Road Accident: ਕਾਰ ਤੇ ਟਰਾਲੇ ਨਾਲ ਟਕਰਾਉਣ ’ਤੇ ਮੋਟਰਸਾਈਕਲ ਸਵਾਰ ਦੀ ਮੌਤ

Road Accident
ਹਾਦਸੇ 'ਚ ਟਰੇਕ ਹੇਠਾਂ ਵੜੀ ਮੋਟਰਸਾਈਕਲ ਤੇ ਮ੍ਰਿਤਕ ਨੌਜਵਾਨ ਦੀ ਫਾਈਲ ਫੋਟੋ।

ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ-ਮੋਗਾ ਰੋਡ ’ਤੇ ਵਾਪਰੇ ਇਕ ਦਰਦਨਾਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (28) ਪੁੱਤਰ ਲਖਵਿੰਦਰ ਸਿੰਘ ਵਾਸੀ ਲੁਧਿਆਣਾ ਆਪਣੇ ਇੱਕ ਦੋਸਤ ਜਗਜੀਤ ਸਿੰਘ ਨਾਲ ਕੋਟਕਪੂਰਾ ਤੋਂ ਵਾਪਸ ਲੁਧਿਆਣਾ ਜਾ ਰਿਹਾ ਸੀ ਕਿ ਇਸ ਦੌਰਾਨ ਜਦੋਂ ਉਹ ਮੋਗਾ ਰੋਡ ’ਤੇ ਤਿਕੋਣੀ ਚੌਕ ਤੋਂ ਥੋੜ੍ਹਾ ਅੱਗੇ ਧਰਮ ਕੰਡੇ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਇਸ ਹਾਦਸੇ ’ਚ ਜਤਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਦੋਸਤ ਜਗਜੀਤ ਸਿੰਘ ਜ਼ਖ਼ਮੀ ਹੋ ਗਿਆ। (Road Accident)

ਮਿੱਟੀ ਦੇ ਢਿੱਗ ਹੇਠਾਂ ਆਉਣ ਕਾਰਨ 19 ਸਾਲਾ ਨੌਜਵਾਨ ਦੀ ਮੌਤ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਜਗਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਦੇ ਕਿਸੇ ਪਰਿਵਾਰਕ ਮਸਲੇ ਸਬੰਧੀ ਉਹ ਹੋਰ ਪਰਿਵਾਰਕ ਮੈਂਬਰਾਂ ਨਾਲ ਕੋਟਕਪੂਰਾ ਆਏ ਸਨ ਅਤੇ ਉਹ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਬੱਸ ’ਤੇ ਚੜ੍ਹਾ ਕੇ ਆਪ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਲੁਧਿਆਣਾ ਜਾ ਰਹੇ ਸੀ, ਜਦੋਂ ਉਹ ਮੋਗਾ ਰੋਡ ’ਤੇ ਸਥਿਤ ਧਰਮ ਕੰਡੇ ਦੇ ਨੇੜੇ ਪੁੱਜੇ ਤਾਂ ਮੇਨ ਰੋਡ ’ਤੇ ਪੈਂਦੀ ਇਕ ਗਲੀ ’ਚੋਂ ਨਿਕਲੀ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਕੋਟਕਪੂਰਾ ਵਾਲੇ ਪਾਸਿਓਂ ਹੀ ਜਾ ਰਹੇ ਇਕ ਟਰਾਲੇ ਨਾਲ ਟਕਰਾਅ ਗਿਆ । ਜਗਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਉਹ ਇਕ ਪਾਸੇ ਡਿੱਗ ਪਿਆ ਅਤੇ ਜਤਿੰਦਰ ਸਿੰਘ ਟਰਾਲੇ ਹੇਠਾਂ ਆ ਕੇ ਕੁਚਲਿਆ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। (Road Accident)