ਸਾਧ-ਸੰਗਤ ਨੇ ਦੁਨੀਆਂ ਭਰ ’ਚ ਧੂੰਮ-ਧਾਮ ਨਾਲ ਮਨਾਇਆ ਪਵਿੱਤਰ ਐੱਮਅਐੱਸਜੀ ਸਤਿਸੰਗ ਭੰਡਾਰਾ | MSG Bhandara
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। 47.7 ਡਿਗਰੀ ਸੈਲਸੀਅਸ ’ਤੇ ਪਹੁੰਚੇ ਪਾਰੇ ਤੇ ਭਿਆਨਕ ਲੂ ਦਰਮਿਆਨ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼-ਦੁਨੀਆਂ ’ਚ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਧੂੰਮ-ਧਾਮ ਨਾਲ ਮਨਾਇਆ। ਭਿਆਨਕ ਗਰਮੀ ਦੇ ਬਾਵਜ਼ੂਦ ਪਵਿੱਤਰ ਭੰਡਾਰੇ ’ਚ ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਰਾਮ-ਨਾਮ ਦੀ ਰੂਹਾਨੀ, ਆਤਮਿਕ ਠੰਢਕ ਪ੍ਰਾਪਤ ਕੀਤੀ। (MSG Bhandara)
ਇਸ ਮੌਕੇ ’ਤੇ ਵਿਸ਼ਾਲ ਪੰਡਾਲ ਤੇ ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਸਾਧ-ਸੰਗਤ ਹੀ ਸਾਧ-ਸੰਗਤ ਨਜ਼ਰ ਆ ਰਹੀ ਸੀ। ਪਵਿੱਤਰ ਭੰਡਾਰੇ ਦੀ ਸਮਾਪਤੀ ਤੱਕ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੁਆਰਾ ਕੀਤੇ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ 76 ਜ਼ਰੂਰਤਮੰਦ ਬੱਚਿਆਂ ਨੂੰ ਮੌਸਮ ਦੇ ਅਨੁਸਾਰ ਕੱਪੜੇ ਵੰਡੇ ਗਏ। (MSG Bhandara)
ਜ਼ਿਕਰਯੋਗ ਹੈ ਕਿ 29 ਅਪਰੈਲ 1948 ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰ ਕੇ ਡੇਰੇ ’ਚ ਪਹਿਲਾ ਸਤਿਸੰਗ ਮਈ ਮਹੀਨੇ ’ਚ ਫਰਮਾਇਆ ਸੀ, ਇਸ ਲਈ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਸਾਧ-ਸੰਗਤ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਮਹੀਨੇ ਦੇ ਰੂਪ ’ਚ ਮਨਾਉਂਦੀ ਹੈ।
ਸੰਤਾਂ ਦਾ ਮਕਸਦ ਹਰ ਇਨਸਾਨ ਨੂੰ ਖੁਸ਼ੀਆਂ ਮਿਲਣ : ਪੂਜਨੀਕ ਗੁਰੂ ਜੀ
