(ਵਿੱਕੀ ਕੁਮਾਰ) ਮੋਗਾ। ਅੱਜ ਦੇ ਸਵਾਰਥੀ ਯੁੱਗ ਵਿਚ ਜਿਥੇ ਕੋਈ ਜਿਉਂਦੇ ਜੀਅ ਆਪਣੇ ਸਰੀਰ ਦਾ ਇਕ ਵਾਲ ਵੀ ਨਹੀਂ ਦਿੰਦਾ, ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਦਿਨ-ਰਾਤ ਇਕ ਕਰਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਮੋਗਾ ਦੇ ਮਾਤਾ ਜਸਪਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। Body Donation
ਇਹ ਵੀ ਪੜ੍ਹੋ: ਦੇਹਾਂਤ ਉਪਰੰਤ ਵੀ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਅਮਰਜੀਤ ਸਿੰਘ ਇੰਸਾਂ
ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਜਸਪਾਲ ਕੌਰ ਇੰਸਾਂ, 62 ਸਾਲ ਵਾਸੀ ਪ੍ਰੀਤ ਨਗਰ ਮੋਗਾ, ਅਚਾਨਕ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਰੁਖਸਤ ਹੋ ਗਏ। ਜਿਸ ਮਗਰੋਂ ਉਹਨਾਂ ਦੇ ਪੁੱਤਰਾਂ ਗੁਰਪ੍ਰੀਤ ਸਿੰਘ ਇੰਸਾਂ ਅਤੇ ਰਮਨਦੀਪ ਸਿੰਘ ਇੰਸਾਂ ਨੇ ਬਲਾਕ ਦੇ ਜਿੰਮੇਵਾਰ ਨਾਲ ਤਾਲਮੇਲ ਕੀਤਾ। ਜਿਸ ਉਪਰੰਤ ਬਲਾਕ ਮੋਗਾ ਦੇ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਅਤੇ ਜਸਪਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਤੀਰਥਾਨਕਰ ਮਹਾਂਵੀਰ ਯੂਨੀਵਰਸਿਟੀ, ਦਿੱਲੀ ਰੋਡ ਨੈਸ਼ਨਲ ਹਾਈਵੇ 24, ਬਗਦਪੁਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ। Body Donation
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਬਲਦੇਵ ਸਿੰਘ ਸਾਬਕਾ ਨਾਇਬ ਤਹਿਸੀਲਦਾਰ ਅਤੇ ਲੈਕਚਰਾਰ ਬਲਵਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰੀਰਦਾਨ ਕਰਨਾ ਮੈਡੀਕਲ ਖੇਤਰ ਵਿਚ ਬਹੁਤ ਵੱਡੀ ਸੇਵਾ ਹੈ। ਉਹਨਾਂ ਅੱਗੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਮੈਡੀਕਲ ਕਾਲਜਾਂ ਨੂੰ ਲਗਾਤਾਰ ਮ੍ਰਿਤਕ ਦੇਹਾਂ ਦੇ ਰਹੇ ਹਨ। ਜਿਸ ਨਾਲ ਬਿਮਾਰੀਆਂ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਉਹਨਾਂ ਬਿਮਾਰੀਆਂ ਦੇ ਸੰਭਵ ਇਲਾਜਾਂ ਦਾ ਵੀ ਪਤਾ ਲੱਗੇਗਾ। ਉਹਨਾਂ ਕਿਹਾ ਕਿ ਅਸੀਂ ਸਰੀਰਦਾਨ ਕਰਨ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਅਤੇ ਇਹਨਾਂ ਸੇਵਾਦਾਰਾਂ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ।
ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ (Body Donation)
ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਮਾਤਾ ਜਸਪਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਧੀਆਂ ਮਨਦੀਪ ਕੌਰ ਇੰਸਾਂ, ਜਗਜੀਤ ਕੌਰ ਇੰਸਾਂ, ਕਿਰਨਦੀਪ ਕੌਰ ਇੰਸਾਂ ਨੇ ਐਬੂਲੈਂਸ ਤੱਕ ਅਰਥੀ ਨੂੰ ਮੋਢਾ ਦਿੱਤਾ। ਮਾਤਾ ਜਸਪਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਮਬੂਲੈਂਸ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਅਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਗਾ ਕੇ ਫ਼ੁੱਲਾਂ ਦੀ ਵਰਖਾ ਕੀਤੀ, ਜਿਸਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ।
ਇਸ ਮੌਕੇ ਜਗਰੂਪ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਛਿੰਦਰਪਾਲ ਸਿੰਘ, ਪਰਮਜੀਤ ਕੌਰ ਇੰਸਾਂ, ਗੁਰਨੇਟ ਕੌਰ ਇੰਸਾਂ, ਸੰਤੋਖ ਕੌਰ, ਮਲਕੀਤ ਸਿੰਘ, ਗੁਰਬਚਨ ਸਿੰਘ ਇੰਸਾਂ, ਰਾਮ ਇੰਸਾਂ 85 ਮੈਂਬਰ, ਪ੍ਰੇਮ ਇੰਸਾਂ ਤੇ ਲਛਮਣ ਸਿੰਘ ਇੰਸਾਂ ਪ੍ਰੇਮੀ ਸੇਵਕ, ਭਗਵਾਨ ਦਾਸ, ਪ੍ਰੀਤ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਸੰਦੀਪ ਇੰਸਾਂ, ਅਰੁਣ ਇੰਸਾਂ, ਕੁਲਵਿੰਦਰ ਸਿੰਘ ਇੰਸਾਂ ਇਹ ਸਾਰੇ 15 ਮੈਂਬਰ, ਰਣਜੀਤ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ ਨਾਹਲ, ਸੰਧੂਰਾ ਸਿੰਘ, ਬਲਰਾਮ ਸਿੰਘ 15 ਮੈਂਬਰ, ਜਗਸੀਰ ਸਿੰਘ 15 ਮੈਂਬਰ, ਡਾ ਕੁਲਵੰਤ ਸਿੰਘ, ਆਸ਼ਾ ਇੰਸਾਂ, ਕਵਿਤਾ ਇੰਸਾਂ, ਸੁਖਜਿੰਦਰ ਕੌਰ ਇੰਸਾਂ ਇਹ ਭੈਣਾਂ 85 ਮੈਂਬਰ, ਜਸਵੀਰ ਇੰਸਾਂ, ਸਾਬਕਾ ਹਵਲਦਾਰ ਸੇਵਕ ਸਿੰਘ (ਰੀਡਰ ਕਪਤਾਨ ਪੁਲਿਸ ਸਥਾਨਕ ਮੋਗਾ), ਗੁਰਾ ਸਿੰਘ ਸਾਬਕਾ ਐੱਸ ਆਈ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਅਤੇ ਸਾਧ-ਸੰਗਤ ਹਾਜ਼ਰ ਸੀ।