ਮੁਲਜ਼ਮਾਂ ਕੋਲੋਂ 13 ਲੱਖ 80 ਹਜ਼ਾਰ ਰੁਪਏ ਦੀ ਨਗਦੀ ਬਰਾਮਦ
(ਰਜਨੀਸ਼ ਰਵੀ) ਫਾਜ਼ਿਲਕਾ। ਫਾਜ਼ਿਲਕਾ ਪੁਲਿਸ ਨੇ ਇੱਕ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ 13 ਲੱਖ 80 ਹਜ਼ਾਰ ਰੁਪਏ ਦੀ ਰਕਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਆਈਪੀਐੱਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਰਾਜਸਥਾਨ ਨਾਲ ਲੱਗਦੀ ਅੰਤਰਰਾਜੀ ਹੱਦ ’ਤੇ 24 ਨਾਕੇ ਲਗਾਏ ਗਏ ਹਨ ਅਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਇਸੇ ਲੜੀ ਵਿੱਚ ਸ੍ਰੀ ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ. ਅਬੋਹਰ ਦਿਹਾਤੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਹਾਵਵਾਲਾ ਸਮੇਤ ਏਐੱਸਆਈ ਲਾਲ ਚੰਦ, ਮਹਿਲਾ ਸਿਪਾਹੀ ਕਾਲੋ ਕੌਰ ਅਤੇ ਸਿਪਾਹੀ ਅਰਵਿੰਦ ਕੁਮਾਰ ਵੱਲੋਂ ਅਬੋਹਰ ਹਨੂੰਮਾਨਗੜ੍ਹ ਰੋਡ ’ਤੇ ਰਾਜਪੁਰਾ ਬੈਰੀਅਰ ’ਤੇ ਲੱਗੇ ਹਾਈਟੈਕ ਨਾਕੇ ’ਤੇ ਵਾਹਨਾਂ ਦੀ ਜਾਂਚ ਦੌਰਾਨ ਪੁਲਿਸ ਨੇ ਇਹ ਸਫਲਤਾ ਹਾਸਲ ਕੀਤੀ ਹੈ। Stole Cash
ਬਰਾਮਦ ਹੋਈ ਨਗਦੀ ਐੱਫਐੱਸਟੀ ਟੀਮ ਦੇ ਹਵਾਲੇ (Stole Cash )
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਨਾਕੇਬੰਦੀ ਦੌਰਾਨ ਸਵਫਿਟ ਡਿਜਾਇਰ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਭਾਰੀ ਮਾਤਰਾ ਵਿੱਚ ਨਗਦੀ ਪਾਏ ਜਾਣ ’ਤੇ ਤੁਰੰਤ ਉਡਨ ਦਸਤੇ (ਐੱਫਐੱਸਟੀ) ਨੂੰ ਮੌਕੇ ’ਤੇ ਬੁਲਾਇਆ ਤੇ ਨਗਦੀ ਦੀ ਗਿਣਤੀ ਕੀਤੀ ਗਈ, ਜੋ ਕੁੱਲ ਰਕਮ 13,80,000 ਰੁਪਏ ਪਾਈ ਗਈ। ਬਰਾਮਦ ਹੋਈ ਨਗਦੀ ਐੱਫਐੱਸਟੀ ਟੀਮ ਦੇ ਹਵਾਲੇ ਕਰ ਦਿੱਤੀ ਗਈ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।
ਇਹ ਵੀ ਪੜ੍ਹੋ: ਕਾਰ ਸਵਾਰ ਤੋਂ ਮੋਟਰਸਾਇਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਲੁੱਟੇ ਲੱਖਾਂ ਰੁਪਏ
ਪੁਲਿਸ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਕਾਰ ਸਵਾਰ ਤਿੰਨ ਜਣੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜੇ ਸਨ ਅਤੇ ਉਨ੍ਹਾਂ ਖਿਲਾਫ ਬੀਕਾਨੇਰ ਦੇ ਬੀਛਵਾਲ ਥਾਣੇ ਵਿੱਚ ਮੁੱਕਦਮਾ ਦਰਜ ਹੋਣਾ ਪਾਇਆ ਗਿਆ ਹੈ। ਇਸ ਸਬੰਧੀ ਉਕਤ ਮਾਮਲੇ ਸਬੰਧੀ ਥਾਣਾ ਬਹਾਵਵਾਲਾ ਵਿਖੇ ਮਾਮਲਾ ਦਰਜ ਕਰਕੇ ਬਾਬੂ ਖਾਨ ਪੁੱਤਰ ਅਸਕਰ ਅਲੀ ਵਾਸੀ ਪੁਗਲ ਰੋਡ ਬੈਕ ਸਾਈਡ ਸਬਜ਼ੀ ਮੰਡੀ ਬੀਕਾਨੇਰ, ਦੀਪੇਂਦਰ ਸਿੰਘ ਉਰਫ ਦੀਪਕ ਪੁੱਤਰ ਕਾਲੂ ਸਿੰਘ ਵਾਸੀ ਮੁਕਤਾ ਪਰਸਾਦ ਵਾਸੀ ਟੰਕੀ ਨੰਬਰ 11 ਬੀਕਨੇਰ ਅਤੇ ਅਰਮਾਨ ਖਾਨ ਪੁੱਤਰ ਮੁਹੰਮਦ ਹੁਸੈਨ ਵਾਸੀ ਪੁਗਲ ਰੋਡ ਬੈਕ ਸਾਈਡ ਸਬਜੀ ਮੰਡੀ ਬੀਕਾਨੇਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। Stole Cash