SRH vs LSG: IPL ’ਚ ਅੱਜ ਹੈਦਰਾਬਾਦ ਦਾ ਸਾਹਮਣਾ ਲਖਨਓ ਨਾਲ

SRH vs LSG

ਲਖਨਓ ਨੂੰ ਅੱਜ ਤੱਕ ਇੱਕ ਵਾਰ ਵੀ ਨਹੀਂ ਹਰਾ ਸਕੀ ਹੈ ਹੈਦਰਾਬਾਦ | SRH vs LSG

  • ਦੋਵਾਂ ਟੀਮਾਂ ਅੰਕ ਸੂਚੀ ’ਚ ਟਾਪ-5 ’ਚ ਸ਼ਾਮਲ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ’ਚ ਅੱਜ ਹੈਦਰਾਬਾਦ ਦਾ ਸਾਹਮਣਾ ਲਖਨਓ ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਦਾ ਸਮਾਂ ਅੱਧਾ ਘੰਟਾ ਪਹਿਲਾਂ ਭਾਵ 7:00 ਦਾ ਹੈ। ਦੋਵੇਂ ਟੀਮਾਂ ਇਸ ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਹੈਦਰਾਬਾਦ ਤੇ ਲਖਨਓ ਦਾ ਇਸ ਸੀਜ਼ਨ ’ਚ ਅੱਜ 12ਵਾਂ ਮੈਚ ਹੋਵੇਗਾ। ਦੋਵੇਂ ਟੀਮਾਂ ਨੂੰ 11-11 ਮੈਚਾਂ ’ਚ 6-6 ਮੈਚਾਂ ’ਚੋਂ ਜਿੱਤ ਹਾਸਲ ਹੋਈ ਹੈ। ਜਦਕਿ ਦੋਵਾਂ ਟੀਮਾਂ ਨੇ 5-5 ਮੈਚ ਹਾਰੇ ਹਨ। ਜੇਕਰ ਰਨ ਰੇਟ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਚੌਥੇ ਤੇ ਲਖਨਓ ਪੰਜਵੇਂ ਸਥਾਲ ’ਤੇ ਹੇ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਲਈ ਪਲੇਆਫ ’ਚ ਦੁਆਲੀਫਾਈ ਕਰਨ ਦੀਆਂ ਉਮੀਦਾਂ ਵਧ ਜਾਣਗੀਆਂ। (SRH vs LSG)

ਲਖਨਓ ਦਾ ਹੈਦਰਾਬਾਦ ਖਿਲਾਫ ਰਿਕਾਰਡ 100 ਫੀਸਦੀ | SRH vs LSG

ਹੈਦਰਾਬਾਦ ਆਈਪੀਐੱਲ ’ਚ ਹੁਣ ਤੱਕ ਲਖਨਓ ਨੂੰ ਹਰਾ ਨਹੀਂ ਸਕੀ ਹੈ। ਹੈਦਰਾਬਾਦ ਤੇ ਲਖਨਓ ਵਿਚਕਾਰ ਹੁਣ ਤੱਕ 3 ਮੁਕਾਬਲੇ ਖੇਡੇ ਗਏ ਹਨ ਤੇ ਸਾਰੇ ਮੁਕਾਬਲੇ ਹੀ ਲਖਨਓ ਨੇ ਆਪਣੇ ਨਾਂਅ ਕੀਤੇ ਹਨ। ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ’ਚ ਇੱਕ ਮੈਚ ਖੇਡਿਆ ਗਿਆ ਹੈ। ਇਸ ਨੂੰ ਲਖਨਓ ਨੇ 7 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ।

ਪਿੱਚ ਰਿਪੋਰਟ | SRH vs LSG

ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਵਧੀਆ ਮੰਨੀ ਜਾਂਦੀ ਹੈ। ਇੱਥੇ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਇੱਥੇ ਵੱਡੇ ਸਕੋਰ ਵਾਲੇ ਮੁਕਾਬਲੇ ਵੇਖਣ ਨੂੰ ਮਿਲਦੇ ਹਨ। ਇਸ ਸਟੇਡੀਅਮ ’ਚ ਹੁਣ ਤੱਕ 75 ਆਈਪੀਐੱਲ ਮੈਚ ਖੇਡੇ ਗਏ ਹਨ, ਜਿਸ ਵਿੱਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 34 ਮੈਚ ਜਿੱਤੇ ਜਦਕਿ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ 41 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। (SRH vs LSG)

ਇਹ ਵੀ ਪੜ੍ਹੋ : Air India Express : ਦਿੱਲੀ ਹਵਾਈ ਅੱਡੇ ‘ਤੇ ਹਫੜਾ-ਦਫੜੀ! ਇਹ ਹੈ ਵੱਡਾ ਕਾਰਨ!

ਮੌਸਮ ਸਬੰਧੀ ਜਾਣਕਾਰੀ | SRH vs LSG

ਹੈਦਰਾਬਾਦ ’ਚ 8 ਮਈ ਨੂੰ ਥੋੜੀ ਬਹੁਤ ਮੀਂਹ ਦੀ ਸੰਭਾਵਨਾ ਹੈ। ਇੱਥੇ ਅੱਜ 40 ਫੀਸਦੀ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ ਦਿਨ ’ਚ ਹਲਕੀ ਧੁੱਪ ਵੀ ਰਹੇਗੀ। ਹੈਦਰਾਬਾਦ ’ਚ ਤਾਪਮਾਨ 26 ਤੋਂ 38 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SRH vs LSG

ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ ਤੇ ਵਿਕਟਕੀਪਰ), ਮਾਰਕਸ ਸਟੋਇਨਿਸ, ਦੀਪਕ ਹੁੱਡਾ, ਨਿਕੋਲਸ ਪੂਰਨ, ਐਸਟਨ ਟਰਨਰ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਯਸ਼ ਠਾਕੁਰ ਤੇ ਮੋਹਸਿਨ ਖਾਨ।

ਇਮਪੈਕਟ ਪਲੇਅਰ : ਅਰਸੀਨ ਕੁਲਕਰਨੀ।

ਸਨਰਾਈਜਰਜ ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਮਯੰਕ ਅਗਰਵਾਲ, ਨਿਤੀਸ ਰੈੱਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ ਅਹਿਮਦ, ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ।

ਇਮਪੈਕਟ ਪਲੇਅਰ : ਸਨਵੀਰ ਸਿੰਘ।

ਲਖਨਓ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ

ਆਈਪੀਐੱਲ ਦੇ ਇਸ ਮੈਚ ‘ਚ ਲਖਨਓ ਨੇ ਟਾਸ ਜਿੱਤਿਆ ਹੈ ਤੇ ਕਪਤਾਨ ਰਾਹੁਲ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਇਸ ਸੀਜ਼ਨ ‘ਚ ਦੋਵਾਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਲਖਨਓ ਦੀ ਪਲੇਇੰਗ ਇਲੈਵਨ ‘ਚ ਡੀ ਕਾਕ ਦੀ ਵਾਪਸੀ ਹੋਈ ਹੈ। ਹੁਣ ਮੁਕਾਬਲਾ 7:30 ਵਜੇ ਸ਼ੁਰੂ ਹੋਵੇਗਾ।