ਪਵਿੱਤਰ ਭੰਡਾਰੇ ਦੇ ਸ਼ੁੱਭ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਫ਼ਕੀਰ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਦੁਆ ਕਰਦੇ ਰਹਿੰਦੇ ਹਨ, ਅਰਦਾਸ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਮਕਸਦ ਸਿਰਫ ਇੱਕ ਹੀ ਹੁੰਦਾ ਹੈ ਕਿ ਹਰ ਜੀਵ ਸੁੱਖ-ਸ਼ਾਂਤੀ ਹਾਸਲ ਕਰੇ। ਹਰ ਇਨਸਾਨ ਨੂੰ ਖੁਸ਼ੀਆਂ ਮਿਲਣ, ਜਿਸ ਦੇ ਲਈ ਉਹ ਦੁਆਵਾਂ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਪਰ ਉਹ ਸਿਰਫ ਜਾਇਜ਼ ਮੰਗ ਹੋਣੀ ਚਾਹੀਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਜਾਇਜ਼ ਮੰਗ ਨਾ ਤਾਂ ਕਦੇ ਪੂਰੀ ਹੁੰਦੀ ਹੈ ਅਤੇ ਨਾ ਉਸਦੇ ਲਈ ਕਦੇ ਸੰਤ-ਫ਼ਕੀਰ ਦੁਆ ਕਰਦੇ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਇਨਸਾਨ ਸਤਿਸੰਗ ਲਗਾਤਾਰ ਸੁਣਦਾ ਹੈ ਤਾਂ ਇਹ ਹੋ ਨਹੀਂ ਸਕਦਾ ਕਿ ਉਸ ਨੂੰ ਇਹ ਪਤਾ ਨਾ ਚੱਲੇ ਕਿ ਉਸਦੇ ਲਈ ਸਹੀ ਮੰਗ ਕਿਹੜੀ ਹੈ ਅਤੇ ਗਲਤ ਮੰਗ ਕਿਹੜੀ ਹੈ। ਸਹੀ ਮੰਗ ਉਹ ਹੁੰਦੀ ਹੈ ਜਿਸ ਨਾਲ ਪਰਿਵਾਰ ਦਾ ਭਲਾ ਹੋਵੇ, ਸਮਾਜ ਦਾ ਭਲਾ ਹੋਵੇ, ਦੇਸ਼ ਅਤੇ ਸੰਸਾਰ ਦਾ ਭਲਾ ਹੋਵੇ। ਸਹੀ ਮੰਗ ਉਹ ਵੀ ਹੁੰਦੀ ਹੈ ਜਿਸ ਨਾਲ ਸਰੀਰ ਦਾ ਭਲਾ ਹੋਵੇ, ਆਤਮਾ ਦਾ ਭਲਾ ਅਤੇ ਦਿਮਾਗ ’ਚ ਸ਼ਾਂਤੀ ਰਹੇ। ਸੰਤੋਸ਼ ਧਨ ਆਵੇ, ਮਨ ਨਾ ਭਟਕਾਵੇ, ਮਾਇਆ ਨਾ ਛਲਿਆ ਬਣੇ, ਕਾਮ, ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਤੰਗ ਨਾ ਕਰੇ, ਇਹ ਸਾਰੀਆਂ ਪ੍ਰਾਰਥਨਾਵਾਂ ਜਦੋਂ ਵੀ ਕੀਤੀਆਂ ਜਾਂਦੀਆਂ ਹਨ ਤਾਂ ਪਰਮ ਪਿਤਾ ਪਰਮਾਤਮਾ ਦੀ ਦਰਗਾਹ ’ਚ ਮਨਜ਼ੂਰ ਜ਼ਰੂਰ ਹੁੰਦੀਆਂ ਹਨ।
ਸੂਫ਼ੀਅਤ ’ਚ ਜੋ ਸੱਚਾ ਭਗਤ ਹੁੰਦਾ ਹੈ, ਉਹ ਪਰਮ ਪਿਤਾ ਪਰਮਾਤਮਾ ਨੂੰ ਮੰਗਦਾ ਹੈ | MSG Bhandara
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਇਸ ਤੋਂ ਇਲਾਵਾ ਆਦਮੀ ਤਾਂ ਬਹੁਤ ਕੁਝ ਮੰਗਦਾ ਹੈ, ਪਰ ਸੂਫੀਅਤ ’ਚ ਜੋ ਸੱਚਾ ਭਗਤ ਹੁੰਦਾ ਹੈ, ਉਹ ਮੰਗਦਾ ਹੈ ਕਿ ਹੇ ਮੇਰੇ ਪਰਮ ਪਿਤਾ ਪਰਮਾਤਮਾ, ਮੈਨੂੰ ਉਹ ਦੇਣਾ ਜੋ ਤੇਰੇ ਦਰ ਦੇ ਕਰੀਬ ਕਰੇ, ਕਦੇ ਦੂਰ ਨਾ ਕਰੇ। ਆਪ ਜੀ ਨੇ ਫ਼ਰਮਾਇਆ ਕਿ ਲੋਕਾਂ ਕੋਲ ਬਹੁਤ ਧਨ-ਦੌਲਤ ਆ ਜਾਂਦੀ ਹੈ, ਪਰ ਉਨ੍ਹਾਂ ਕੋਲ ਕਮੀ ਇਹ ਆ ਜਾਂਦੀ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ।
