ਸਭ ਤੋਂ ਜ਼ਿਆਦਾ ਅਮਰਗੜ੍ਹ ’ਚ ਹੋਈ ਵੋਟਿੰਗ | Fatehgarh Sahib Lok Sabha Election LIVE
- 5 ਪਿੰਡਾਂ ’ਚ ਚੋਣਾਂ ਦਾ ਬਾਈਕਾਟ
ਫਤਿਹਗੜ੍ਹ ਸਾਹਿਬ (ਅਮਿਤ ਸ਼ਰਮਾ)। ਪੰਜਾਬ ਦੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ’ਤੇ ਲਗਾਤਾਰ ਵੋਟਿੰਗ ਚੱਲ ਰਹੀ ਹੈ। 3 ਵਜੇ ਦੀ ਰਿਪੋਰਟ ਮੁਤਾਬਕ 45.55 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਜ਼ਿਆਦਾ ਅਮਰਗੜ੍ਹ ਵਿਧਾਨ ਸਭਾ ’ਚ 26.98 ਫੀਸਦੀ ਵੋਟਾਂ ਪਈਆਂ ਹਨ। ਜਦਕਿ ਸਭ ਤੋਂ ਘੱਟ ਰਾਏਕੋਟ ’ਚ ਵੋਟਿੰਗ ਹੋਈ ਹੈ। ਇਸ ਸੀਟ ’ਤੇ ਕੁਲ 15 ਲੱਖ 50 ਹਜ਼ਾਰ 734 ਵੋਟਰ ਹਨ। ਇਸ ਸੀਟ ’ਤੇ ਮੁਕਾਬਲਾ ਕਾਂਗਰਸ ਉਮੀਦਵਾਰ ਸਾਂਸਰ ਡਾਕਟਰ ਅਮਰ ਸਿੰਘ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ, ਭਾਜਪਾ ਦੇ ਗੇਜਾ ਰਾਮ ਵਾਲਮੀਕੀ ਤੇ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ ਹਨ। ਇਸ ਸੀਟ ’ਤੇ ਕੁਲ 14 ਉਮੀਦਵਾਰ ਮੈਦਾਨ ’ਤੇ ਹਨ। ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ’ਚ ਵੱਖ ਵੱਖ ਹਲਕਿਆਂ ’ਚ ਹੁਣ ਤੱਕ 25.5 ਫੀਸਦੀ ਵੋਟ ਪੋਲ ਕੀਤੀ ਗਈ ਹੈ। (Fatehgarh Sahib Lok Sabha Election LIVE)
ਫਤਹਿਗੜ੍ਹ ਸਾਹਿਬ ਦੇ ਅਧੀਨ ਕਰੀਬ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਅੱਜ ਹੀ ਰਹੀ ਵੋਟਿੰਗ ਵਿੱਚ ਅੱਤ ਦੀ ਗਰਮੀ ਦੇ ਬਾਵਜੂਦ ਲੋਕਾਂ ’ਚ ਵੋਟਾਂ ਪ੍ਰਤੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਭਾਵੇਂ ਕੋਈ ਪਹਿਲੀ ਵਾਰ ਵੋਟ ਕਰਨ ਆ ਰਿਹਾ ਭਾਵੇਂ ਕੋਈ ਸੀਨੀਅਰ ਸਿਟੀਜਨ ਹੈ ਵੋਟ ਪਾਉਣ ਦੇ ਪ੍ਰਤੀ ਅਲਗ ਹੀ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਓਥੇ ਪ੍ਰਸ਼ਾਸਨ ਵੱਲੋਂ ਗਰਮੀ ਦੀ ਰੁੱਤ ਨੂੰ ਵੇਖਦੇ ਹੋਏ ਪੋਲਿੰਗ ਬੂਥਾਂ ਤੇ ਹਰ ਤਰਾਂ ਦੇ ਇੰਤਜਾਮ ਕੀਤੇ ਗਏ ਹਨ। ਜਿਵੇਂ ਕਿ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ, ਨੌਜਵਾਨਾਂ ’ਚ ਹੋਰ ਉਤਸ਼ਾਹ ਦੇ ਲਈ ਸੈਲਫੀ ਪੁਆਇੰਟ, ਪਹਿਲੀ ਵਾਰ ਵੋਟਿੰਗ ਕਰਨ ਆਏ ਨੌਜਵਾਨਾਂ ਨੂੰ ਸਨਮਾਨ ਪੱਤਰ ਦੇ ਨਾਲ ਵਾਤਵਾਰਨ ਦੀ ਸੰਭਾਲ ਲਈ ਵੱਖ-ਵੱਖ ਤਰ੍ਹਾਂ ਦੇ ਰੁੱਖ ਵੀ ਵੰਡੇ ਜਾ ਰਹੇ ਹਨ। ਇਸ ਦੇ ਨਾਲ ਬਜੁਰਗਾਂ ਦੇ ਲਈ ਵ੍ਹੀਲ ਚੇਅਰ, ਉਨ੍ਹਾ ਦੇ ਬੈਠਣ ਦੇ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ। (Fatehgarh Sahib Lok Sabha Election LIVE)