Arreste
ਅਮਲੋਹ (ਅਨਿਲ ਲੁਟਾਵਾ)। ਥਾਣਾ ਅਮਲੋਹ ਦੇ ਅਧੀਨ ਪੈਂਦੀ ਪੁਲਿਸ ਚੌਕੀ ਬੁੱਗਾ ਕਲਾਂ ਦੀ ਪੁਲਿਸ ਵੱਲੋਂ ਇੱਕ ਮੋਟਰਸਾਇਕਲ ਸਵਾਰ ਨੂੰ ਢਾਈ ਕਿਲੋਗ੍ਰਾਮ ਭੁੱਕੀ ਸਮੇਤ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਟੀ ਪੁਆਇੰਟ ਪਿੰਡ ਕਪੂਰਗੜ੍ਹ ਮੌਜੂਦ ਸੀ। ਇਸ ਦੌਰਾਨ ਪਿੰਡ ਕਪੂਰਗੜ੍ਹ ਵੱਲੋ ਇੱਕ ਮੋਟਰ ਸਾਇਕਲ ਮਾਰਕਾ ਪਲਟੀਨਾ ਰੰਗ ਕਾਲਾ ਮੋਟਰਸਾਇਕਲ ਸਵਾਰ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਘਬਰਾ ਕੇ ਆਪਣਾ ਮੋਟਰ ਸਾਇਕਲ ਰੋਕ ਲਿਆ ਤੇ ਪਿੱਛੇ ਨੂੰ ਮੋੜਨ ਦੀ ਕੋਸਿਸ ਕੀਤੀ। (Arreste)
ਇਹ ਵੀ ਪੜ੍ਹੋ : Murder: ਮੋਹਾਲੀ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਸ਼ੱਕ ਦੇ ਅਧਾਰ ਤੇ ਮੋਟਰਸਾਇਕਲ ਦੀ ਟੈਂਕੀ ਉਪਰ ਰੱਖੇ ਕਾਲੇ ਰੰਗ ਦੇ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੁਲਿਸ ਪਾਰਟੀ ਨੂੰ ਢਾਈ ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਿਸ ਨੇ ਮੋਟਰਸਾਇਕਲ ਸਵਾਰ ਨੂੰ ਹਿਰਾਸਤ ’ਚ ਲੈ ਲਿਆ। ਪੁੱਛਗਿੱਛ ਦੌਰਾਨ ਪੁਲਿਸ ਨੂੰ ਉਸ ਦੀ ਪਹਿਚਾਣ ਕੁੱਕੂ ਰਾਮ ਪੁੱਤਰ ਸ਼ੈਲੀ ਰਾਮ ਵਾਸੀ ਪਿੰਡ ਕਪੂਰਗੜ੍ਹ ਥਾਣਾ ਅਮਲੋਹ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋ ਹੋਈ ਪੁਲਿਸ ਨੇ ਉਸ ਦੇ ਖਿਲਾਫ਼ ਐਨਡੀਪੀਐਸ ਐਕਟ ਦੀ ਧਾਰਾ ਤਹਿਤ ਥਾਣੇ ’ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Arreste)