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਵੈਸੇ ਤਾਂ ਇਨਸਾਨ ਸਮਾਜ ’ਚ ਰਹਿੰਦੇ ਹੋਏ ਸਮਾਜ ਤੋਂ ਮੰਗਦਾ ਰਹਿੰਦਾ ਹੈ, ਲੈਣ-ਦੇਣ ਚੱਲਦਾ ਰਹਿੰਦਾ ਹੈ, ਪਰ ਉਹ ਹਮੇਸ਼ਾ ਸਹੀ ਤਰੀਕੇ ਨਾਲ ਲੈਣ-ਦੇਣ ਹੋਣਾ ਚਾਹੀਦਾ ਹੈ। ਇਨਸਾਨ ਨੂੰ ਸਦਾ ਜੁਬਾਨ ਦਾ ਪੱਕਾ ਬਣਨਾ ਚਾਹੀਦਾ ਹੈ। ਜੋ ਜੁਬਾਨ ਦੇ ਪੱਕੇ ਹੁੰਦੇ ਹਨ ਉਨ੍ਹਾਂ ’ਤੇ ਹੀ ਸਮਾਜ ’ਚ ਵਿਸ਼ਵਾਸ ਕੀਤਾ ਜਾਂਦਾ ਹੈ, ਯਕੀਨ ਕੀਤਾ ਜਾਂਦਾ ਹੈ। ਜੋ ਇਨਸਾਨ ਜੁਬਾਨ ਦੇ ਕੱਚੇ ਹੁੰਦੇ ਹਨ ਉਨ੍ਹਾਂ ’ਤੇ ਘਰ ਵਾਲੇ ਯਕੀਨ ਨਹੀਂ ਕਰਦੇ, ਸਮਾਜ ਦਾ ਉਨ੍ਹਾਂ ’ਤੇ ਯਕੀਨ ਕਰਨਾ ਤਾਂ ਦੂਰ ਦੀ ਗੱਲ ਹੈ। ਅੱਜ ਅਜਿਹਾ ਸਮਾਂ ਚੱਲ ਰਿਹਾ ਹੈ, ਜਿਸ ’ਚ ਜੁਬਾਨ ਦੀ ਗੱਲ ਤਾਂ ਛੱਡੋ ਅੱਜ ਤਾਂ ਲੋਕ ਲਿਖਿਆ ਹੋਇਆ ਮੁੱਕਰ ਜਾਂਦੇ ਹਨ।
ਜਗ੍ਹਾ-ਜਗ੍ਹਾ ਲੱਗੀਆਂ ਠੰਢੇ ਪਾਣੀ ਦੀਆਂ ਛਬੀਲਾਂ
ਭਿਆਨਕ ਗਰਮੀ ਨੂੰ ਦੇਖਦੇ ਹੋਏ ਐੱਮਐੱਸਜੀ ਸਤਿਸੰਗ ਭੰਡਾਰੇ ’ਤੇ ਪਹੁੰਚੀ ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਦੀ ਸਥਾਨਕ ਸਾਧ ਸੰਗਤ ਨੇ ਸ਼ਾਹ ਸਤਿਨਾਮ ਜੀ ਮਾਰਗ ਸਮੇਤ ਦਰਬਾਰ ਵੱਲ ਅਉਣ ਵਾਲੇ ਵੱਖ ਵੱਖ ਰਸਤਿਆਂ ’ਤੇ ਠੰਢਾ ਮਿੱਠਾ ਪਾਣੀ ਪਿਆਉਣ ਲਈ ਸੇਵਾਦਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਜੁਟੇ ਰਹੇ। ਇਸ ਮੌਕੇ ’ਤੇ ਜਗ੍ਹਾ ਜਗ੍ਹਾ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ ਸਨ। ਨਾਲ ਹੀ ਪੰਡਾਲ ’ਚ ਸੈਂਕੜੇ ਸੇਵਾਦਾਰ ਹੱਥ ਵਾਲੇ ਪੱਖਿਆਂ ਨਾਲ ਹਵਾ ਝੱਲਦੀ ਹੋਏ ਨਜ਼ਰ ਆਏ ਤਾਂ ਕਿ ਸਾਧ-ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਦਿਵਿਆਂਗਾਂ ਨੂੰ ਮੁਫ਼ਤ ਮਿਲੇ ਕੈਲੀਪਰ | MSG Bhandara
ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਇੱਕ ਵਿਸ਼ਾਲ ਜਨ ਕਲਿਆਣ ਪ੍ਰਮਾਰਥੀ ਇਲਾਜ ਤੇ ਜਾਂਚ ਕੈਂਪ ਲਾਇਆ ਗਿਆ, ਜਿਸ ’ਚ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਮੁਫ਼ਤ ’ਚ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਦਿਵਿਆਂਗਤਾ ਨਿਵਾਰਨ ਕੈਂਪ ’ਚ ਜਿਨ੍ਹਾਂ ਮਰੀਜਾਂ ਦੇ ਕੈਲੀਪਰ ਦੇ ਨਾਪ ਲਏ ਗਏ ਸਨ ਊਨ੍ਹਾਂ ਨੂੰ ਕੈਲੀਪਰ ਵੀ ਦਿੱਤੇ ਗਏ। ਉੱਥੇ ਹੀ ਸਤਿਸੰਗ ਪੰਡਾਲ ’ਚ ਕਰਿਅਰ ਕਾਊਂਸਲਿੰਗ ਕੈਂਪ ਵੀ ਲਾਇਆ ਗਿਆ, ਜਿਸ ’ਚ ਵੱਖ ਵੱਖ ਕਰੀਅਰ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਵੱਡੀ ਗਿਣਤੀ ’ਚ ਵਿਦਿਆਰਥੀਆਂ ਤੇ ਮਾਪਿਆਂ ਨੇ ਇਸ ਕੈਂਪ ’ਚ ਲਾਭ ਲਿਆ।
ਡਾਕਿਊਮੈਂਟਰੀ ਦੇ ਜ਼ਰੀਏ ਦਿੱਤਾ ਸਰਵ ਧਰਮ ਸੰਗਮ ਦਾ ਸੰਦੇਸ਼
ਪਵਿੱਤਰ ਭੰਡਾਰੇ ਦੇ ਮੌਕੇ ’ਤੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਮਾਨਵਤਾ ਤੇ ਉਪਕਾਰ ਨੂੰ ਦਰਸਾਉਂਦੀ ਇੱਕ ਡਾਕਿਊਮੈਂਟਰੀ ਵੀ ਚਲਾਈ ਗਈ। ਡਾਕਿਊਮੈਂਟਰੀ ਦੇ ਜ਼ਰੀਏ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਸਮੇਤ ਸਾਰੇ ਧਰਮਾਂ ਦਾ ਸਨਮਾਨ ਕਰਨ ਅਤੇ ਭਗਵਾਨ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਸੱਚੇ ਦਿਲ ਨਾਲ ਭਗਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਾਰੀਆਂ ਸੰਮਤੀਆਂ ਨੇ ਕੀਤੀ ਬੇਮਿਸਾਲ ਸੇਵਾ
ਪਵਿੱਤਰ ਭੰਡਾਰੇ ਮੌਕੇ ਪਾਣੀ, ਟਰੈਫਿਕ, ਲੰਗਰ-ਭੋਜਨ, ਛਾਇਆਵਾਨ, ਸਫ਼ਾਈ ਸਮੇਤ ਸਾਰੀਆਂ ਸੰਮਤੀਆਂ ਦੇ ਹਜ਼ਾਰਾਂ ਸੇਵਾਦਾਰਾਂ ਨੇ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਸੇਵਾਦਾਰਾਂ ਦੀ ਬੇਮਿਸਾਲ ਸੇਵਾ ਭਾਵਨਾ ਦੇ ਨਾਲ ਕਾਇਲ ਨਜ਼ਰ ਆਏ। ਸੇਵਾਦਾਰਾਂ ਦਾ ਕਹਿਣਾ ਸੀ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਮਿਹਰ ਤੇ ਰਹਿਮਤ ਨਾਲ ਹੀ ਸੰਭਵ ਹੋਇਆ ਹੈ। ਸਤਿਗੁਰੂ ਜੀ ਸਾਨੂੰ ਹਿੰਮਤ ਤੇ ਹੌਸਲਾ ਦਿੰਦੇ ਹਨ ਤਾਂ ਹੀ ਅਸੀਂ ਇਹ ਸੇਵਾ ਕਰ ਪਾਉਂਦੇ ਹਾਂ।
Also Read : MSG Satsang Bhandara: ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰੇ ’ਤੇ ਲੱਗੀਆਂ ਰੌਣਕਾਂ