ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂਜੱਸ

MSG Bhandara

ਕੋਟਕਪੂਰਾ (ਅਜੈ ਮਨਚੰਦਾ)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੋਟਕਪੂਰਾ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ । ਬਲਾਕ ਦੀ ਨਾਮ ਚਰਚਾ ਪਿੰਡ ਵਾਂਦਰ ਜਟਾਣਾ ਵੱਲੋਂ ਕਰਵਾਈ ਗਈ । ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਸ਼ੁਰੂ ਕਰਵਾਈ । (MSG Bhandara)

ਨਾਮ ਚਰਚਾ ਵਿੱਚ ਵੱਖ ਵੱਖ ਕਵੀਰਾਜ ਵੀਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਪੜ੍ਹ ਕੇ ਸ਼ਬਦਬਾਣੀ ਸੁਣਾਈ ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਡ ਅਨਮੋਲ ਬਚਨ ਸਾਧ-ਸੰਗਤ ਸਾਧ-ਸੰਗਤ ਨੇ ਬੜੀ ਸ਼ਰਧਾ ਨਾਲ ਤੇ ਧਿਆਨਪੂਰਵਕ ਸਰਵਣ ਕੀਤੇ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਤਾ ਦਿਵਸ ’ਤੇ ਭੇਜੀ ਗਈ 19ਵੀਂ ਰੂਹਾਨੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। (MSG Bhandara)

MSG Bhandara

ਨਾਮ ਚਰਚਾ ਦੌਰਾਨ 85 ਮੈਂਬਰ ਜੋਲੀ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ ਅਤੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਪ੍ਰੇਰਿਤ ਕੀਤਾ। (MSG Bhandara)

Also Rdad : ਖਰੜ ਵਿਖੇ ਧੂਮ-ਧਾਮ ਨਾਲ ਹੋਈ ਬਲਾਕ ਪੱਧਰੀ ਨਾਮ ਚਰਚਾ

ਇਸ ਮੌਕੇ 85 ਮੈਂਬਰ ਜੋਲੀ ਇੰਸਾਂ, ਪ੍ਰਦੀਪ ਇੰਸਾਂ, ਰਛਪਾਲ ਸਿੰਘ ਇੰਸਾਂ, ਭੈਣ ਅਨੀਤਾ ਇੰਸਾਂ, ਰਾਣੀ ਇੰਸਾਂ, ਮੀਨਾ ਇੰਸਾਂ, ਬਲਾਕ ਢਿਲਵਾਂ ਤੇ ਕੋਟਕਪੂਰਾ ਦੇ ਪਿੰਡਾਂ ਸ਼ਹਿਰਾਂ ਦੇ ਜ਼ੋਨਾਂ ਦੇ ਪ੍ਰੇਮੀ ਸੇਵਕ, ਪਿੰਡਾਂ ਸ਼ਹਿਰਾਂ ਦੇ ਜੋ ਜ਼ੋਨਾਂ ਦੇ 15 ਮੈਂਬਰ , ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ।