ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ

Temperature

Weather Update : ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਵਧ ਰਹੀ ਗਰਮੀ ਸਮਾਜਿਕ ਆਰਥਿਕ ਤੇ ਜੰਗਲਾਤ ਸਬੰਧੀ ਆਈਆਂ ਤਬਦੀਲੀਆਂ ਕਾਰਨ ਵੀ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ ਪੁਰਾਣੇ ਸਮੇਂ ਰੁੱਖ ਜ਼ਿਆਦਾ ਸਨ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਆਦਾ ਡੂੰਘਾ ਨਾ ਹੋਣ ਕਾਰਨ ਨਲਕੇ ਜ਼ਿਆਦਾ ਸਨ ਥਾਂ-ਥਾਂ ਪਾਣੀ ਉਪਲੱਬਧ ਹੁੰਦਾ ਸੀ ਪਰ ਅੱਜ ਹਰ ਥਾਂ ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਰਾਹਗੀਰਾਂ ਦੀ ਮੌਤਾਂ ਵੀ ਹੋਣ ਦੀਆਂ ਖਬਰਾਂ ਵੀ ਆਉਂਦੀਆਂ ਹੀ ਰਹਿੰਦੀਆਂ ਹਨ ਨਵੀਂ ਕਲਚਰ ’ਚ ਇਮਾਰਤਾਂ ਦਾ ਜੰਗਲ ਤਾਂ ੳੁੱਸਰ ਗਿਆ ਹੈ ਪਰ ਦਰੱਖਤ ਖਾਸ ਕਰਕੇ ਸ਼ਹਿਰਾਂ ’ਚੋਂ ਅਲੋਪ ਹੋ ਗਏ ਹਨ। (Temperature)

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

ਕਦੇ ਸ਼ਹਿਰਾਂ ਦੇ ਭੀੜ-ਭੜੱਕੇ ਵਾਲੇ ਬਜ਼ਾਰ ਵੀ ਦਰੱਖਤਾਂ ਨਾਲ ਭਰੇ ਹੁੰਦੇ ਸਨ ਹੁਣ ਵਿਰਲਾ ਹੀ ਦਰੱਖਤ ਦਿੱੱਸਦਾ ਹੈ ਅਤੇ ਇੱਕ -ਇੱਕ ਦਰੱਖਤ ਹੇਠ ਸੱਤ-ਸੱਤ ਗੱਡੀਆਂ ਲਾਈਆਂ ਹੁੰਦੀਆਂ ਹਨ। ਤਾਂ ਕਿ ਗੱਡੀਆਂ ਤਵੇ ਵਾਂਗ ਨਾ ਤਪਣ ਇਸ ਦੇ ਨਾਲ ਹੀ ਸ਼ਹਿਰਾਂ ’ਚ ਪੀਣ ਲਈ ਪਾਣੀ ਦਾ ਜਨਤਕ ਤੌਰ ’ਤੇ ਪ੍ਰਬੰਧ ਬਹੁਤ ਘੱਟ ਹੈ। ਉਂਜ ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨਾਂ ਨੇ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਹੋਇਆ ਹੈ ਸਰਕਾਰਾਂ ਨੂੰ ਬਦਲਦੇ ਵਾਤਾਵਰਨ ਹਾਲਾਤਾਂ ਨੂੰ ਮੁੱਖ ਰੱਖਦਿਆਂ ਛਾਂਦਾਰ ਦਰੱਖਤ ਤੇ ਪੀਣ ਵਾਲੇ ਪਾਣੀ ਦੀ ਨਵੀਂ ਯੋਜਨਾਬੰਦੀ ਕਰਨੀ ਚਾਹੀਦੀ ਹੈ ਆਧੁਨਿਕਤਾ ਸਿਰਫ ਆਧੁਨਿਕਤਾ ਨੂੰ ਰਵਾਇਤਾਂ (ਪਰੰਪਰਾਵਾਂ) ਨਾਲ ਜੋੜ ਕੇ ਹੀ ਅੱਗੇ ਵਧਾਉਣਾ ਚਾਹੀਦਾ ਹੈ ਵਿਕਾਸ ਵਿਰਾਸਤ ਤੋਂ ਵੱਖ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਵਿਰਾਸਤ ਸਿਹਤ ਲਈ ਵੀ ਲਾਭਕਾਰੀ ਸੀ ਤੇ ਮਨੁੱਖਵਾਦੀ ਵੀ ਸੀ ਵਿਰਾਸਤ ’ਚ ਪੈਸਾ ਤੇ ਪਦਾਰਥ ਦੂਜੀ ਥਾਂ ਸਨ ਦਰੱਖਤ ਤੇ ਪੌ ਜ਼ਿੰਦਗੀ ਦੇ ਅਟੁੱਟ ਅੰਗ ਹਨ। (Temperature)