National Dengue Day: ਭੋਲੂ ਵਾਲਾ ਦੇ ਸਬ ਸਿਹਤ ਕੇਂਦਰ ਵਿਖੇ ਖਾਸ ਰਿਹਾ ਇਹ ਦਿਨ

National Dengue Day
ਪਿੰਡ ਭੋਲੂ ਵਾਲਾ ਵਿਖੇ ਸਿਹਤ ਕੇਂਦਰ ਵਿੱਚ ਨੈਸ਼ਨਲ ਡੈਂਗੂ ਡੇਅ ਮਨਾਉਂਦੇ ਸਿਹਤ ਕਰਮਚਾਰੀਆਂ ਦਾ ਦ੍ਰਿਸ਼।

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਬੀਤੇ ਦਿਨੀਂ ਸਿਹਤ ਕੇਂਦਰ ਦੇ ਸਬ ਸੈਂਟਰ ਭੋਲੂ ਵਾਲਾ ਵਿਖੇ ਨੈਸ਼ਨਲ ਡੇਂਗੂ ਡੇਅ ਮਨਾਇਆ ਗਿਆ। ਜਿਸ ਵਿੱਚ ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਬ ਸੈਂਟਰ ਭੋਲੂ ਵਾਲਾ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਣ ਦਾ ਸੁਨੇਹਾ ਦਿੱਤਾ ਗਿਆ। ਡਾ. ਰਾਜਵਿੰਦਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਦੀਪਕ ਚੰਦਰ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਦੀ ਅਗਵਾਈ ਹੇਠ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਏਰੀਏ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ। (National Dengue Day)

ਇਸ ਮੌਕੇ ਆਮ ਜਨਤਾ ਨੂੰ ਜਾਗਰੂਕ ਕਰਦਿਆਂ ਕੁਲਵਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਨਾਮ ਦੀ ਮਾਦਾ ਮੱਛਰ ਰਾਹੀ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪਨਪਦਾ ਹੈ। ਡੇਂਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਫਰਿੱਜਾਂ, ਕੂਲਰਾਂ, ਗਮਲਿਆਂ ਦੀਆਂ ਦੀ ਟ੍ਰੇਆਂ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕੀਤਾ ਜਾਵੇ। ਟੁੱਟੇ ਬਰਤਨ, ਕਬਾੜ ਦੇ ਪੀਪੇ , ਟਾਇਰ ਆਦਿ ਨੂੰ ਖੁੱਲ੍ਹੇ ਸਥਾਨ ’ਤੇ ਨਾ ਸੁਟਿਆ ਜਾਵੇ ਜ਼ਿਆਦਾ ਦਿਨਾਂ ਤੱਕ ਖੜ੍ਹੇ ਪਾਣੀ ਵਿਚ ਸਮੇਂ-ਸਮੇਂ ’ਤੇ ਮਿੱਟੀ ਦਾ ਤੇਲ ਪਾਉਣਾ ਅਤਿ ਜ਼ਰੂਰੀ ਹੈ। (National Dengue Day)

Also Read : Artificial Intelligence: AI ਦੀ ਨਵੀਂ ਗੂੰਜ

ਇਸ ਮੌਕੇ ਸਾਰੇ ਸਟਾਫ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹ ਆਪਣੇ ਘਰਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਦੇ ਹਨ, ਉਸੀ ਤਰ੍ਹਾਂ ਆਸ ਪਾਸ ਦੀ ਸਫਾਈ ਨੂੰ ਤਰਜ਼ੀਹ ਦੇਣ ਤਾਂ ਜੋ ਗੰਦਗੀ ਅਤੇ ਖੜ੍ਹੇ ਪਾਣੀ ਤੋਂ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਅਤੇ ਕਾਟਨ ਦੇ ਕੱਪੜਿਆਂ ਦਾ ਹੀ ਇਸਤੇਮਾਲ ਕਰਨ ਤਾਂ ਜੋ ਉਨ੍ਹਾਂ ਦੇ ਸਰੀਰ ’ਤੇ ਡੇਂਗੂ ਮਲੇਰੀਏ ਦਾ ਮੱਛਰ ਨਾ ਕੱਟ ਸਕਣ। ਇਸ ਮੌਕੇ ਸ਼ਰਨਜੀਤ ਕੌਰ ਮਲਟੀਪਰਪਜ ਹੈਲਥ ਵਰਕਰ, ਸੀਐੱਚਓ ਗੁਰਪ੍ਰੀਤ ਕੌਰ, ਆਸ਼ਾ ਵਰਕਰ ਵੀ ਆਦਿ ਹਾਜ਼ਰ ਸਨ।