ਸ਼ਾਬਾਸ਼! ਪੰਜ ਵਰ੍ਹਿਆਂ ਦੇ ਨਿਆਣੇ ਨੇ ਬੰਦ ਕਰਵਾਇਆ ਸ਼ਰਾਬ ਦਾ ਠੇਕਾ

Liquor Ban

ਕਾਨਪੁਰ (ਏਜੰਸੀ)। ਕਾਨਪੁਰ ’ਚ ਪੰਜ ਸਾਲਾਂ ਦੇ ਬੱਚੇ ਕਾਰਨ ਸ਼ਰਾਬ ਦਾ ਠੇਕਾ ਬੰਦ ਹੋਣ ਜਾ ਰਿਹਾ ਹੈ। ਦਰਅਸਲ ਕਾਨਪੁਰ ’ਚ ਸਕੂਲਾਂ ਦੇ ਨਾਲ ਲੱਗਦੇ ਸ਼ਰਾਬ ਦੇ ਠੇਕਿਆਂ ਦੇ ਨਵੀਨੀਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਐੱਲਕੇਜੀ ਦੇ ਸਕੂਲੀ ਵਿਦਿਆਰਥੀ ਨੇ ਇਸ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। (Liquor Ban)

ਇਲਾਹਾਬਾਦ ਹਾਈਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਆਪਣੇ ਆਦੇਸ਼ ’ਚ ਕਿਹਾ ਹੈ ਕਿ ਜੇਕਰ ਸਕੂਲ ਦੇ ਕੋਲ ਪਹਿਲਾਂ ਤੋਂ ਹੀ ਸ਼ਰਾਬ ਦਾ ਠੇਕਾ ਹੈ ਤਾਂ ਉਸ ਦਾ ਲਾਇਸੈਂਸ ਹਰ ਸਾਲ ਵਧਾਉਣਾ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਾਨਪੁਰ ਦੇ ਆਜ਼ਾਦ ਨਗਰ ਵਿੱਚ ਸੇਠ ਐੱਮਆਰ ਜੈਪੁਰੀਆ ਸਕੂਲ ਦੇ ਕੋਲ ਸਥਿਤ ਸ਼ਰਾਬ ਦੇ ਠੇਕੇ ਦੇ ਲਾਇਸੈਂਸ ਨੂੰ 25 ਮਾਰਚ ਤੋਂ ਬਾਅਦ ਵਧਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਚੀਫ਼ ਜਸਟਿਸ ਅਰੁਣ ਭੰਸਾਲੀ ਅਤੇ ਜਸਟਿਸ ਵਿਕਾਸ ਦੀ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ 5 ਸਾਲਾ ਵਿਦਿਆਰਥੀ ਮਾਸਟਰ ਅਥਰਵ ਵੱਲੋਂ ਦਾਇਰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤਾ। (Liquor Ban)

Also Read : ਉਮੀਦਵਾਰਾਂ ਦੀ ਦੂਸ਼ਣਬਾਜ਼ੀ ਵਿਚਕਾਰ ਕਿੱਧਰ ਨੂੰ ਜਾਵੇਗਾ ਪੰਜਾਬ ਦਾ ਭਵਿੱਖ? ਕੀ ਹੋਵੇਗਾ ਲੋਕ ਮੁੱਦਿਆਂ ਦਾ…

ਐੱਲਕੇਜੀ ਵਿਦਿਆਰਥੀ ਨੇ ਆਪਣੇ ਪਿਤਾ ਰਾਹੀਂ ਜਨਹਿਤ ਪਟੀਸ਼ਨ ਦਾਇਰ ਕਰਕੇ ਸਕੂਲ ਤੋਂ 20 ਫੁੱਟ ਦੂਰ ਸਥਿਤ ਸ਼ਰਾਬ ਦੇ ਠੇਕੇ ਨੂੰ ਹਟਾਉਣ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਹਰ ਰੋਜ਼ ਸਕੂਲ ਦੇ ਨਾਲ ਲੱਗਦੇ ਸ਼ਰਾਬ ਦੇ ਠੇਕੇ ’ਤੇ ਆ ਰਹੇ ਸ਼ਰਾਬੀਆਂ ਦੇ ਹੰਗਾਮੇ ਕਾਰਨ ਪ੍ਰੇਸ਼ਾਨੀ ਹੁੰਦੀ ਹੈ ਅਦਾਲਤ ਨੇ ਸੂਬਾ ਸਰਕਾਰ ਤੋਂ ਪੁੱਛਿਆ ਸੀ ਕਿ ਸਕੂਲ ਦੇ ਨਾਲ ਲੱਗਦੇ ਸ਼ਰਾਬ ਦੇ ਠੇਕੇ ਦਾ ਹਰ ਸਾਲ ਨਵੀਨੀਕਰਨ ਕਿਵੇਂ ਕੀਤਾ ਜਾਂਦਾ ਹੈ।

