CSK vs PBKS: IPL ’ਚ ਅੱਜ ਪਹਿਲਾ ਮੈਚ ਪੰਜਾਬ vs ਚੇਨਈ, ਜਾਣੋ ਸੰਭਾਵੀ ਪਲੇਇੰਗ-11

CSK vs PBKS

ਚੇਨਈ ਖਿਲਾਫ ਆਖਿਰੀ ਪੰਜ ਮੁਕਾਬਲੇ ਜਿੱਤੀ ਪੰਜਾਬ | CSK vs PBKS

ਧਰਮਸ਼ਾਲਾ (ਏਜੰਸੀ)। ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਐਤਵਾਰ ਨੂੰ ਇੱਥੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਮੈਚ ’ਚ ਪੰਜਾਬ ਕਿੰਗਸ ਨਾਲ ਟਕਰਾਏਗੀ ਤਾਂ ਉਸ ਦੀ ਕੋਸ਼ਿਸ਼ ਜਿੱਤ ਦੀ ਲੈਅ ਹਾਸਲ ਕਰਨ ’ਤੇ ਲੱਗੀ ਹੋਵੇਗੀ ਤਿੰਨ ਦਿਨ ਪਹਿਲਾਂ ਹੀ ਪੰਜਾਬ ਕਿੰਗਸ ਨੇ ਚੇਪਕ ’ਤੇ ਸੀਐੱਸਕੇ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਘਰੇਲੂ ਟੀਮ ਦੀ ਇਹ ਪਿਛਲੇ ਤਿੰਨ ਮੈਚਾਂ ’ਚ ਦੂਜੀ ਹਾਰ ਸੀ ਜਿਸ ਨਾਲ ਟੀਮ ਮੁਸ਼ਕਲ ’ਚ ਹੈ ਸੀਐੱਸਕੇ 10 ਅੰਕ ਲੈ ਕੇ ਸੂਚੀ ’ਚ ਪੰਜਵੇਂ ਸਥਾਨ ’ਤੇ ਹੈ। (CSK vs PBKS)

ਇਹ ਵੀ ਪੜ੍ਹੋ : MSG Satsang Bhandara: ਬਰਨਾਵਾ ਵਿਖੇ MSG ਸਤਿਸੰਗ ਭੰਡਾਰਾ ਸ਼ੁਰੂ, ਵੇਖੋ LIVE

ਪੰਜ ਵਾਰ ਦੀ ਚੈਂਪੀਅਨ ਉਮੀਦ ਕਰੇਗੀ ਕਿ ਸਥਾਨ ਬਦਲਣ ਨਾਲ ਉਸ ਦੀ ਕਿਸਮਤ ਵੀ ਬਦਲ ਜਾਵੇਗੀ। ਕਿਉਂਕਿ ਨਾਕਆਊਟ ਗੇੜ ’ਚ ਆਪਣਾ ਸਥਾਨ ਪੱਕਾ ਕਰਨ ਲਈ ਸਿਰਫ਼ ਚਾਰ ਮੈਚ ਬਚੇ ਹਨ ਬੱਲੇਬਾਜ਼ੀ ਵੀ ਕਪਤਾਨ ਰਿਤੂਰਾਜ ਗਾਇਕਵਾੜ ਤੇ ਸ਼ਿਵਮ ਦੂਬੇ ’ਤੇ ਨਿਰਭਰ ਹੁੰਦੀ ਜਾ ਰਹੀ ਹੈ ਤੇ ਜਿਵੇਂ ਹੀ ਇਨ੍ਹਾਂ ’ਚੋਂ ਇੱਕ ਅਸਫ਼ਲ ਹੁੰਦਾ ਹੈ, ਉਵੇਂ ਹੀ ਟੀਮ ਦੇ ਬੱਲੇਬਾਜ਼ਾਂ ’ਤੇ ਦਬਾਅ ਵਧ ਜਾਂਦਾ ਹੈ ਗਾਇਕਵਾੜ ਨੇ ਸੈਸ਼ਨ ਦਾ ਪੰਜਵਾਂ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਜਦੋਂਕਿ ਤਜ਼ਰਬੇਕਾਰ ਬੱਲੇਬਾਜ਼ ਅਜਿੰਕਿਆ ਰਹਾਣੇ ਇੱਕ ਵਾਰ ਫਿਰ ਸ਼ੁਰੂਆਤ ਦਾ ਫਾਇਦਾ ਚੁੱਕਣ ’ਚ ਨਾਕਾਮ ਰਹੇ। (CSK vs PBKS)

ਜਦੋਂਕਿ ਰਵਿੰਦਰ ਜਡੇਜਾ ਤੇ ਸਮੀਰ ਰਿਜਵੀ ਸਪਿੱਨ ਖਿਲਾਫ਼ ਜੂਝਦੇ ਨਜ਼ਰ ਆਏ ਉੱਧਰ ਪੰਜਾਬ ਕਿੰਗਸ ਦੀ ਗੱਲ ਕਰੀਏ ਤਾਂ ਉਸ ਨੇ ਲਗਾਤਾਰ ਜਿੱਤ ਹਾਸਲ ਕਰਕੇ ਆਪਣੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਉਡਾਣ ਦਿੱਤੀ ਹੈ ਸੀਅੱੈਸਕੇ ’ਤੇ ਜਿੱਤ ਨਾਲ ਪੰਜਾਬ ਕਿੰਗਸ ਪਿਛਲੀ ਚੈਂਪੀਅਨ ਸੀਐੱਸਕੇ ’ਤੇ ਲਗਾਤਾਰ ਪੰਜ ਜਿੱਤਾਂ ਦਰਜ਼ ਕਰਨ ਵਾਲੀ ਮੁੰਬਈ ਇੰਡੀਅਨਸ ਤੋਂ ਬਾਅਦ ਦੂਜੀ ਟੀਮ ਬਣੀ ਤੇ ਹੁਣ ਉਹ ਇਸ ਦਾ ਫਾਇਦਾ ਚੁੱਕਣਾ ਚਾਹੇਗੀ ਲਗਾਤਾਰ ਜਿੱਤ ਤੋਂ ਬਾਅਦ ਪੰਜਾਬ ਕਿੰਗਸ ਅੱਠ ਅੰਕ ਲੈ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਈ ਤੇ ਆਪਣੀਆਂ ਉਮੀਦਾਂ ਨੂੰ ਬਚਾਈ ਰੱਖਣ ਲਈ ਲੈਅ ਜਾਰੀ ਰੱਖਣੀ ਹੋਵੇਗੀ। (CSK vs PBKS)

