ਸੰਯੁਕਤ ਰਾਸ਼ਟਰ ’ਚ ਭਾਰਤ ਨੇ ਇਜ਼ਰਾਈਲ ਖਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਫਲਸਤੀਨ ਦੀ ਵੱਖਰੇ ਦੇਸ਼ ਦੇ ਰੂਪ ’ਚ ਸਥਾਪਨਾ ਦੀ ਹਮਾਇਤ ਕੀਤੀ ਹੈ ਫਲਸਤੀਨ ਨੇ ਸੰਯੁਕਤ ਰਾਸ਼ਟਰ ’ਚ ਦੇਸ਼ ਦੇ ਤੌਰ ’ਤੇ ਅਰਜੀ ਦਿੱਤੀ ਸੀ। ਜਿਸ ਨੂੰ ਅਮਰੀਕਾ ਨੇ ਵੀਟੋ ਕਰਕੇ ਰੱਦ ਕਰ ਦਿੱਤਾ ਸੀ ਭਾਰਤ ਸਰਕਾਰ ਨੇ ਇਸ ਫੈਸਲੇ ’ਤੇ ਮੁੜ ਵਿਚਾਰ ਦੀ ਹਮਾਇਤ ਕੀਤੀ ਹੈ। ਦੂਸਰੇ ਪਾਸੇ ਭਾਰਤ ਨੇ ਅੱਤਵਾਦ ਬਾਰੇ ਆਪਣੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਸਰਕਾਰ ਨੇ ਹਮਾਸ ਦੀਆਂ ਕਾਰਵਾਈਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਭਾਰਤ ਦਾ ਇਹ ਰੁਖ ਜਿੱਥੇ ਇਜ਼ਰਾਈਲ ਦੇ ਜੰਗ ਸਬੰਧੀ ਅੜੀਅਲ ਰਵੱਈਏ ਦਾ ਵਿਰੋਧ ਕਰਦਾ ਹੈ। (India Palestine Relations)
ਇਹ ਵੀ ਪੜ੍ਹੋ : ਮਿੱਟੀ ਦੇ ਢਿੱਗ ਹੇਠਾਂ ਆਉਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
ਉੱਥੇ ਅੱਤਵਾਦ ਲਈ ਭਾਰਤੀ ਵਿਚਾਰਧਾਰਾ ’ਚ ਕੋਈ ਥਾਂ ਨਹੀਂ ਹੈ ਭਾਵੇਂ ਭਾਰਤ ਸਰਕਾਰ ਦੇ ਇਸ ਕੂਟਨੀਤਿਕ ਕਦਮ ਪਿੱਛੇ ਭਾਰਤ ਤੇ ਪੱਛਮ ਦੀ ਵਧਦੀ ਦੂਰੀ ਵੀ ਹੈ ਪਰ ਜਿਸ ਤਰ੍ਹਾਂ ਇਜ਼ਰਾਈਲੀ ਕਾਰਵਾਈਆਂ ’ਚ ਆਮ ਫਲਸਤੀਨੀ ਮਾਰੇ ਗਏ ਤੇ ਹਮਾਸ ਨੇ ਨਿਰਦੋਸ਼ ਇਜ਼ਰਾਈਲੀਆਂ ਜ਼ੁਲਮ ਢਾਹਿਆ ਉਸ ਦੇ ਪ੍ਰਸੰਗ ’ਚ ਭਾਰਤ ਨੇ ਦਮਦਾਰ ਫੈਸਲਾ ਲਿਆ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਭਾਰਤ ਮਨੁੱਖਤਾ ਦਾ ਦਰਦਮੰਦ ਦੇਸ਼ ਹੈ ਜਿਸ ਨੇ ਜੰਗ ਪ੍ਰਭਾਵਿਤ ਫਲਸਤੀਨੀ ਨਾਗਰਿਕਾਂ ਦੀ ਮੱਦਦ ਲਈ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਭੇਜੀ ਹੈ ਤੇ ਇਸ ਮੱਦਦ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। (India Palestine Relations)