖ ਅਖ਼ਬਾਰਾਂ ਤੇ ਚੈਨਲਾਂ ਦੇ ਐਗਜਿਟ ਪੋਲ ਤੋਂ ਲਏ ਗਏ ਹਨ। ਸੱਚ ਕਹੂੰ ਮਹਾਂਪੋਲ ਨੂੂੰ ਸਿਰਫ਼ ਦਰਸਾਉਂਦਾ ਹੈ। ਇਹ ਅੰਕੜੇ ਸੱਚ ਕਹੂੰ ਨੇ ਇਕੱਠੇ ਨਹੀਂ ਕੀਤੇ।