ਸਪੋਰਟਸ ਦੀਆਂ ਕੁਝ ਹੋਰ ਖਬਰਾਂ | CSK vs PBKS

ਪਲੇਅ-ਆਫ ਵੱਲ ਵਧ ਰਹੀ ਲਖਨਊ ਸਾਹਮਣੇ ਕੇਕੇਆਰ ਦੀ ਮਜ਼ਬੂਤ ਚੁਣੌਤੀ

ਲਖਨਊ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ ’ਚ ਪਲੇਆਫ ਵੱਲ ਵਧ ਰਹੀਆਂ ਲਖਨਊ ਸੁਪਰਜਾਇੰਟਸ (ਐੱਲਐੱਸਜੀ) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀਆਂ ਟੀਮਾਂ ਐਤਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਆਖਰੀ ਚਾਰ ’ਚ ਜਗ੍ਹਾ ਬਣਾਉਣ ਲਈ ਆਪਣਾ ਦਾਅਵਾ ਮਜ਼ਬੂਤ ਕਰਨਾ ਹੋਵੇਗਾ। ਮੁੰਬਈ ਇੰਡੀਅਨਜ਼ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਘੱਟ ਸਕੋਰ ਵਾਲੇ ਮੈਚ ’ਚ 24 ਦੌੜਾਂ ਨਾਲ ਹਰਾਉਣ ਤੋਂ ਬਾਅਦ ਕੇਕੇਆਰ ਦੇ 14 ਅੰਕ ਹਨ ਤੇ ਟੀਮ ਪਲੇਆਫ ਕੁਆਲੀਫਾਈ ਕਰਨ ਦੇ ਬਹੁਤ ਨੇੜੇ ਹੈ।

ਅਜਿਹੇ ’ਚ ਲੋਕੇਸ਼ ਰਾਹੁਲ ਦੀ ਅਗਵਾਈ ’ਚ ਐੱਲਐੱਸਜੀ ’ਤੇ ਸ਼੍ਰੇਅਸ ਅੱਈਅਰ ਦੀ ਟੀਮ ਦੇ ਖਤਰੇ ਤੋਂ ਬਚਣ ਦਾ ਰਸਤਾ ਲੱਭਣ ਦਾ ਦਬਾਅ ਹੋਵੇਗਾ। ਐੱਲਐੱਸਜੀ ਦੇ ਛੇ ਜਿੱਤਾਂ ਤੇ ਚਾਰ ਹਾਰਾਂ ਨਾਲ 10 ਮੈਚਾਂ ’ਚ 12 ਅੰਕ ਹਨ ਅਤੇ ਕੇਕੇਆਰ ਤੋਂ ਸਿਰਫ਼ ਇੱਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਹੈ। ਸਨਰਾਈਜ਼ਰਜ਼ ਹੈਦਰਾਬਾਦ (12 ਅੰਕ) ਚੌਥੇ ਸਥਾਨ ’ਤੇ ਹੈ ਜਦੋਂਕਿ ਚੇੱਨਈ ਸੁਪਰ ਕਿੰਗਜ਼ (10 ਅੰਕ) ਅਤੇ ਦਿੱਲੀ ਕੈਪੀਟਲਸ (10 ਅੰਕ) ਵੀ ਚੋਟੀ ਚਾਰ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਮਜ਼ਬੂਤ ਹਨ।

ਕਪਤਾਨ ਰਾਹੁਲ ਅਤੇ ਆਲਰਾਊਂਡਰ ਮਾਰਕਸ ਸਟੋਇਨਿਸ ਨੇ ਐੱਲਐੱਸਜੀ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਦੇਖਣਾ ਬਾਕੀ ਹੈ ਕਿ ਕੀ ਨੌਜਵਾਨ ਅਰਸ਼ਿਨ ਕੁਲਕਰਨੀ ਦੀ ਥਾਂ ਤਜਰਬੇਕਾਰ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਨੂੰ ਵਾਪਸ ਲਿਆਂਦਾ ਜਾਂਦਾ ਹੈ। ਕੁਲਕਰਨੀ ਨੇ ਪਿਛਲੇ ਮੈਚ ’ਚ ਪਾਰੀ ਦੀ ਸ਼ੁਰੂਆਤ ਕੀਤੀ ਸੀ। ਲਖਨਊ ਟੀਮ ਦੇ ਗੇਂਦਬਾਜ਼ਾਂ ਨੂੰ ਕੇਕੇਆਰ ਦੇ ਹਮਲਾਵਰ ਬੱਲੇਬਾਜ਼ਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰਨੀ ਪਵੇਗੀ। ਟੀਮ ਨੂੰ ਆਪਣੀ ਤੇਜ਼ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਮਿਅੰਕ ਯਾਦਵ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ।