ਅਕਾਲੀ ਦਲ ਨੂੰ ਚੰਡੀਗੜ੍ਹ ਤੋਂ ਚੋਣ ਲੜਨ ਲਈ ਨਹੀਂ ਮਿਲਿਆ ਉਮੀਦਵਾਰ

Elections Chandigarh

ਸ਼੍ਰੋਮਣੀ ਅਕਾਲੀ ਦਲ ਲੰਘ ਰਿਹੈ ਆਪਣੇ ਸਭ ਤੋਂ ਜ਼ਿਆਦਾ ਮਾੜੇ ਦੌਰ ਵਿੱਚੋਂ | Elections Chandigarh

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਆਪਣੇ ਸਭ ਤੋਂ ਜ਼ਿਆਦਾ ਮਾੜੇ ਦੌਰ ਵਿੱਚੋਂ ਨਿਕਲ ਰਿਹਾ ਹੈ, ਕਿਉਂਕਿ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਉਤਾਰ ਨਹੀਂ ਸਕਿਆ ਹੈ। ਦਲ ਵੱਲੋਂ ਦੋ ਹਫ਼ਤੇ ਪਹਿਲਾਂ ਚੰਡੀਗੜ੍ਹ ਤੋਂ ਐੱਮਸੀ ਹਰਜੀਤ ਸਿੰਘ ਨੂੰ ਟਿਕਟ ਦਿੰਦੇ ਹੋਏ ਉਮੀਦਵਾਰ ਤਾਂ ਬਣਾਇਆ ਸੀ ਪਰ ਬੀਤੇ ਹਫ਼ਤੇ ਹਰਜੀਤ ਸਿੰਘ ਵੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿਖੇ ਕੋਈ ਉਮੀਦਵਾਰ ਹੀ ਨਹੀਂ ਲੱਭ ਨਹੀਂ ਸਕਿਆ । ਜਿਸ ਕਾਰਨ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੇ ਆਖਰੀ ਦਿਨ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਚੰਡੀਗੜ੍ਹ ਤੋਂ ਚੋਣ ਹੀ ਨਹੀਂ ਲੜਨਗੇ। (Elections Chandigarh)

ਪਹਿਲਾਂ ਜਿਹੜੇ ਉਮੀਦਵਾਰ ਨੂੰ ਉਤਾਰਿਆ ਸੀ ਮੈਦਾਨ ਵਿੱਚ ਹੋ ਗਿਐ ‘ਆਪ’ ਵਿੱਚ ਸ਼ਾਮਲ

ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਲਗਾਤਾਰ 2 ਵਾਰ ਅਤੇ ਕੁੱਲ 8 ਵਾਰ ਤੋਂ ਜ਼ਿਆਦਾ ਕਾਬਜ਼ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਆਪਣੇ ਆਪ ਨੂੰ ਕੌਮੀ ਪਾਰਟੀ ਕਹਿੰਦਾ ਆ ਰਿਹਾ ਹੈ ਅਤੇ ਪੰਜਾਬ ਤੋਂ ਬਾਹਰ ਹਰਿਆਣਾ ਤੇ ਦਿੱਲੀ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਭਾਗ ਲਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਕਈ ਵਾਰ ਦਿੱਲੀ ਅਤੇ ਹਰਿਆਣਾ ਵਿੱਚ ਜਿੱਤ ਵੀ ਹਾਸਲ ਕੀਤੀ ਹੈ ਪਰ ਪਿਛਲੇ 7 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ੀ ਜਿਆਦਾ ਮਾੜਾ ਦੌਰ ਚੱਲ ਰਿਹਾ ਹੈ। (Elections Chandigarh)

ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਛੱਡ ਕੇ ਚਲੇ ਗਏ ਤਾਂ ਪੰਜਾਬ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ’ਤੇ ਵੱਡੇ ਲੀਡਰਾਂ ਵਲੋਂ ਪਰਿਵਾਰ ਤੱਕ ਸੀਮਤ ਰਹਿਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਦਿੱਲੀ ਅਤੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਭਾਗ ਤਾਂ ਕੀ ਲੈਣਾ ਸੀ, ਸ਼੍ਰੋਮਣੀ ਅਕਾਲੀ ਦਲ ਹੁਣ ਪੰਜਾਬ ਦੀ ਰਾਜਧਾਨੀ ਵਿੱਚੋਂ ਵੀ ਬਾਹਰ ਹੁੰਦਾ ਨਜ਼ਰ ਆ ਰਿਹਾ ਹੈ2

ਉਮੀਦਵਾਰ ਹੀ ਨਾ ਮਿਲਣਾ, ਸਿਆਸੀ ਪਾਰਟੀ ਲਈ ਵੱਡੀ ਚੁਣੌਤੀ

ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀ ਵਿੱਚ ਟਿਕਟ ਲੈਣ ਵਾਲਿਆਂ ਦੀ ਕਤਾਰ ਲੱਗੀ ਹੁੰਦੀ ਹੈ ਤੇ ਟਿਕਟ ਨਾ ਮਿਲਣ ਕਰਕੇ ਕਈ ਲੀਡਰ ਵੀ ਨਰਾਜ਼ ਹੋ ਜਾਂਦੇ ਹਨ ਅਤੇ ਦੂਜੀ ਸਿਆਸੀ ਪਾਰਟੀਆਂ ਦਾ ਰੁਖ਼ ਕਰਦੇ ਹਨ ਪਰ ਕਿਸੇ ਪਾਰਟੀ ਨੂੰ ਟਿਕਟ ਲਈ ਉਮੀਦਵਾਰ ਦੀ ਕਤਾਰ ਲੱਗੀ ਹੋਣ ਦੀ ਥਾਂ ’ਤੇ ਇੱਕ ਵੀ ਉਮੀਦਵਾਰ ਨਾ ਮਿਲੇ ਤਾਂ ਇਹ ਉਸ ਸਿਆਸੀ ਪਾਰਟੀ ਲਈ ਔਖੇ ਦੌਰ ਵਾਲੀ ਗੱਲ ਹੈ।

Also Read : Lok Sabha Elections: ਪੰਜਾਬ ’ਚ ਇਸ ਵਾਰ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਕਰਨਗੇ ਆਪਣੇ ਹੱਕ ਦਾ ਇਸਤੇਮਾਲ