ਭਾਜਪਾ ਦਾ ਬਿਸਤਰਾ ਗੋਲ ਸਿਰਫ ਚਾਰ ਜੂਨ ਨੂੰ ਰੁਕਸਤ ਕਰਨਾ ਬਾਕੀ: ਧਾਲੀਵਾਲ

Amritsar News

ਅਕਾਲੀ ਦਲ ਹੁਣ ਖਾਲੀ ਦਲ ਪਾਰਟੀ ਬਣਕੇ ਰਹਿ : ਕੁਲਦੀਪ ਧਾਲੀਵਾਲ

(ਰਾਜਨ ਮਾਨ) ਅੰਮ੍ਰਿਤਸਰ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਪਾਰਟੀ ਛੱਡ ਛੱਡ ਜਾ ਰਹੇ ਹਨ ਉਸ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਅਕਾਲੀ ਦਲ ਹੁਣ ਖਾਲੀ ਦਲ ਪਾਰਟੀ ਬਣਕੇ ਰਹਿ ਗਿਆ ਹੈ। Amritsar News

ਅੱਜ ਪਿੰਡ ਕੰਦੋਵਾਲੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਬਾਦਲ ਅਤੇ ਮਜੀਠੀਆ ਪਰਿਵਾਰਾਂ ਨੇ ਇਸ ਪਾਰਟੀ ਨੂੰ ਖਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਲੀਡਰ ਤਾਂ ਇੱਕ ਪਾਸੇ ਹੁਣ ਅਕਾਲੀ ਦਲ ਦੇ ਉਮੀਦਵਾਰ ਹੀ ਪਾਰਟੀ ਛੱਡ ਕੇ ਆ ਰਹੇ ਹਨ। ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਬਣਕੇ ਕੰਮ ਕਰ ਰਿਹਾ ਹੈ ਅਤੇ ਅਕਾਲੀ ਦਲ ਨੇ ਹਮੇਸ਼ਾਂ ਹੀ ਭਾਜਪਾ ਨਾਲ ਮਿਲਕੇ ਪੰਜਾਬ ਦੇ ਹਿੱਤਾਂ ’ਤੇ ਡਾਕੇ ਮਾਰੇ ਹਨ। ਪੰਜਾਬ ਦੀ ਸੱਤਾ ’ਤੇ 25 ਸਾਲ ਰਾਜ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਦਾ ਹਮੇਸ਼ਾਂ ਭਾਜਪਾ ਸਰਕਾਰ ਨਾਲ ਸੌਦਾ ਕਰਕੇ ਸਿਰਫ ਆਪਣੀ ਕੇਂਦਰ ਵਿਚ ਵਜ਼ੀਰੀ ਪੱਕੀ ਕੀਤੀ ਹੈ। Amritsar News

ਇਹ ਵੀ ਪੜ੍ਹੋ: ਮੋਹਾਲੀ ਦੇ ਨਿਊ ਮੁੱਲਾਂਪੁਰ ’ਚ ਵੱਡਾ Encounter

ਉਹਨਾਂ ਕਿਹਾ ਕਿ ਅੱਜ ਵੀ ਚੋਣਾਂ ਵਿੱਚ ਇਹਨਾਂ ਦੋਹਾਂ ਪਾਰਟੀਆਂ ਦਾ ਅੰਦਰੂਨੀ ਸਮਝੌਤਾ ਹੋਇਆ ਹੈ। ਉਹਨਾਂ ਕਿਹਾ ਅਕਾਲੀ ਦਲ ਨੇ ਅਖੀਰ ਭਾਜਪਾ ਦੀ ਝੋਲੀ ਵਿੱਚ ਪੈਣਾ ਹੈ। ਭਾਜਪਾ ਉਮੀਦਵਾਰ ’ਤੇ ਵਰ੍ਹਦਿਆਂ ਧਾਲੀਵਾਲ ਨੇ ਕਿਹਾ ਕਿ ਸੱਤਾ ਦੇ ਲਾਲਚ ਵਿੱਚ ਸਿਰਫ ਇਹ ਅੰਮ੍ਰਿਤਸਰ ਆਇਆ ਹੈ। ਉਹਨਾਂ ਕਿਹਾ ਪਹਿਲਾਂ ਕਦੇ ਇਸਨੂੰ ਗੁਰੂ ਨਗਰੀ ਦਾ ਧਿਆਨ ਨਹੀਂ ਆਇਆ। ਇਹ ਸਾਰੇ ਲੋਕ ਫਸਲੀ ਬਟੇਰੇ ਹਨ। ਜਿਵੇਂ ਪਿਛਲੀਵਾਰ ਹਰਦੀਪ ਸਿੰਘ ਪੁਰੀ ਇੱਥੋਂ ਚੋਣ ਲੜੇ ਸਨ ਅਤੇ ਫਿਰ ਕੇਂਦਰੀ ਮੰਤਰੀ ਵੀ ਬਣ ਗਏ ਪਰ ਇੱਥੋਂ ਦੇ ਲੋਕਾਂ ਦੀ ਸਾਰ ਨਹੀਂ ਲਈ ਕਿਉਂਕਿ ਉਹ ਇੱਥੋਂ ਜਿੱਤਣ ਆਏ ਸਨ ਪਰ ਹਾਰਨ ਕਰਕੇ ਲੋਕਾਂ ਨਾਲ ਰਿਸ਼ਤਾ ਤੋੜ ਲਿਆ ਅਤੇ ਇਹੀ ਹਾਲ ਤਰਨਜੀਤ ਸੰਧੂ ਦਾ ਹੈ।

Amritsar Newsਉਹਨਾਂ ਕਿਹਾ ਕਿ ਉਂਝ ਵੀ ਭਾਜਪਾ ਦਾ ਪੂਰੇ ਦੇਸ਼ ’ਚੋਂ ਸਫ਼ਾਇਆ ਤਹਿਤ ਹੋ ਚੁੱਕਾ ਹੈ ਲੋਕਾਂ ਨੇ ਭਾਜਪਾ ਦਾ ਬਿਸਤਰਾ ਗੋਲ ਕਰ ਦਿੱਤਾ ਹੈ ਸਿਰਫ ਚਾਰ ਜੂਨ ਨੂੰ ਇਹਨਾਂ ਦੇ ਸਿਰਾਂ ’ਤੇ ਚੁਕਾਕੇ ਰੁਕਸਤ ਕਰਨਾ ਬਾਕੀ ਹੈ। ਇਸ ਮੌਕੇ ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਆਦਿ ਵੀ ਹਾਜ਼ਰ ਸਨ।