ਟਰੱਕ ਹੇਠਾਂ ਵੜੀ ਬੱਸਾ, ਅੱਗੇ ਦਾ ਸਾਰਾ ਹਿੱਸਾ ਤਬਾਹ
- ਜੈਪੁਰ ਤੋਂ ਆਗਰਾ ਵੱਲ ਜਾ ਰਹੀ ਸੀ ਬੱਸ | Road Accident
ਭਰਤਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਤੇਜ਼ ਰਫਤਾਰ ਨੇ ਕਹਿਰ ਸੁੱਟਿਆ ਹੈ। ਜੈਪੁਰ-ਆਗਰਾ ਨੈਸ਼ਨਲ ਹਾਈਵੇ ’ਤੇ ਹਲੈਨਾ ਕੋਲ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਹੇਠਾਂ ਪੂਰੀ ਪਰਿਵਹਨ ਦੀ ਬੱਸ ਜਾ ਵੜੀ। ਇਸ ਬੱਸ ਹਾਦਸੇ ’ਚ 4 ਲੋਕਾਂ ਦੀ ਮੌਤ ਹੋਈ ਹੈ। ਜਦਕਿ ਇੱਕ ਦਰਜ਼ਨ ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਹੈ। (Road Accident)
ਇਹ ਵੀ ਪੜ੍ਹੋ : Himachal: ਹਿਮਾਚਲ ’ਚ ਭਾਜਪਾ ਦੇ ਦੋ ਬਾਗੀ ਆਗੂ ਮੁਅੱਤਲ
ਜਾਣਕਾਰੀ ਮੁਤਾਬਕ ਹਾਦਸਾ ਸ਼ੁੱਕਰਵਾਰ ਦੁਪਹਿਰ ਹਲੈਨਾ ਕੋਲ ਜੈਪੁਰ-ਆਗਰਾ ਨੈਸ਼ਨਲ ਹਾਈਵੇਅ ’ਤੇ ਹੋਇਆ ਹੈ। ਨੈਸ਼ਨਲ ਹਾਈਵੇਅ ’ਤੇ ਸੜਕ ਕਿਨਾਰੇ ਇੱਕ ਟਰੱਕ ਖੜ੍ਹਾ ਹੋਇਆ ਸੀ। ਤਾਂ ਭਰਤਪੁਰ ਤੋਂ ਜੈਪੁਰ ਵੱਲ ਆ ਰਹੀ ਤੇਜ਼ ਰਫਤਾਰ ਬੱਸ ਖੜ੍ਹੇ ਟਰੱਕ ਹੇਠਾਂ ਜਾ ਵੜੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਬੱਸ ਦਾ ਅੱਗੇ ਵਾਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਿਆਨਕ ਹਾਦਸੇ ’ਚ ਹੁਣ ਤੱਕ 4 ਲੋਕਾਂ ਦੀ ਮੌਤ ਹੋਈ ਹੈ। ਜਦਕਿ ਦਰਜ਼ਨ ਤੋਂ ਜ਼ਿਆਦਾ ਜਖ਼ਮੀ ਹੋਏ ਹਨ। ਜਿਸ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। (Road Accident)
ਹਾਈਵੇਅ ’ਤੇ ਲੱਗਿਆ ਜਾਮ | Road Accident
ਸੜਕ ’ਤੇ ਭਿਆਨਕ ਹਾਦਸਾ ਹੋਣ ਕਰਕੇ ਜੈਪੁਰ-ਆਗਰਾ ਨੈਸ਼ਨਲ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ ਹੈ। ਸੂਚਨਾ ’ਤੇ ਪਹੂੰਚੀ ਪੁਲਿਸ ਨੇ ਨਿਜੀ ਸਾਧਨਾਂ ਤੇ ਐਂਬੁਲੈਂਸਾਂ ਨਾਲ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਹੈ। ਪੁਲਿਸ ਨੇ ਨੁਕਸਾਨੇ ਗਏ ਸਾਧਨਾਂ ਨੂੰ ਕਰੇਨ ਦੀ ਮੱਦਦ ਨਾਲ ਹਾਈਵੇਅ ਤੋਂ ਹਟਾਇਆ ਹੈ। ਇਸ ਤੋਂ ਬਾਅਦ ਸਾਧਨਾਂ ਦੀ ਆਵਾਜਾਈ ਸੂਚਾਰੂ ਰੂਪ ਨਾਲ ਸ਼ੁਰੂ ਹੋ ਸਕੀ ਹੈ। (Road Accident)