ਸਰਕਾਰ ਨੇ ਕਿਹਾ ਕਿ ਸਕੂਲ ਤੋਂ ਪਹਿਲਾਂ ਹੀ ਇਕਰਾਰਨਾਮਾ ਸੀ ਅਤੇ ਵਿਵਸਥਾਵਾਂ ਦਾ ਹਵਾਲਾ ਦਿੱਤਾ। ਅਦਾਲਤ ਨੇ ਸਮਝਾਇਆ ਕਿ ਮਿਆਦ ਖਤਮ ਹੋਣ ਤੋਂ ਬਾਅਦ ਲਾਇਸੈਂਸ ਦਾ ਨਵੀਨੀਕਰਨ ਕਰਨਾ ਜ਼ਰੂਰੀ ਨਹੀਂ ਹੈ। ਦੁਕਾਨ ਦਾ ਲਾਇਸੈਂਸ 31 ਮਾਰਚ 25 ਤੱਕ ਹੈ, ਇਸ ਤੋਂ ਬਾਅਦ ਇਸ ਨੂੰ ਨਾ ਵਧਾਇਆ ਜਾਵੇ।

ਨਿਯਮਾਂ ਅਨੁਸਾਰ ਸਕੂਲ ਨੇੜੇ ਠੇਕੇ ਦਾ ਲਾਇਸੈਂਸ ਨਹੀਂ ਮਿਲਦਾ | Liquor Ban

ਜਾਣਕਾਰੀ ਮੁਤਾਬਕ ਇਹ ਮਾਮਲਾ ਕਾਨਪੁਰ ਸ਼ਹਿਰ ਦੇ ਚਿੜੀਆਘਰ ਨੇੜੇ ਸਥਿਤ ਆਜ਼ਾਦ ਨਗਰ ਇਲਾਕੇ ਦਾ ਹੈ। ਪੰਜ ਸਾਲਾ ਅਥਰਵ ਦੀਕਸ਼ਿਤ ਆਜ਼ਾਦ ਨਗਰ ਇਲਾਕੇ ਵਿੱਚ ਸਥਿਤ ਸੇਠ ਐੱਮਆਰ ਜੈਪੁਰੀਆ ਸਕੂਲ ਵਿੱਚ ਐੱਲਕੇਜੀ ਦਾ ਵਿਦਿਆਰਥੀ ਹੈ। ਸਕੂਲ ਤੋਂ ਸਿਰਫ਼ 20 ਮੀਟਰ ਦੀ ਦੂਰੀ ’ਤੇ ਸ਼ਰਾਬ ਦਾ ਠੇਕਾ ਹੈ। ਨਿਯਮਾਂ ਅਨੁਸਾਰ ਸਕੂਲ ਦੇ ਨੇੜੇ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ। ਪਟੀਸ਼ਨਰ ਦਾ ਕਹਿਣਾ ਹੈ ਕਿ ਇੱਥੇ ਅਕਸਰ ਸਵੇਰੇ 6 ਤੋਂ 7 ਵਜੇ ਤੱਕ ਸ਼ਰਾਬੀਆਂ ਦਾ ਇਕੱਠ ਰਹਿੰਦਾ ਹੈ। ਲੋਕ ਇੱਥੇ ਸ਼ਰਾਬ ਦੇ ਨਸ਼ੇ ਵਿੱਚ ਹੰਗਾਮਾ ਕਰਦੇ ਹਨ।

ਸਕੂਲ ਦੇ ਨੇੜੇ ਹੀ ਰਿਹਾਇਸ਼ੀ ਇਲਾਕਾ ਵੀ ਹੈ, ਜਿੱਥੇ ਸੈਂਕੜੇ ਲੋਕ ਰਹਿੰਦੇ ਹਨ। ਕਈ ਪਰਿਵਾਰਕ ਮੈਂਬਰਾਂ ਨੇ ਕਾਨਪੁਰ ਦੇ ਅਧਿਕਾਰੀਆਂ ਅਤੇ ਸਰਕਾਰ ਨੂੰ ਕਈ ਵਾਰ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹ ਸਕੂਲ 2019 ਵਿੱਚ ਖੋਲ੍ਹਿਆ ਗਿਆ ਸੀ, ਜਦੋਂ ਕਿ ਸ਼ਰਾਬ ਦਾ ਠੇਕਾ ਕਰੀਬ 30 ਸਾਲ ਪੁਰਾਣਾ ਹੈ। ਇਸ ’ਤੇ ਅਥਰਵ ਦੇ ਆਪਣੇ ਪਰਿਵਾਰਕ ਮੈਂਬਰਾਂ ਨੇ ਇਲਾਹਾਬਾਦ ਹਾਈ ਕੋਰਟ ’ਚ ਉਸ ਦੇ ਨਾਂਅ ’ਤੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ।