Rain: ਹਲਕੀ ਬੂੰਦਾਬਾਂਦੀ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Rain
ਸਰਸਾ। ਬਾਅਦ ਦੁਪਹਿਰ ਸ਼ਹਿਰ 'ਚ ਪਏ ਮੀਂਹ ਦੌਰਾਨ ਮਸਤੀ ਕਰਦੇ ਹੋਏ ਬੱਚੇ। ਤਸਵੀਰ: ਸਰਵੇਸ਼ ਕੁਮਾਰ

ਗੁਰੂਗ੍ਰਾਮ/ਸਰਸਾ (ਸੱਚ ਕਹੂੰ ਨਿਊਜ਼)। ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਹਰਿਆਣਾ ਦੇ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਸ਼ (Rain) ਤੇ ਬੂੰਦਾਬਾਂਦੀ ਨਾਲ ਕੁਝ ਰਾਹਤ ਮਿਲੀ ਹੈ। ਗੁਰੂਗ੍ਰਾਮ ’ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ। ਕਦੇ ਕਦੇ ਧੁੱਪ ਨਿੱਕਲਦੀ ਸੀ। ਇਸੇ ਤਰ੍ਹਾਂ ਹਰਿਆਣਾ ਦੇ ਸਰਸਾ ’ਚ ਪੂਰੀ ਦੁਪਹਿਰ ਗਰਮ ਰਹੀ ਤੇ ਬਾਅਦ ਦੁਪਹਿਰ ਲਗਭਗ 3:00 ਵਜੇ ਤੇਜ਼ ਹਵਾਵਾਂ ਚੱਲੀਆਂ ਤੇ ਉਸ ਤੋਂ ਬਾਅਦ ਹਲਕਾ ਮੀਂਹ ਪਿਆ। ਇਸ ਮੀਂਹ ਨੇ ਭੱਠ ਵਾਂਗ ਤਪ ਰਹੇ ਸਰਸਾ ਤੇ ਗੁਰੂਗ੍ਰਾਮ ਨੂੰ ਕੁਝ ਰਾਹਤ ਦਿੱਤੀ ਹੈ।

ਥੋੜ੍ਹੀ ਜਿਹੀ ਬੂੰਦਾਬਾਂਦੀ ਨਾਲ ਮੌਸਮ ਸੁਹਾਵਣਾ ਹੋ ਗਿਆ। ਇਸ ਸਮੇਂ ਧਰਤੀ ਦਾ ਤਪਦਾ ਸੀਨਾ ਭਾਰੀ ਮੀਂਹ ਦੀ ਉਡੀਕ ਕਰ ਰਿਹਾ ਹੈ। ਸਰਸਾ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ’ਚ ਸਭ ਤੋਂ ਗਰਮ ਸ਼ਹਿਰ ਰਿਹਾ ਹੈ। ਹੁਣ ਬਦਲਦੇ ਮੌਸਮ ਦੌਰਾਨ ਅਗਲੇ ਕੁਝ ਦਿਨ ਰਾਹਤ ਰਹਿਣ ਦੀ ਉਮੀਦ ਹੈ।

Also Read : Lok Sabha Elections 2024: ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ… 5 ਵਜੇ ਤੱਕ 55.20% ਵੋਟਿੰਗ