ਡੂੰਘੀ ਨਦੀ ’ਚ ਫਸੇ ਬੇਜ਼ੁਬਾਨਾਂ ਲਈ ਨਦੀ ’ਚ ਕੁੱਦੇ ਡੇਰਾ ਪ੍ਰੇਮੀ, ਇਲਾਕੇ ’ਚ ਹੋ ਰਹੀ ਹੈ ਚਰਚਾ

Welfare Work

ਡੇਰਾ ਪ੍ਰੇਮੀਆਂ ਨੇ ਨਦੀ ’ਚ ਡਿੱਗੀਆਂ ਮੱਝਾਂ ਨੂੰ ਬਾਹਰ ਕੱਢ ਕੇ ਜਾਨ ਬਚਾਈ

(ਰਾਮ ਸਰੂਪ ਪੰਜੋਲਾ) ਸਨੌਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀਆਂ ਨੇ ਇਕ ਨਦੀ ’ਚ ਡਿੱਗੀਆਂ ਮੱਝਾਂ ਨੂੰ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ। ਬਲਾਕ ਕੱਛਵੀ ਦੇ 15 ਮੈਬਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਕੱਛਵੀ ਨੇੜਿਓਂ ਲੰਘਦੀ ਡੂੰਘੀ ਨਦੀ ਕਿਨਾਰੇ ਕੁਝ ਵਿਅਕਤੀ ਆਪਣੀਆਂ ਮੱਝਾਂ ਚਰਾ ਰਹੇ ਸਨ। ਮੱਝਾਂ ਨੂੰ ਗਰਮੀ ਕਾਰਨ ਪਿਆਸ ਲੱਗੀ, ਤਾਂ ਉਹਨਾਂ ਨੇ ਨਦੀ ’ਚ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਅਤੇ ਇਕ ਦੂਜੇ ਦੇ ਪਿੱਛੇ ਡੂੁੰਘੀ ਨਦੀ ’ਚ ਤਕਰੀਬਨ 40 ਮੱਝਾਂ ਡਿੱਗ ਗਈਆਂ। Welfare Work

ਇਹ ਵੀ ਪੜ੍ਹੋ: Monsoon 2024: ਮੌਨਸੂਨ ਬਾਰਿਸ਼ ਸੰਬੰਧੀ ਆਇਆ ਵੱਡਾ ਅਪਡੇਟ, ਇਸ ਵਾਰ ਕਿਸਾਨਾਂ ਦੇ ਖਿਡ਼ ਜਾਣਗੇ ਚਿਹਰੇ, ਜਾਣੋ ਕਦੋਂ ਪਵੇਗ…

ਨਦੀ ’ਚ ਚਿਕਣੀ ਮਿੱਟੀ ਤੇ ਬੁੂਟੀ ਉਗੀ ਹੋਈ ਸੀ। ਚਿਕਣੀ ਮਿਟੀ ਹੋਣ ਕਾਰਣ ਮੱਝਾਂ ਮਿਟੀ ’ਚ ਧੱਸ ਗਈਆਂ ਅਤੇ ਬੂੁਟੀ ’ਚ ਉਲਝ ਗਈਆਂ ਜਿਸ ਕਾਰਨ ਮੱਝਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਮੱਝਾਂ ਦੇ ਮਾਲਕ ਨੇ ਮੱਦਦ ਦੀ ਗੁਹਾਰ ਲਗਾਈ, ਜਦੋਂ ਇਸ ਦਾ ਪਤਾ ਨੇੜੇ ਪਿੰਡ ਕੱਛਵੀ ਦੇ ਲੋਕਾਂ ਨੂੰ ਲੱਗਾ ਤਾਂ ਫੋਰਨ ਡੇਰਾ ਪ੍ਰੇਮੀ ਇਕੱਠੇ ਹੋ ਗਏ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ, ਨਦੀ ’ਚ ਉਤਰ ਗਏ। Welfare Work

ਬੜੀ ਮੁਸ਼ਕਿਲ ਨਾਲ ਟਰੈਕਟਰਾਂ ਦੀ ਮੱਦਦ ਨਾਲ ਮੱਝਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦੌਰਾਨ ਇੱਕ ਮੱਝ ਦੀ ਜਾਨ ਚਲੀ ਗਈ ਅਤੇ ਕਈ ਜਖਮੀਂ ਹੋ ਗਈਆਂ। ਮੱਝਾਂ ਦੇ ਮਾਲਕ ਵੱਲੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡੇਰਾ ਪ੍ਰੇਮੀ ਮੇਰੀ ਮੱਦਦ ਨਾ ਕਰਦੇ ਤਾਂ ਮੇਰੀਆ ਸਾਰੀਆਂ ਮੱਝਾਂ ਨੇ ਨਦੀ ’ਚ ਹੀ ਮਰ ਜਾਣਾ ਸੀ। ਇਸ ਸੇਵਾ ਵਿੱਚ ਪ੍ਰੇਮੀ ਗੁਰਦੀਪ ਸਿੰਘ ਇੰਸਾਂ 15 ਮੈਬਰ, ਗੁਰਚੈਨ ਸਿੰਘ ਇੰਸਾਂ 15 ਮੈਂਬਰ, ਗੁਰਜੀਤ ਇੰਸਾਂ 15 ਮੈਬਰ, ਲਵਿਸ ਪਿੰਡ ਕੱਛਵੀ, ਬਲਿਹਾਰ ਸਿੰਘ ਇੰਸਾਂ, ਮੇਜਰ ਇੰਸਾਂ, ਰਿੰਕੂ ਸਿੰਘ, ਟੋਨੀ, ਬਖਸੀਸ ਸਿੰਘ ਆਦਿ ਨੇ ਤਨ ਮਨ ਨਾਲ ਸੇਵਾ ਕੀਤੀ।