ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਮੋਬਾਈਲ ਫੋਨ ਟੁ...

    ਮੋਬਾਈਲ ਫੋਨ ਟੁੱਟਣ ’ਤੇ 10 ਸਾਲਾਂ ਬੱਚੇ ਨੇ ਲਿਆ ਫਾਹਾ , ਪੁਲਿਸ ਜਾਂਚ ’ਚ ਜੁਟੀ

    Suicide

    (ਵਿਜੈ ਹਾਂਡਾ) ਗੁਰੂਹਰਸਹਾਏ। ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਵਿਰਕ ਖ਼ੁਰਦ (ਕਰਕਾਂਦੀ) ਵਿਖੇ ਇਕ 10 ਸਾਲਾਂ ਬੱਚੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਕਰਨ ਵਾਸੀਂ ਅਰਾਈਆ ਵਾਲਾ ਵਜੋਂ ਹੋਈ ਹੈ। Suicide

    ਜਾਣਕਾਰੀ ਅਨੁਸਾਰ ਮ੍ਰਿਤਕ ਕਰਨ ਆਪਣੀ ਮਾਤਾ ਨਾਲ ਪਿੰਡ ਅਰਾਈਆਂ ਵਾਲਾ ਵਿਖੇ ਰਹਿ ਰਿਹਾ ਸੀ ਜਦਕਿ ਉਸਦਾ ਪਿਤਾ ਮੱਧ ਪ੍ਰਦੇਸ਼ ਵਿੱਚ ਰਹਿੰਦਾ ਹੈ ਤੇ ਮ੍ਰਿਤਕ ਕਰਨ ਚੌਥੀ ਜਮਾਤ ਦਾ ਵਿਦਿਆਰਥੀ ਸੀ ਤੇ ਉਸ ਕੋਲੋਂ ਘਰ ਅੰਦਰ ਕੰਮ ਕਰਦਿਆਂ ਮੋਬਾਈਲ ਫੋਨ ਡਿੱਗ ਕੇ ਟੁੱਟ ਗਿਆ ਤੇ ਕਰਨ ਵੱਲੋਂ ਮੌਤ ਨੂੰ ਗਲੇ ਲਾਉਣ ਵਰਗਾ ਖੌਫਨਾਕ ਕਦਮ ਚੁੱਕ ਲਿਆ ਗਿਆ। Suicide

    ਇਹ ਵੀ ਪੜ੍ਹੋ: Patiala News: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਦੋ ਸਾਲਾਂ ਮਾਸੂਮ ਦੀ ਮੌਤ

    ਓਧਰ ਪਿੰਡ ਵਾਸੀਆਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂਹਰਸਹਾਏ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਮ੍ਰਿਤਕ ਕਰਨ ਆਪਣੀ ਮਾਤਾ ਨਾਲ ਪਿੰਡ ਅਰਾਈਆਂ ਵਾਲਾ ਵਿਖੇ ਰਹਿ ਰਿਹਾ ਸੀ ਤੇ ਕਰਨ ਤੋਂ ਮੋਬਾਈਲ ਫੋਨ ਟੁੱਟ ਗਿਆ ਤੇ ਉਸ ਵੱਲੋਂ ਵਾਟਰ ਵਰਕਸ ਤੇ ਜਾਂ ਕੇ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

    LEAVE A REPLY

    Please enter your comment!
    Please enter your name here