ਅੰਬਾਲਾ (ਸੱਚ ਕਹੂੰ ਨਿਊਜ਼)। ਐਂਟੀ ਟੇੈਰੀਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖ਼ਤ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਸ ਫੈਸਲੇ ਦਾ ਸਵਾਗਤ ਕੀਤਾ, ਜਿਸ ’ਚ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦੋਸ਼ ਮੁਕਤ ਕਰਕੇ ਬਰੀ ਕਰ ਦਿੱਤਾ। ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਭਾਵੇਂ ਫੈਸਲੇ ’ਚ ਦੇਰੀ ਹੈ ਪਰ ਹਾਈਕੋਰਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦਿਆਂ ਇਹ ਸਾਬਿਤ ਕੀਤਾ ਕਿ ਸੱਚਾਈ ਪਰੇਸ਼ਾਨ ਹੋ ਸਕਦੀ ਹੈ ਪਰ ਹਾਰ ਨਹੀਂ ਸਕਦੀ। (Ram Rahim)
ਐਂਟੀ ਟੈਰਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖ਼ਤ ਦੇ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਉਹ ਡੇਰੇ ਨਾਲ ਜੁੜੇ ਨਹੀਂ ਹਨ ਪਰ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਪੂਜਨੀਕ ਗੁਰੂ ‘ਤੇ ਜੋ ਵੀ ਦੋਸ਼ ਲੱਗੇ ਹਨ, ਉਹ ਸਾਰੇ ਬੇਬੁਨਿਆਦ ਤੇ ਝੂਠੇ ਹਨ ਅਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਨੇ ਪੂਜਨੀਕ ਗੁਰੂ ਜੀ ਨੂੰ ਰਣਜੀਤ ਕਤਲ ਮਾਮਲੇ ’ਚ ਬਰੀ ਕਰਕੇ ਉਨ੍ਹਾਂ ਦੀ ਗੱਲ ’ਤੇ ਮੋਹਰ ਲਗਾ ਦਿੱਤੀ ਹੈ। ਸ਼ਾਂਡਿਲਿਆ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਵੇਸ਼ਵਾਵਾਂ ਲਡ਼ਕੀਆਂ ਨੂੰ ਬੇਟੀ ਬਣਾ ਕੇ ਉਨ੍ਹਾਂ ਦੇ ਵਿਆਹ ਕਰਵਾ ਰਹੇ ਹਨ ਅਤੇ ਫੌਜ ਲਈ ਲੱਖਾਂ ਯੂਨਿਟ ਖੂਨਦਾਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ: High Court: ਸੱਚ ਦੀ ਹੋਈ ਜਿੱਤ, ਪੂਜਨੀਕ ਗੁਰੂ ਜੀ ਬੇਦਾਗ, ਹਾਈਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਰਣਜੀਤ ਕਤਲ ਕੇਸ ਨੂੰ ਕੀਤਾ ਖਾਰਜ
30 ਸਾਲਾਂ ਤੋਂ ਵੱਧ ਗੰਦਗੀ ਨੂੰ ਖਤਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ, ਸਕੂਲ, ਕਾਲਜ ਬਣਾ ਕੇ ਬੇਟੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਡੇਰੇ ਵੱਲੋਂ ਬੇਟੀਆਂ ਨੂੰ ਕੌਮਾਂਤਰੀ ਖਿਡਾਰਨ ਬਣਾਇਆ ਜਾ ਰਿਹਾ ਹੈ। ਕਦੇ ਕਿਤੇ ਵੀ ਕੋਈ ਆਫਤ ਆ ਜਾਵੇ, ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂ ਖਡ਼ੇ ਹੋ ਜਾਂਦੇ ਹਨ ਅਤੇ ਪੂਜਨੀਕ ਗੁਰੂ ਜੀ ਨਸ਼ਿਆਂ ਤੋਂ ਲੋਕਾਂ ਨੂੰ ਦੂਰ ਕਰ ਰਹੇ ਹਨ। ਅਜਿਹੇ ਸੰਤ ਦੇ ਖਿਲਾਫ ਸਾਜਿਸ਼ ਘਡ਼ਨ ਵਾਲਿਆਂ ਖਿਲ਼ਾਫ ਵੀ ਕਾਰਵਾਈ ਹੋਣੀ ਚਾਹੀਦਾ ਹੈ। ਵੀਰੇਸ਼ ਸ਼ਾਂਡਿਲਿਆ ਨੇ ਪੂਜਨੀਕ ਗੁਰੂ ਜੀ ਅਤੇ ਡੇਰੇ ਦੇ ਕਰੋਡ਼ਾਂ ਸ਼ਰਧਾਲੂਆਂ ਨੂੰ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਵਧਾਈ ਦਿੱਤੀ ਅਤੇ ਹਾਈਕੋਰਟ ਵੱਲੋਂ ਇਤਿਹਾਸਕ ਫੈਸਲਾ ਦੇਣ ’ਤੇ ਧੰਨਵਾਦ ਕੀਤਾ।